Skip to content
Independent perspectives. Global stories.
BREAKING

ਸਿੱਖ ਪ੍ਰਭੂਸਤਾ ਦੇ ਪ੍ਰਤੀਕ ਹਨ ਸੰਤ ਭਿੰਡਰਾਂਵਾਲੇ

Share this story

ਸੰਤਾਂ ਦੇ ਜਨਮ ਦਿਵਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ’ਚ ਫਤਿਹਗੜ੍ਹ ਸਾਹਿਬ ਵਿਖੇ ਸਮਾਗਮ ਅੱਜ
Page-1_22 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਭਾਈਚਾਰੇ ਦੇ ਮਹਾਂਨਾਇਕ ਹਨ। ਉਨ੍ਹਾਂ ਦਾ ਜੀਵਨ ਸੱਚਮੁੱਚ ਵਚਿੱਤਰ, ਵਿਲੱਖਣ, ਅਨੋਖਾ ਅਤੇ ਲਾਸਾਨੀ ਸੀ। ਸੰਤ ਤੇ ਸਿਪਾਹੀ ਦੀਆਂ ਮਹਾਨ ਬਰਕਤਾਂ ਦੇ ਅਲੌਕਿਕ ਸੰਗਮ ਦਾ ਬੇਜੋੜ ਕਰਿਸ਼ਮਾ ਸੰਤ ਜੀ ਸਦੀਆਂ ਤੱਕ ਮਾਨਵਤਾ ਅਤੇ ਸਿੱਖ ਭਾਈਚਾਰੇ ਲਈ ਪ੍ਰੇਰਨਾ ਦਾ ਸ੍ਰੋਤ ਬਣੇ ਰਹਿਣਗੇ। ਦਮਦਮੀ ਟਕਸਾਲ ਚੌਦ੍ਹਵੇਂ ਮੁੱਖੀ ਵਜੋਂ ਉਨ੍ਹਾਂ ਦੀ ਮਹਾਨ ਘਾਲਣਾ ਸਦੀਆਂ ਦੀ ਹਿੱਕ ਉਪਰ ਉਕਰੀ ਗਈ ਹੈ। ਉਨ੍ਹਾਂ ਦਾ ਜੀਵਨ ਅਤੇ ਸ਼ਹਾਦਤ ਪੂਰੀ ਤਰ੍ਹਾਂ ਸਿੱਖ ਪੰਥ ਅਤੇ ਮਨੁੱਖਤਾ ਨੂੰ ਸਮਰਪਿਤ ਸੀ। ਸਮੂਹ ਸਿੱਖ ਪੰਥ ਅਤੇ ਹਰ ਗੁਰੂ ਨਾਨਕ ਨਾਮ ਲੇਵਾ  ਸੰਤਾਂ ਦੀ ਯਾਦ ਵਿੱਚ ਹੀ ਜੀਅ ਰਿਹਾ ਹੈ। ਸੰਤਾਂ ਦਾ ਜੀਵਨ ਅਤੇ ਵਿਚਾਰ ਪੰਥ ਦੀ ਅਗਵਾਈ ਲਈ ਇੱਕ ਚਾਨਣ

ਮੁਨਾਰਾ ਬਣ ਗਏ। ਵੀਹਵੀਂ ਸਦੀ ਦੇ ਮਹਾਨ ਜਰਨੈਲ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮਹਿਨਾਜ ਹਸਤੀ, ਪੰਥ ਦੇ ਰੂਹੇ ਰਵਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜਨਮ 1947 ਈਸਵੀ ਨੂੰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਸੰਤ ਜਰਨੈਲ ਸਿੰਘ ਜੀ ਨੇ ਮੁੱਢਲੀ ਵਿੱਦਿਆ ਗੌਰਮਿੰਟ ਪ੍ਰਾਇਮਰੀ ਸਕੂਲ ਰੋਡੇ ਵਿੱਚੋਂ ਪੰਜਵੀਂ ਜਮਾਤ ਦਾ ਇਮਤਿਹਾਨ ਪਾਸ ਕਰਕੇ ਕੀਤੀ। ਆਪ ਜੀ ਨੇ ਪੌਣੇ ਪੰਜ ਸਾਲ ਦੀ ਉਮਰ ਵਿੱਚ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਨਿੱਤਨੇਮ ਵਿੱਚ ਪ੍ਰਪੱਕ ਰਹਿਣਾ ਆਪਣੇ ਜੀਵਨ ਦਾ ਮੁੱਖ ਨਿਸ਼ਾਨਾ ਬਣਾ ਲਿਆ। ਹਰ ਰੋਜ਼ 110 ਪਾਠ ਜਪੁਜੀ ਸਾਹਿਬ ਦੇ ਅਤੇ ਪੰਜ ਗ੍ਰੰਥੀ ਦਾ ਨਿਤਨੇਮ ਹੱਲ ਵਾਹੁੰਦਿਆਂ ਹੀ ਕਰ ਲੈਂਦੇ ਸਨ। ਆਪ ਜੀ ਗਿਆਰਾਂ ਸਾਲ ਪਿੰਡ ਵਿੱਚ ਖੇਤੀ ਕਰਦੇ ਅਤੇ ਸਿਮਰਨ ਅਭਿਆਸ ਵਿੱਚ ਲਿਵਲੀਨ ਰਹੇ। ਸੰਤ ਜਰਨੈਲ ਸਿੰਘ ਜੀ ਦੀ ਸੰਸਾਰਕ ਵਿੱਦਿਆ ਭਾਵੇਂ  ਘੱਟ ਸੀ ਪ੍ਰੰਤੂ ਉਨ੍ਹਾਂ ਦੀ ਯਾਦ ਸ਼ਕਤੀ ਅਤੇ ਆਮ ਗਿਆਨ ਹੈਰਾਨ ਕਰ ਦੇਣ ਵਾਲਾ ਸੀ। ਸੰਤਾਂ ਨੇ ਦੱਖਣੀ ਓਅੰਕਾਰ ਇੱਕ ਦਿਨ ਵਿੱਚ ‘ਸੁਖਮਨੀ ਸਾਹਿਬ 13 ਦਿਨਾਂ ਵਿੱਚ’ ‘ਸਿੱਧ ਗੋਸ਼ਟਿ’ ਇੱਕ ਦਿਨ ਵਿੱਚ ਅਤੇ ਆਸਾ ਦੀ ਵਾਰ ਦੀ ਬਾਣੀ 8 ਘੰਟੇ ਵਿੱਚ  ਕੰਠ ਕਰ ਲਈਆਂ।
ਸੰਤ ਜਰਨੈਲ ਸਿੰਘ 1964 ਈਸਵੀ ਵਿੱਚ ਪੱਕੇ ਤੌਰ ’ਤੇ ਦਮਦਮੀ ਟਕਸਾਲ  ਜੱਥਾ ਭਿੰਡਰਾਂ ਵਿੱਚ ਸ਼ਾਮਲ ਹੋ ਗਏ ਅਤੇ ਟਕਸਾਲ ਦੇ 12ਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਇੱਕ ਸਾਲ ਵਿੱਚ ਹੀ ਆਪ ਜੀ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰ ਇਤਿਹਾਸ ਤੇ ਗੁਰਮੁੱਖ ਦਰਸ਼ਨ ਵਿੱਚ ਪ੍ਰਪੱਕ ਹੋ ਗਏ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਨਾਮ ਸਿਮਰਨ ਸੁਰਤ ਸੰਭਾਲਦਿਆਂ ਹੀ ਸ਼ੁਰੂ ਕਰ ਦਿੱਤਾ ਸੀ। ਅੱਲੜ ਉਮਰ ਵਿੱਚ ਹੀ
(ਸਫਾ 1 ਦਾ ਬਾਕੀ)
ਉਨ੍ਹਾਂ ਨੇ ਕਿਰਤ ਕਰਦਿਆਂ 51 ਪਾਠ ਜਪੁਜੀ ਸਾਹਿਬ ਜੀ ਦੇ ਰੋਜ਼ਾਨਾ ਕਰਨੇ ਆਰੰਭ ਕਰ ਦਿੱਤੇ। ਸ਼ਾਇਦ ਇਸ ਪਾਠ ਸਿਮਰਨ ਦੀ ਅਧਿਆਤਮਕ ਸ਼ਕਤੀ  ਹੀ  ਉਨ੍ਹਾਂ ਨੂੰ ਦਮਦਮੀ ਟਕਸਾਲ ਵੱਲ ਲੈ ਗਈ। ਜਿੱਥੇ ਉਨ੍ਹਾਂ ਨੇ ਬੜੀ ਲਗਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਸਿੱਖ ਇਤਿਹਾਸ ਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਗਹੁ ਨਾਲ ਵਾਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪੂਰੀ ਹੋਣ ਉਪਰੰਤ ਉਨ੍ਹਾਂ ਨਿਯਮ ਬਣਾ ਲਿਆ ਕਿ ਹਰ ਰੋਜ਼ 51 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ, ਭਾਵ ਇੱਕ ਮਹੀਨੇ ਵਿੱਚ ਸਹਿਜ ਪਾਠ ਦਾ ਭੋਗ ਪਾ ਲੈਂਦੇ ਸਨ। ਫਿਰ ਅਚਾਨਕ ਹੀ ਉਹ 51 ਦੀ ਥਾਂ ਤੇ 101 ਪਾਠ ਸ੍ਰੀ ਜਪੁਜੀ ਸਾਹਿਬ ਜੀ ਦਾ ਰੋਜ਼ਾਨਾ ਕਰਨ ਲੱਗੇ ਅਤੇ ਕਈ ਵਾਰ ਜੱਥੇ ਵਿੱਚੋਂ ਆਗਿਆ ਲੈ ਕੇ ਘਰ ਦੇ ਕੰਮਕਾਰ ਲਈ ਵੀ ਆ ਜਾਂਦੇ ਸਨ ਅਤੇ ਕਈ ਕਈ ਮਹੀਨੇ ਘਰੇ ਰਹਿੰਦਿਆਂ ਵੀ ਅਜਿਹਾ ਨਿਯਮ ਨਿਭਾਉਂਦੇ ਸਨ।
ਆਪ ਜੀ ਦਾ ਆਨੰਦ ਕਾਰਜ  1968 ਈਸਵੀ ਨੂੰ ਪਿੰਡ ਬਿਲਾਸਪੁਰ ਵਿੱਚ ਸਰਦਾਰ ਸੁੱਚਾ ਸਿੰਘ ਦੀ ਲੜਕੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ ਈਸ਼ਰ ਸਿੰਘ 1971 ਈਸਵੀ ਅਤੇ ਇੰਦਰਜੀਤ ਸਿੰਘ 1974 ਈਸਵੀ ਵਿੱਚ ਹੋਏ।  ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ 16-8-1977 ਨੂੰ ਸੱਚਖੰਡ ਗਮਨ ਕਰ ਜਾਣ ਉਪਰੰਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪੀ ਗਈ।  ਸੰਤ ਬਾਬਾ ਠਾਕੁਰ ਸਿੰਘ ਜੀ ਨੇ ਸੰਤਾਂ ਦੇ ਸੀਸ ਤੇ ਦਸਤਾਰ ਸਜਾਈ। ਇਸ ਪਿੱਛੋਂ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਜੱਥੇਦਾਰ ਭਾਈ ਮਾਨ ਸਿੰਘ ਜੀ ਨੇ ਤਖਤ ਸਾਹਿਬ ਵੱਲੋਂ ਸਿਰੋਪਾ ਸੰਤਾਂ ਦੇ ਸੀਸ ਤੇ ਸਜਾਇਆ। ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਖੇ ਜੱਥੇਦਾਰ ਮਾਨ ਸਿੰਘ ਜੀ ਨੇ ਆਪ ਅਰਦਾਸ ਕੀਤੀ, ਚੱਲ ਰਹੇ ਸ੍ਰ੍ਰੀ ਅਖੰਡ ਪਾਠ ਸਾਹਿਬ ਵਿੱਚੋਂ ‘ਹੁਕਮਨਾਮਾ’ ਆਇਆ-
‘ਗੁਰ ਸੇਵਾ ਤੇ ਨਾਮੇ ਲਾਗਾ॥
ਤਿਸ ਕਉ ਮਿਲਿਆ ਜਿਸੁ ਮਸਤਿਕ ਭਾਗਾ॥ (ਗਉੜੀ ਮਹਲਾ 5 ਅੰਗ 236)
ਦਮਦਮੀ ਟਕਸਾਲ ਦੀ ਸੇਵਾ ਸੰਭਾਲਦੇ ਹੋਏ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਸਿੱਖੀ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤਾ। ਸੰਤਾਂ ਨੇ ਅਗਸਤ  1977 ਤੋਂ ਅਪ੍ਰੈਲ 1978 ਤੱਕ ਦੇ ਅੱਠ ਮਹੀਨੇ ਦੇ ਸਮੇਂ ਦੌਰਾਨ ਨਾ ਕੇਵਲ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਸਗੋਂ ਪੰਜਾਬ ਤੋਂ ਬਾਹਰ ਮੱਧ ਪ੍ਰਦੇਸ਼, ਯੂ.ਪੀ. ਬੰਬਈ, ਕਲਕੱਤਾ ਅਤੇ ਹੋਰ ਰਾਜਾਂ ਦੀਆਂ ਸੰਗਤਾਂ ਵਿੱਚ ਗੁਰਸਿੱਖੀ ਦਾ ਬੇਮਿਸਾਲ ਪ੍ਰਚਾਰ ਕੀਤਾ। ਸਮੁੱਚਾ ਸਿੱਖ ਪੰਥ ਆਪ ਜੀ ਨੂੰ ਧਰਮ ਰੱਖਿਅਕ ਵੱਜੋਂ ਵਡਿਆਉਣ ਲੱਗਾ। ਸਰਕਾਰ ਅਤੇ ਗੈਰ-ਸਿੱਖ ਸੰਤਾਂ ਦੇ ਇਸ ਉਭਾਰ ਨੂੰ ਕੱਟੜਪੁਣਾ ਅਤੇ ਅੱਤਵਾਦ ਕਹਿਣ ਲੱਗੇ, ਪ੍ਰੰਤੂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਮੁੱਚੇ ਸਿੱਖ ਜਗਤ ਵਿੱਚ ‘ਧਰਮ-ਰੱਖਿਅਕ’ ਵੱਜੋਂ ਅੱਗੇ ਆਏ, ਜਿਸ ਨਾਲ ਦਮਦਮੀ ਟਕਸਾਲ ਦੇ ਸਤਿਕਾਰ ਵਿੱਚ ਬੇਮਿਸਾਲ ਵਾਧਾ ਹੋ ਗਿਆ।
ਸੰਤ ਭਿੰਡਰਾਂਵਾਲੇ ਸਿੱਖ ਪ੍ਰਭੂਸਤਾ ਅਤੇ ਸਿੱਖ ਰਾਸ਼ਟਰ ਦਾ ਪ੍ਰਤੀਕ ਹਨ। ਉਨ੍ਹਾਂ ਦਾ ਸਿੱਖ ਕੌਮ ਦੇ ਮਨ ਵਿੱਚ ਅਥਾਹ ਸਤਿਕਾਰ ਹੈ। ਬੇਸ਼ੱਕ ਸੰਤਾਂ ਦੀ ਸਖਸ਼ੀਅਤ ਨੂੰ ਭੁਲਣਾ ਹਰ ਸਿੱਖ ਲਈ ਔਖਾ ਹੈ ਪ੍ਰੰਤੂ ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਯਾਦ ਕਰਨਾ ਪੰਥ ਦਾ ਫਰਜ਼ ਹੈ। ਇਸ ਨਾਲ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਸਿੱਖਾਂ ਦੇ ਘਰ ਦੀ ਲੜਾਈ ਹੋਰ ਮਜ਼ਬੂਤ ਅਤੇ ਪ੍ਰਚੰਡ ਹੁੰਦੀ ਹੈ। ਇਹੋ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ 12 ਫਰਵਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਤਾਂ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਉਂਦਾ ਹੈ। ਇਹ ਸਮਾਗਮ ਲਗਾਤਾਰ ਜਾਰੀ ਰਹਿਣਗੇ। ਇਨ੍ਹਾਂ ਸਮਾਗਮਾਂ ਨੂੰ ਮਿਲ ਰਿਹਾ ਸਮਰਥਨ ਲਗਾਤਾਰ ਵਧ ਰਿਹਾ ਹੈ। ਸਿੱਖ ਪੰਥ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਕੌਮ ਦੇ ਘਰ ਲਈ ਲੜਾਈ ਨੂੰ ਸਿਰੇ ਲਾਉਣ ਹਿੱਤ ਅੱਗੇ ਆਉਣ।
-ਜਾਰੀ ਕਰਤਾ
ਭਾਈ ਇਕਬਾਲ ਸਿੰਘ ਟਿਵਾਣਾ

WRITTEN BY