ਨਵੀਂ ਦਿੱਲੀ, 10 ਫਰਵਰੀ (ਪੀ. ਟੀ.)- ਦਿੱਲੀ ਵਿਧਾਨਸਭਾ ਦੇ ਚੋਣ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਸੰਭਾਵਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਫ਼ੋਨ ਕਰ ਕੇ ਜਿੱਤ ਦੀ ਵਧਾਈ ਦਿੱਤੀ ਤੇ ਚਾਹ ‘ਤੇ ਸੱਦਾ ਦਿੱਤਾ। ਮੋਦੀ ਨੇ ਕੇਜਰੀਵਾਲ ਨੂੰ ਕਿਹਾ ਕਿ ਆਓ ਜੀ ਤੁਹਾਨੂੰ ਚਾਹ ਪਿਲਾਵਾਂਗੇ। ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਛੇਤੀ ਮਿਲਣ ਆਊਂਗਾ। ਪ੍ਰਧਾਨ ਮੰਤਰੀ ਨੇ ਕੇਜਰੀਵਾਲ ਨੂੰ ਕਿਹਾ ਕਿ ਅਸੀਂ ਸਭ ਦਿੱਲੀ ਦਾ ਵਿਕਾਸ ਚਾਹੁੰਦੇ ਹਾਂ, ਦਿੱਲੀ ਦੇ ਵਿਕਾਸ ਲਈ ਕੇਂਦਰ ਸਹਿਯੋਗ ਕਰੇਗਾ। 70 ਮੈਂਬਰੀ ਦਿੱਲੀ ਵਿਧਾਨਸਭਾ ਚੋਣ ਨਤੀਜਿਆਂ ‘ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਭਾਜਪਾ ਦੇ ਫ਼ਤਿਹ ਰਥ ਨੂੰ ਰੋਕ ਦਿੱਤਾ।
ਪ੍ਰਧਾਨ ਮੰਤਰੀ ਨੇ ਫ਼ੋਨ ਕਰ ਕੇ ਕੇਜਰੀਵਾਲ ਨੂੰ ਦਿੱਤੀ ਜਿੱਤ ਦੀ ਵਧਾਈ



