Skip to content
Independent perspectives. Global stories.
BREAKING

8 ਨਗਰ ਨਿਗਮਾਂ ਦੇ 303 ਵਾਰਡਾਂ ਲਈ 228 ਨਾਮਜ਼ਦਗੀਆਂ ਦਾਖਲ

Share this story

ਚੰਡੀਗੜ੍ਹ, 10 ਫਰਵਰੀ (ਪੀ. ਟੀ.)- ਛੇ ਨਗਰ ਨਿਗਮਾਂ ਦੇ ਕੁੱਲ 300 ਵਾਰਡਾਂ ਦੀ ਚੋਣ ਅਤੇ 2 ਨਗਰ ਨਿਗਮਾਂ ਦੇ 3 ਵਾਰਡਾਂ ਦੀ ਉਪ ਚੋਣ ਲਈ ਅੱਜ ਤੱਕ ਕੁੱਲ 228 ਨਾਮਜ਼ਦਗੀਆਂ ਦਾਖਲ ਹੋ ਗਈਆਂ ਹਨ। ਭਲਕੇ 11 ਫਰਵਰੀ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਹੈ। ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 8 ਨਗਰ ਨਿਗਮਾਂ ਦੇ 303 ਵਾਰਡਾਂ ਦੀ ਚੋਣ ਲਈ ਅੱਜ ਤੱਕ ਕੁੱਲ 228 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆਂ ਕਿ ਛੇ ਨਗਰ ਨਿਗਮਾਂ ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਮੁਹਾਲੀ, ਬਠਿੰਡਾ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਤੇ ਫਗਵਾੜਾ ਸ਼ਾਮਲ ਹਨ, ਵਿੱਚ 50-50 ਵਾਰਡ ਹਨ। ਮੁਹਾਲੀ ਵਿੱਚ ਅੱਜ ਤੱਕ ਕੁੱਲ 28, ਬਠਿੰਡਾ ਵਿੱਚ 44, ਹੁਸ਼ਿਆਰਪੁਰ ਵਿੱਚ 10, ਮੋਗਾ ਵਿੱਚ 51, ਪਠਾਨਕੋਟ ਵਿੱਚ 57 ਤੇ ਫਗਵਾੜਾ ਵਿੱਚ ਅੱਜ ਤੱਕ ਕੁੱਲ 36 ਨਾਮਜ਼ਦਗੀਆਂ ਦਾਖਲ ਹੋ ਗਈਆਂ। ਬੁਲਾਰੇ ਨੇ ਦੱਸਿਆ ਕਿ ਜਲੰਧਰ ਦੇ 1 ਵਾਰਡ ਦੀ ਉਪ ਚੋਣ ਲਈ ਕੁੱਲ 2 ਨਾਮਜ਼ਦਗੀਆਂ ਦਾਖਲ ਹੋਈਆਂ ਜਦੋਂ ਕਿ ਪਟਿਆਲਾ ਦੇ 2 ਵਾਰਡਾਂ ਦੀ ਉਪ ਚੋਣ ਲਈ ਅੱਜ ਤੱਕ ਕੋਈ ਨਾਮਜ਼ਾਦਗੀ ਦਾਖਲ ਨਹੀਂ ਹੋਈ। ਭਲਕੇ 11 ਫਰਵਰੀ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਹੈ।

WRITTEN BY