Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ

Share this story

ਚੰਡੀਗੜ੍ਹ 10 ਫਰਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹੁਸ਼ਿਆਰਪੁਰ ਨਗਰ ਨਿਗਮ  ਲਈ ਸ਼੍ਰੋਮਣੀ ਅਕਾਲੀ ਦਲ ਦੇ 17 ਵਾਰਡਾਂ ਵਿਚੋਂ ਅਕਾਲੀ ਦਲ ਦੇ 16 ਉਮੀਦਵਾਰਾਂ ਦਾ ਐੈਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਤੋਂ ਲਿਸਟ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 17 ਵਾਰਡਾਂ ਵਿਚੋਂ 16 ਵਾਰਡਾਂ ਦੇ ਉਮੀਦਵਾਰਾਂ ਦਾ ਫੈਸਲਾ ਹੋ ਗਿਆ ਹੈ ਅਤੇ ਇਹਨਾਂ ਵਾਰਡਾਂ ਵਿਚੋਂ ਜਿਹੜੇ ਉਮੀਦਵਾਰ ਚੋਣ ਲੜਨਗੇ ਹੋਣਗੇ ਉਹਨਾਂ ਵਿੱਚ ਵਾਰਡ ਨੰ 15 ਐਸ.ਸੀ ਤੋਂ ਸ਼੍ਰੀ ਚੰਦਨ ਲੱਕੀ, ਵਾਰਡ ਨੰ 17 ਐਸ.ਸੀ ਔਰਤ ਤੋਂ ਐਡਵੋਕੇਟ ਮਨਜੀਤ ਕੌਰ, ਵਾਰਡ ਨੰ 19 ਜਨਰਲ ਤੋਂ ਸ਼੍ਰੀ ਮਨਜੀਤ ਸਿੰਘ ਰਾਏ, ਵਾਰਡ ਨੰ 20 ਐਸ.ਸੀ ਤੋਂ ਸ. ਪ੍ਰੇਮ ਸਿੰਘ, ਵਾਰਡ ਨੰ 21 ਜਨਰਲ ਤੋਂ ਸ. ਹਰਪਿੰਦਰ ਸਿੰਘ, ਵਾਰਡ ਨੰ 22 ਐਸ. ਸੀ ਔਰਤ ਤੋਂ

ਸ਼੍ਰੀਮਤੀ ਮੀਨਾ, ਵਾਰਡ ਨੰ 23 ਜਨਰਲ ਤੋਂ ਸ. ਅਵਤਾਰ ਸਿੰਘ, ਵਾਰਡ ਨੰ 24 ਬੀ.ਸੀ ਤੋਂ ਸ. ਬਿਕਰਮਜੀਤ ਸਿੰਘ ਕਲਸੀ, ਵਾਰਡ ਨੰ 25 ਐਸ.ਸੀ ਤੋਂ ਸ਼੍ਰੀ ਰੂਪ ਲਾਲ, ਵਾਰਡ ਨੰ 26 ਬੀ.ਸੀ ਤੋਂ ਸ਼੍ਰੀ ਰਾਮ ਲੁਭਾਇਆ, ਵਾਰਡ ਨੰ 27 ਜਨਰਲ ਤੋਂ ਸ. ਬਲਜਿੰਦਰ ਸਿੰਘ, ਵਾਰਡ ਨੰ 28 ਜਨਰਲ ਤੋਂ ਸ ਸੰਤੋਖ ਸਿੰਘ, ਵਾਰਡ ਨੰ 41 ਜਨਰਲ ਔਰਤ ਤੋਂ ਸ਼ੀਮਤੀ ਸ਼ੁਕਲਾ ਸ਼ਰਮਾ, ਵਾਰਡ ਨੰ 44 ਜਨਰਲ ਤੋਂ ਸ. ਨਰਿੰਦਰ ਸਿੰਘ ਸਾਬਕਾ ਐਮ.ਸੀ, ਅਤੇ ਵਾਰਡ ਨੰ 45 ਜਨਰਲ ਤੋਂ ਸ. ਅਵਤਾਰ ਸਿੰਘ ਕਪੂਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਡਾ. ਚੀਮਾ ਨੇ ਦੱਸਿਆ ਕਿ ਬਾਕੀ ਰਹਿੰਦੇ 1 ਵਾਰਡ ਦਾ ਫੈਸਲਾ ਵੀ ਜਲਦੀ ਹੀ ਕਰਕੇ ਉਮੀਦਵਾਰ ਐਲਾਨ ਦਿੱਤਾ ਜਾਵੇਗਾ।

WRITTEN BY