June 20, 2026 7:23 am

ਡਾਕ ਵਿਭਾਗ ਵੱਲੋਂ ਰੱਖੜੀਆਂ ਭੇਜਣ ਲਈ ਵਿਸ਼ੇਸ਼ ਲਿਫਾਫੇ ਤਿਆਰ

ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ)-20 ਅਗਸਤ ਨੂੰ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਭਾਰਤੀ ਡਾਕ ਵਿਭਾਗ ਵੱਲੋਂ ਰੱਖੜੀਆਂ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿਭਾਗ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਰੱਖੜੀਆਂ ਪਹੁੰਚਾਉਣ ਦੇ ਅਮਲ ਵਿੱਚ ਕੋਈ ਢਿੱਲ ਨਾ ਆਉਣ ਦਿੱਤੀ ਜਾਵੇ, ਇਸ ਨੂੰ ਰੱਖੜੀ ਤੋਂ ਪਹਿਲਾ ਹੀ ਭੈਣਾਂ ਦੇਂ ਭਰਾਵਾਂ ਤੱਕ ਪਹੁੰਚਾਇਆ ਜਾਵੇ। ਇੰਡੀਆ ਪੋਸਟ ਨੇ ਡਾਕ ਰਾਹੀਂ ਰੱਖੜੀ ਭੇਜਣ ਲਈ ਵਿਸ਼ੇਸ਼ ਕਿਸਮ ਦੇ ਲਿਫਾਫੇ ਤਿਆਰ ਕੀਤੇ ਹਨ ਜਿਨ੍ਹਾਂ ਦਾ ਨਾਂ ਰਾਖੀ ਮੇਲ ਰੱਖਿਆ ਗਿਆ ਹੈ।ਇਹ ਲਿਫਾਫੇ ਵਾਟਰ ਪਰੂਫ ਹਨ ਤੇ ਇਨ੍ਹਾਂ ਰਾਹੀਂ ਰੱਖੜੀ ਜਲਦੀ ਪਹੁੰਚੇਗੀ। 7 ਰੁਪਏ ਮੁੱਲ ਵਾਲਾ ਇਹ ਵਿਸ਼ੇਸ਼ ਲਿਫਾਫਾ ਖ਼ਾਸ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਵਿੱਚ ਪਈ ਰੱਖੜੀ ਨਾ ਤੇ ਪਾਣੀ ਨਾਲ ਭਿੱਜੇਗੀ ਤੇ ਨਾ ਹੀ ਖਰਾਬ ਹੋਵੇਗੀ। ਰੱਖੜੀ ਭੇਜਣ ਲਈ ਡਾਕ ਟਿਕਟ ਵਾਧੂ ਲਗਾਉਣੀ ਪਵੇਗੀ। ਇਹ ਵਿਸ਼ੇਸ਼ ਲਿਫਾਫ਼ੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡਾਕ ਘਰਾਂ ਵਿੱਚ ਵੀ ਉਪਲਬੱਧ ਹੋਣਗੇ। ਮੁੱਖ ਮਹਾਪ੍ਰਬੰਧਕ ਵਪਾਰ ਮੇਲ ਸ਼੍ਰੀ ਐਸ.ਕੇ ਸਿਨਹਾ ਨੇ ਸਾਰੇ ਪੋਸਟਲ ਡਵੀਜ਼ਨਾਂ ਦੇ ਮੁੱਖੀਆਂ ਨੂੰ ਕਿਹਾ ਹੈ ਕਿ ਉਹ  ਅਗਲੇ ਮਹੀਨੇ ਦੀ 23 ਤਾਰੀਕ ਤੱਕ ਇਹ ਜਾਣਕਾਰੀ ਉਪਲਬੱਧ ਕਰਵਾਉਣ ਕਿ ਉਨ੍ਹਾਂ ਦੇ ਸਰਕਲਾਂ ਵਿੱਚ ਕਿੰਨੀਆਂ ਰੱਖੜੀਆਂ ਬੁੱਕ ਕੀਤੀਆਂ ਗਈਆਂ ਹਨ ਅਤੇ ਕਿੰਨੀਆਂ ਸਮੇਂ ਸਿਰ ਭੇਜੀਆਂ ਗਈਆਂ ਹਨ।

Send this to a friend