Skip to content
Independent perspectives. Global stories.
BREAKING

ਹਸਪਤਾਲ ਦੇ ਡਾਕਟਰਾਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਖਿਲਾਫ ਹਾਈ ਕੋਰਟ ਵਿੱਚ ਕੇਸ ਦਾਖ਼ਲ

Share this story

Page-1_32 ਸ੍ਰੀ ਅਨੰਦਪੁਰ ਸਾਹਿਬ, 9 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ ਡਾਕਟਰ ਥੋੜੀ ਜਿਹੀ ਅਣਗਹਿਲੀ ਕਰ ਦੇਵੇ ਤਾਂ ਮਰੀਜ਼ ਰੱਬ ਕੋਲ ਪਹੁੰਚ ਸਕਦਾ ਹੈ। ਕੁੱਝ ਅਜਿਹਾ ਹੀ ਵਾਪਰਿਆ ਨੰਗਲ ਨਾਲ ਲੱਗਦੇ ਪਿੰਡ ਜਖੇੜਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੀ ਦਲਿਤ ਮਹਿਲਾ ਮਰੀਜ਼ ਡਿੰਪਲ ਨਾਲ ਜਿਸਦੇ ਗੁਰਦੇ ਭਾਖੜਾ ਬਿਆਸ ਪ੍ਰਬੰਧਕੀ ਬੌਰਡ ਹਸਪਤਾਲ ਨੰਗਲ ਦੇ ਡਾਕਟਰਾਂ ਦੀ ਅਣਗਿਹਲੀ ਅਤੇ ਲਾਪਰਵਾਹੀ ਕਾਰਨ ਖਰਾਬ ਹੋ ਗਏ ਅਤੇ ਹੁਣ ਤੱਕ ਲੱਖਾਂ ਰੁਪਏ ਦਾ ਇਲਾਜ ਕਰਵਾਣਾ ਪਿਆ। ਇਸ ਸਬੰਧੀ ਸੰਜੇ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਸ਼ਿਕਾਇਤਾਂ ਕਰ ਰਿਹਾ ਸੀ ਪਰੰਤੂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਅਤੇ ਹੁਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ

ਕੇਸ ਦਾਖ਼ਲ ਕੀਤਾ ਗਿਆ ਹੈ ਜਿਸ ’ਤੇ ਇਸ ਹਸਪਤਾਲ ਦੇ ਡਾਕਟਰਾਂ ਪੀ ਐਮ ਓ, ਡਾਕਟਰ ਜਤਿੰਦਰ ਕੌਰ, ਡਾਕਟਰ ਅਨੀਤਾ ਚੱਢਾ, ਡਾਕਟਰ ਪੀ ਪੀ ਸਿੰਘ, ਚੇਅਰਮੈਨ ਭਾਖੜਾ ਬਿਆਸ ਪ੍ਰਬੰਧਕੀ ਬੌਰਡ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਰਜਿਸਟਰਾਰ ਪੰਜਾਬ ਮੈਡੀਕਲ ਕੌਂਸਲ, ਡਿਪਟੀ ਕਮਿਸ਼ਨਰ ਰੂਪਨਗਰ, ਐਸ ਐਸ ਪੀ ਰੂਪਨਗਰ, ਸਿਵਲ ਸਰਜਨ ਰੂਪਨਗਰ, ਡਾਇਰੈਕਟਰ ਪੀ ਜੀ ਆਈ ਚੰਡੀਗੜ੍ਹ, ਸਕੱਤਰ ਮੈਡੀਕਲ ਕੌਂਸਲ ਆਫ ਇੰਡੀਆ ਨਵੀਂ ਦਿੱਲੀ ਆਦਿ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਰੀਜ਼ ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਡਿੰਪਲ 23 ਅਪ੍ਰੈਲ 2011 ਨੂੰ ਬੀ ਬੀ ਐਮ ਬੀ ਹਸਪਤਾਲ ਨੰਗਲ ਅਪਣੇ ਇਲਾਜ ਲਈ ਗਈ ਜਿੱਥੇ ਜਾਕੇ ਉਸ ਨੂੰ ਹਾਜ਼ਰ ਮਹਿਲਾ ਡਾਕਟਰ ਨੇ ਦੱਸਿਆ ਕਿ ਉਹ ਗਰਭਵਤੀ ਹੈ। ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਘਰ ਵਿੱਚ 6-7 ਮਹੀਨੇ ਦਾ ਬੱਚਾ ਹੋਣ ਕਾਰਨ ਉਹ ਅਜੇ ਤੱਕ ਦੂਜਾ ਬੱਚਾ ਨਹੀਂ ਚਾਹੁੰਦੇ ਸਨ ਅਤੇ ਡਾਕਟਰ ਨੇ ਆਬਰਸ਼ਨ ਲਈ ਦਵਾਈ ਦੇ ਦਿਤੀ। ਇਸ ਤੋਂ ਬਾਦ ਜਦੋਂ 2 ਮਈ 2011 ਨੂੰ ਮਰੀਜ਼ ਦੀ ਹਾਲਤ ਖਰਾਬ ਹੋ ਗਈ ਤਾਂ ਉਹ ਫਿਰ ਹਸਪਤਾਲ ਪਹੁੰਚੇ ਪਰ ਡਾਕਟਰ ਨੇ ਚੈਕ ਕਰਨ ਤੋਂ ਬਾਦ ਵਾਪਸ ਭੇਜ ਦਿੱਤਾ। ਉਸ ਨੇ ਦੱਸਿਆ ਕਿ ਉਹ ਮਰੀਜ਼ ਦੀ ਵਿਗੜਦੀ ਹਾਲਤ ਨੂੰ ਲੈਕੇ 9 ਮਈ ਨੂੰ ਐਮਰਜੈਂਸੀ ਵਿੱਚ ਪਹੁੰਚੇ ਅਤੇ ਡਾਕਟਰਾਂ ਨੇ ਮਰੀਜ਼ ਨੂੰ ਦਾਖਲ ਕਰ ਲਿਆ। ਇਸ ਤੋਂ ਬਾਦ ਮਹਿਲਾ ਰੋਗ ਮਾਹਿਰ ਡਾਕਟਰ ਨੇ ਖੂਨ ਚੜਵਾਇਆ ਅਤੇ ਦਵਾਈ ਸ਼ੁਰੂ ਕੀਤੀ ਪਰ ਮਰੀਜ਼ ਦੀ ਹਾਲਤ ਵਿਗੜਦੀ ਗਈ। ਉਸ ਨੇ ਦੱਸਿਆ ਕਿ 10 ਮਈ ਨੂੰ ਮਰੀਜ਼ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਉਸਨੇ ਦੱਸਿਆ ਕਿ ਪੀ ਜੀ ਆਈ ਦੇ ਡਾਕਟਰਾਂ ਨੇ ਦੱਸਿਆ ਕਿ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਡਾਕਟਰਾਂ ਵੱਲੋਂ ਕੀਤੇ ਗਏ ਗੱਲਤ ਇਲਾਜ ਕਾਰਨ ਮਰੀਜ ਦੇ ਗੁਰਦੇ ਫੇਲ ਹੋਏ ਹਨ ਅਤੇ ਹੁਣ ਮਰੀਜ ਦਾ ਡਾਇਲਿਸਿਸ ਕਰਵਾਣਾ ਪੈਂਦਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੇਅਰਮੈਨ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਸਰਕਾਰ, ਚੇਅਰਮੈਨ ਬੀ ਬੀ ਐਮ ਬੀ, ਡਿਪਟੀ ਕਮਿਸਨਰ ਰੂਪਨਗਰ, ਐਸ ਐਸ ਪੀ ਰੂਪਨਗਰ, ਮੈਡੀਕਲ ਕਾਂਉਸਿਲ ਆਫ ਇੰਡੀਆ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਭੇਜੀਆਂ ਪਰੰਤੂ ਹੁਣ ਤੱਕ ਉਸਨੂੰ ਖੱਜਲ ਖੁਆਰੀ ਤੋਂ ਇਲਾਵਾ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਉਸਨੇ ਦੱਸਿਆ ਕਿ ਇਸ ਦੌਰਾਨ ਉਸਨੇ ਲੱਖਾਂ ਰੁਪਏ ਦਾ ਕਰਜਾ ਲੈਕੇ ਅਪਣੀ ਪਤਨੀ ਦਾ ਇਲਾਜ ਕਰਵਾਇਆ ਹੈ ਪਰ ਹੁਣ ਕੋਈ ਵੀ ਵਿਅਕਤੀ ਉਸਨੂੰ ਹੋਰ ਕਰਜਾ ਨਹੀਂ ਦੇ ਰਿਹਾ ਹੈ। ਉਸਨੇ ਦੱਸਿਆ ਕਿ ਕਰਜੇ ਕਾਰਨ ਉਸਦਾ ਰਹਿਣ ਵਾਲਾ ਘਰ ਤੱਕ ਗਿਰਵੀ ਪਿਆ ਹੈ ਅਤੇ ਹੁਣ ਉਹ ਅਪਣੀ ਪਤਨੀ ਦਾ ਹੋਰ ਇਲਾਜ ਕਰਵਾਉਣ ਤੋਂ ਅਸਮਰਥ ਹੈ। ਉਸਨੇ ਦੱਸਿਆ ਕਿ ਆਪਣੀ ਪ੍ਰੇਸ਼ਾਨੀ ਅਤੇ ਕਿਸੇ ਪਾਸਿਓਂ ਸੁਣਵਾਈ ਨਾਂ ਹੋਣ ਅਤੇ ਇਨਸਾਫ ਨਾਂ ਮਿਲਣ ਕਾਰਨ ਉਸਨੇ ਹੁਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੌਰਟ ਚੰਡੀਗੜ੍ਹ ਵਿੱਚ ਕੇਸ ਦਾਇਰ ਕੀਤਾ ਹੈ ਜਿਸਤੇ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਨੇ 12 ਜਨਵਰੀ 2015 ਨੂੰ ਡਾਕਟਰਾਂ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ 30 ਮਾਰਚ 2015 ਲਈ ਨੋਟਿਸ ਜਾਰੀ ਕੀਤਾ ਹੈ।

WRITTEN BY