ਸੰਗਰੂਰ, 8 ਫਰਵਰੀ (ਰਾਕੇਸ਼ ਜਿੰਦਲ)- ਸੰਗਰੂਰ ਡਿਸਟ੍ਰਿਕ ਇੰਡਸਟਰੀਅਲ ਚੈਂਬਰ ਦੀ ਕਾਰਜਕਰਨੀ ਦੀ ਇੱਕ ਅਹਿਮ ਮੀਟਿੰਗ ਚੈਂਬਰ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸ੍ਰੀ ਬਲਵਿੰਦਰ ਜਿੰਦਲ ਦੀ ਅਗਵਾਈ ਵਿੱਚ ਹੋਈ। ਸਭ ਤੋਂ ਪਹਿਲਾਂ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਅਮਿਤ ਜਿੰਦਲ ਨੇ ਪਹੁੰਚੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸ੍ਰੀ ਬਲਵਿੰਦਰ ਜਿੰਦਲ ਨੇ ਪੰਜਾਬ ਸਰਕਾਰ ਦੁਆਰਾ ਹਾਲ ਹੀ ਵਿੱਚ ਲਾਗੂ ਕੀਤੀ ‘ਟਰੇਡ ਰਾਹਤ’ ਸਕੀਮ ਬਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਕਿਉਂਕਿ ਇਸ ਸਕੀਮ ਨਾਲ ਪੰਜਾਬ ਦੇ ਲਗਭਗ 1.86 ਲੱਖ ਤੋਂ ਵਧ ਵਪਾਰੀਆਂ ਨੂੰ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ. ਸੁਖਵੀਰ ਸਿੰਘ ਬਾਦਲ ਉ¤ਪ ਮੁੱਖ ਮੰਤਰੀ
ਜੀ ਨੂੰ ਇੱਕ ਚਿੱਠੀ ਲਿਖ ਕੇ ਇਹ ਮੰਗ ਕੀਤੀ ਕਿ ਜੋ ਇਹ ਰਾਹਤ ਸਕੀਮ ਵਿੱਚ ਨੂੰ ਕਰੋੜ ਤੱਕ ਟਰਨ ਓਵਰ ਕਰਨ ਵਾਲੇ ਵਪਾਰੀਆਂ ਨੂੰ ਇੰਸਪੈਕਟਰ ਰਾਜ ਅਤੇ ਸਕਰੂਟਿੰਗ ਤੋਂ ਰਾਹਤ ਦਿੱਤੀ ਹੈ ਉਸ ਨੂੰ ਵਧਾ ਕੇ 1.5 ਕਰੋੜ ਕੀਤਾ ਜਾਵੇ ਕਿਉਂਕਿ ਐਕਸਾਇਜ ਡਪਾਰਟਮੈਂਟ ਵੱਲੋਂ ਵੀ 1.5 ਕਰੋੜ ਦੀ ਟਰਨਓਵਰ ਉ¤ਪਰ ਐਕਸਾਇਜ ਟੈਕਸ ਦੀ ਛੋਟ ਹੈ, ਜਿਸ ਕਾਰਨ ਕਾਫੀ ਵਪਾਰੀਆਂ ਨੇ ਆਪਣੇ ਵਪਾਰ ਨੂੰ 1.5 ਕਰੋੜ ਤੱਕ ਸੀਮਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਦੀ ਇਸ ਨੂੰ ਕਰੋੜ ਦੀ ਟਰਨਓਵਰ ਉ¤ਪਰ ਇਸ ਛੋਟ ਕਾਰਨ ਕਈ ਵਪਾਰੀ ਆਪਣੇ ਵਪਾਰ ਨੂੰ 1 ਕਰੋੜ ਤੱਕ ਸੀਮਤ ਕਰ ਸਕਦੇ ਹਨ ਜਿਸ ਕਾਰਨ ਸਰਕਾਰ ਦਾ ਰੈਬਨਿਉ ਘੱਟ ਸਕਦਾ ਹੈ। 31 ਜਨਵਰੀ ਨੂੰ ਰਾਹਤ ਸਕੀਮ ਪ੍ਰਤੀ ਹੋਏ ਸਮਾਗਮ ਵਿੱਚ ਡਿਪਟੀ ਸੀਐਮ ਸ੍ਰੀ ਸੁਖਬੀਰ ਬਾਦਲ ਜੀ ਨੂੰ ਸ੍ਰੀ ਬਲਵਿੰਦਰ ਜਿੰਦਲ ਵੱਲੋਂ ਵੈਟ ਸਬੰਧੀ ਆ ਰਹੀਆਂ ਕੁਝ ਦਿੱਕਤਾਂ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਡਿਪਟੀ ਸੀਐਮ ਸਾਹਿਬ ਦੁਆਰਾ ਟਰੇਡ ਪ੍ਰਮੋਸ਼ਨ ਸਬੰਧੀ ਬਨਾਈ ਕਮੇਟੀ ਨੇ ਸੰਗਰੂਰ ਡਿਸਟ੍ਰਿਕ ਇੰਡਸਟਰੀ ਚੈਂਬਰ ਨਾਲ ਜਲਦੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਅੱਪਰ ਹਾਉਸ ਦੇ ਚੇਅਰਮੈਨ ਸ੍ਰੀ ਏ.ਆਰ. ਸ਼ਰਮਾ ਨੇ ਪੰਜਾਬ ਸਰਕਾਰ ਦੁਆਰਾ ਇੰਡਸਟਰੀ ਦੀ ਬਿਹਤਰੀ ਲਈ ਜਾਰੀ ਕੀਤੀਆਂ ਸਕੀਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪੰਜਾਬ ਦੀ ਸਨਅਤ ਨੂੰ ਦਿੱਤੇ ਚੰਗੇ ਮਹੋਲ ਲਈ ਮੁਬਾਰਕਬਾਦ ਦਿੱਤੀ। ਇਸ ਮੀਟਿੰਗ ਵਿੱਚ ਸ੍ਰੀ ਸੰਤੋਸ਼ ਸਿੰਗਲਾ ਫਾਇਨਾਂਸ ਸਕੱਤਰ, ਸ੍ਰੀ ਪ੍ਰਸ਼ੋਤਮ ਕਾਸਲ, ਸ੍ਰੀ ਸੁਮੇਰ ਗਰਗ, ਸ੍ਰੀ ਪ੍ਰਭਾਤ ਗੁਪਤਾ ਬਲਾਕ ਪ੍ਰਧਾਨ ਸੁਨਾਮ, ਸ੍ਰੀ ਸ਼ਾਮ ਲਾਲ ਬਲਾਕ ਪ੍ਰਧਾਨ ਦਿੜਬਾ, ਸ੍ਰੀ ਵੀ. ਪੀ. ਸਿੰਘ, ਸ੍ਰੀ ਅੰਮ੍ਰਿਤ ਗਰਗ ਧੂਰੀ, ਆਰ.ਐਸ. ਪੂਨੀਆਂ, ਸੀਤਲ ਕੁਮਾਰ, ਰਾਕੇਸ਼ ਜਿੰਦਲ, ਭੂਸ਼ਣ ਕਾਸਲ ਅਤੇ ਹੋਰ ਮੈਂਬਰ ਸ਼ਾਮਿਲ ਸਨ।



