ਨਵੀਂ ਦਿੱਲੀ, 8 ਫਰਵਰੀ (ਪੀ. ਟੀ.)- ਦਿੱਲੀ ਦੀ ਵਾਗਡੋਰ ਸੰਭਾਲਨ ਦੀ ਦੌੜ ‘ਚ ਆਮ ਆਦਮੀ ਪਾਰਟੀ ਬੇਸ਼ੱਕ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ ਪਰ ਇਹ 7 ਫਰਵਰੀ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ 30 ਕਰੋੜ ਰੁਪਏ ਇਕੱਠੇ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ। ਆਪ ਦੀ ਝੋਲੀ ‘ਚ ਲਗਭਗ 18 ਕਰੋੜ ਰੁਪਏ ਆਏ ਹਨ। ਉਸ ਦੇ ਫੰਡਰੇਜਰ ਡਿਨਰਜ਼, ਕਾਫੀ ਵਿੱਦ ਕੇਜਰੀਵਾਲ ਅਤੇ ਸੈਲਫੀ ਵਿਦ ਮਫਲਰਮੈਨ ਵਰਗੀਆਂ ਕਈ ਪਹਿਲ ਕੀਤੇ ਜਾਣ ਦੇ ਬਾਵਜੂਦ ਉਹ ਚੋਣਾਂ ਤੋਂ ਪਹਿਲਾ 30 ਕਰੋੜ ਰੁਪਏ ਇਕੱਠੇ ਕਰਨ ਦੇ ਆਪਣੇ ਟੀਚੇ ਤੋਂ ਪਿੱਛੇ ਰਹਿ ਗਈ ਹੈ। ਹਾਲਾਂਕਿ ਪਾਰਟੀ ਨੇ ਇਸ ਨੂੰ ਸਕਾਰਾਤਮਕ ਪ੍ਰਗਤੀ ਦੇ ਰੂਪ ‘ਚ ਲਿਆ ਹੈ ਅਤੇ ਇਸ ਦੇ ਲਈ ਆਪਣੇ ਚੰਦਾ ਦੇਣ ਵਾਲਿਆਂ ‘ਤੇ ਦੋਸ਼ ਮੜ੍ਹਨ ਤੋਂ ਮਨਾਂ ਕਰ ਦਿੱਤਾ ਹੈ। ਆਪ ਦੇ ਫ਼ੰਡ
ਇਕੱਤਰ ਕਰਨ ਦੇ ਇੰਚਾਰਜ ਅਰਵਿੰਦ ਝਾਅ ਨੇ ਦੱਸਿਆ ਕਿ ਮਤਦਾਨ ਦਿਵਸ ਤੱਕ ਉਨ੍ਹਾਂ ਦਾ ਟੀਚਾ 30 ਕਰੋੜ ਰੁਪਏ ਇਕੱਠਾ ਕਰਨ ਦਾ ਸੀ ਪਰ ਉਹ ਇਸ ਨੂੰ ਹਾਸਲ ਕਰਨ ‘ਚ ਅਸਫਲ ਰਹੇ ਹਾਲਾਂਕਿ ਇਹ ਵੀ ਸਹੀ ਹੈ ਕਿ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਹੈ ਉਹ ਕੇਵਲ ਦੋ ਮਹੀਨਿਆਂ ‘ਚ ਕੀਤਾ ਹੈ।



