Skip to content
Independent perspectives. Global stories.
BREAKING

ਬਾਬਾ ਫਰੀਦ ਮਿਸ਼ਨ ਸੁਸਾਇਟੀ ਦੇ ਕਾਰਜ ਸ਼ਲਾਘਾਯੋਗ : ਸ. ਹਰਿਜੰਦਰ ਸਿੰਘ ਠੇਕੇਦਾਰ

Share this story

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ)- ਪ੍ਰੈੱਸ ਕਾਨੰਫਰੈਂਸ ਨੂੰ ਸੰਬੋਧਨ ਕਰਦਿਆਂ ਸ. ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਐਮ.ਐਲ.ਏ. ਅਤੇ ਸਾਬਕਾ ਮੰਤਰੀ ਜੰਗਲਾਤ ਮਹਿਕਮਾ ਨੇ ਕਿਹਾ ਕਿ ਬਾਬਾ ਫਰੀਦ ਮਿਸ਼ਨ ਸੁਸਾਇਟੀ ਵੱਲੋਂ ਕਰਾਏ ਜਾ ਰਹੇ ਸਮਾਜਿਕ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ ਅਤੇ ਬਾਬਾ ਫਰੀਦ ਮਿਸ਼ਨ ਸੁਸਾਇਟੀ ਦੇ ਮੁੱਖ ਅਹੁਦੇਦਾਰ ਇਸ ਲਈ ਵਧਾਈ ਦੇ ਪਾਤਰ ਹਨ। ਅਜਿਹੀਆਂ ਸੰਸਥਾਵਾ ਸਮਾਜ ਅਤੇ ਦੇਸ਼ ਭਲਾਈ ਦੇ ਹਿੱਤ ਵਿੱਚ ਜੋ ਵੀ ਸੇਵਾ ਨਿਭਾ ਰਹੀਆਂਹਨ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਇਸ ਸੰਸਥਾ ਦਾ ਹਰ ਤਰ੍ਹਾਂ ਨਾਲ ਆਰਥਿਕ ਅਤੇ ਲੋੜੀਂਦੀ ਮਦਦ ਦੇ ਸਹਿਯੋਗ ਦੀ ਵੱਚਨਬੰਧ ਹੈ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਮੋਢੇ ਨਾਲ ਮੋਢਾ ਜੋੜ ਕੇ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਨਾਲ ਸਮਾਜ ਅਤੇ ਦੇਸ਼ ਭਲਾਈ ਦੇ ਕਾਰਜਾ ਵਿੱਚ ਖੜੀ ਹੈ।

ਇਸ ਦੋਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਧ ਰਹੀਆਂ ਸਮਾਜਿਕ ਬੁਰਾਈਆਂ ਜਿਵੇਂ ਕਿ ਬਾਲ ਮਜਦੂਰੀ, ਔਰਤਾ ਪ੍ਰਤੀ ਅੱਤਿਆਚਾਰ, ਗਊ ਹੱਤਿਆਂ ਅਤੇ ਹੋਰ ਅਨੇਕਾ ਸਮਾਜਿਕ ਬੁਰਾਈਆਂ ਨੂੰ ਵੀ ਠੱਲ ਪਾਉਣ ਲਈ ਜੋ ਵੀ ਸੰਘਰਸ਼ ਬਾਬਾ ਫਰੀਦ ਮਿਸ਼ਨ ਸੰਸਥਾ ਵੱਲੋਂ ਆਰੰਭਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। ਇਸ ਤੋਂ ਇਲਾਵਾ ਜਿਵੇਂ ਕਿ ਬਾਬਾ ਫਰੀਦ ਮਿਸ਼ਨ ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆ ਦੀ ਮਦਦ ਚਾਹੇ ਉਹ ਸਿੱਖਿਆਂ ਦੇ ਖੇਤਰ ਜਾ ਸਿੱਖਿਆਂ ਦੇ ਨਾਲ ਸੰਬੰਧਿਤ ਖੇਤਰ, ਮਹਿਲਾ ਸਸ਼ਕਤੀਕਰਨ ਸੰਬੰਧੀ ਅੰਮ੍ਰਿਤਸਰ, ਲੁਧਿਆਣਾ, ਝਾਰਖੰਡ ਵਿੱਚ ਜੋ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ।
ਇਸ ਮੋਕੇ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਮੁੱਖ ਅਹੁਦੇਦਾਰਾ ਨੇ ਸਮਾਜ ਅਤੇ ਦੇਸ਼ ਸੇਵਾ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਚਰਚਾ ਕੀਤੀ ਅਤੇ ਸ੍ਰ: ਠੇਕੇਦਾਰ ਵੱਲੋਂ ਭਰਪੂਰ ਸਹਿਯੋਗ ਦਾ ਆਸ਼ਵਾਸਨ ਦਿੱਤਾ ਗਿਆ।

WRITTEN BY