Skip to content
Independent perspectives. Global stories.
BREAKING

ਪੰਜਾਬੀ ਕਾਨਫਰੰਸ-2015 ਲਈ ਸਰਗਰਮੀਆਂ ਜ਼ੋਰਾਂ ’ਤੇ : ਡਾ: ਦਲਜੀਤ ਸਿੰਘ

Share this story

ਕਾਨਫਰੰਸ 13-14 ਜੂਨ, 2015 ਨੂੰ ਟੋਰਾਂਟੋ (ਕੈਨੇਡਾ) ਵਿਖੇ
Page-3_36 ਚੰਡੀਗੜ੍ਹ, 7 ਫਰਵਰੀ (ਪੀ. ਟੀ.)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਲਈ ਵਿਸ਼ਵ ਪੰਜਾਬੀ ਕਾਨਫਰੰਸ-2015 ਦੇ ਸਫਲ ਆਯੋਜਨ ਅਤੇ ਇਸ ਵਿਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਭਾਰਤੀ ਡੈਲੀਗੇਟਾਂ ਦੀ ਵੱਧ ਤੋਂ ਵੱਧ ਸ਼ਮੂਲਿਅਤ ਦੇ ਮੱਦੇਨਜ਼ਰ ਬਾਹਰਾ ਯੂਨੀਵਰਸਿਟੀ ਸ਼ਿਮਲਾ ਦੇ ਵਾਈਸ ਚਾਂਸਲਰ ਤੇ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪ੍ਰਧਾਨ ਡਾ. ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸ਼੍ਰੀ ਆਰ ਭੱਟੀ, ਵਾਈਸ ਪ੍ਰੈਜ਼ੀਡੈਂਟ ਵੱਲੋਂ ਦੱਸਿਆ ਗਿਆ ਕਿ ਟੋਰਾਂਟੋ (ਕੈਨੇਡਾ) ਵਿਖੇ 13-14 ਜੂਨ, 2015 ਨੂੰ ਵਰਲਡ ਪੰਜਾਬੀ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਵੀ ਸ. ਅਜਾਇਬ ਸਿੰਘ ਚੱਠਾ ਅਤੇ ਸ਼੍ਰੀ ਐਮ ਕੈਂਥ, ਜੋ ਕਿ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਕ੍ਰਮਵਾਰ

ਸਲਾਹਕਾਰ ਅਤੇ ਜਨਰਲ ਸਕੱਤਰ ਹਨ, ਵੱਲੋਂ ਹਾਜ਼ਰ ਡੈਲੀਗੇਟਾਂ ਨੂੰ ਕਾਨਫਰੰਸ ਦੌਰਾਨ ਕੀਤੀ ਜਾਣ ਵਾਲੀ ਕਾਰਗੁਜ਼ਾਰੀ ਸਬੰਧੀ ਭੇਜੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਵੱਖ-ਵੱਖ ਦੇਸ਼ਾਂ ਤੋਂ ਡੈਲੀਗੇਟਸ ਆ ਰਹੇ ਹਨ ਤਾਂ ਜੋ ਪੰਜਾਬੀਅਤ ਨੂੰ ਵਿਦੇਸ਼ਾਂ ਵਿਚ ਹੋਰ ਹਰਮਨ ਪਿਆਰਾ ਰੱਖਿਆ ਜਾ ਸਕੇ।ਪੰਜਾਬੀ ਹਿੱਤ ਨਾਲ ਸਬੰਧਤ ਮੁੱਦਿਆਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਇਸ ਕਿਸਮ ਦੀ ਇਹ ਤੀਜੀ ਕਾਨਫਰੰਸ ਹੋਵੇਗੀ।ਇਸ ਤੋਂ ਪਹਿਲਾਂ ਸਾਲ 2009 ਅਤੇ 2011 ਵਿਚ ਹੋਈਆਂ 2 ਸਫਲ ਕਾਨਫਰੰਸਾਂ ਵਿੱਚ ਵੀ ਦੁਨੀਆ ਭਰ ਤੋਂ ਪੰਜਾਬੀ ਵਿਦਵਾਨਾਂ ਨੇ ਸ਼ਾਮਿਲ ਹੋ ਕੇ ਸੰਸਾਰ ਭਰ ਵਿੱਚ ਪੰਜਾਬੀਅਤ ਦੀ ਅਹਿਮੀਅਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੇ ਸਫਲ ਆਯੋਜਨ ਲਈ ਪੰਜਾਬੀ ਬਿਜਨਸ ਐਸੋਸੀਏਸ਼ਨ, ਕਲਮ ਫਾਊਂਡੇਸ਼ਨ ਗਲੋਬਲ ਪੰਜਾਬੀ ਆਰਗੇਨਾਈਜ਼ੇਸ਼ਨ ਦਾ ਪੰਜਾਬੀ ਨੂੰ ਹੋਰ ਪ੍ਰਫੁਲਿਤ ਕਰਨ ਵਾਸਤੇ ਵਿਸ਼ੇਸ਼ ਯੋਗਦਾਨ ਰਹੇਗਾ।ਵਾਈਸ ਪ੍ਰੈਜੀਡੈਂਟ ਨੇ ਦੱਸਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਰਤਮਾਨ ਤੇ ਭਵਿੱਖ ਵਿਸ਼ੇ ’ਤੇ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ।ਵਿਸ਼ਵ ਵਿੱਚ ਆਪਣਾ ਝੰਡਾ ਬੁਲੰਦ ਕਰਨ ਵਾਲੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਲਈ ਵਿਦਵਾਨਾਂ ਦੇ ਸਹਿਯੋਗ ਅਤੇ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਇਸ ਕਾਨਫਰੰਸ ਵਿਚ ਸ਼ਾਮਿਲ ਹੋਣ ਵਾਲੇ ਵਿਦਵਾਨਾਂ/ਮੈਬਰਾਂ ਲਈ ਰਿਹਾਇਸ਼, ਖਾਣ ਪੀਣ ਅਤੇ ਹੋਰ ਸੈਰ ਸਪਾਟੇ ਦਾ ਇੰਤਜ਼ਾਮ ਕੀਤਾ ਜਾਵੇਗਾ।ਇਸ ਕਾਨਫਰੰਸ ਰਾਹੀਂ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਮੱਦੇਨਜ਼ਰ ਕੈਨੇਡਾ ਦੀ ਪੰਜਾਬੀ ਪ੍ਰੈੱਸ ਅਤੇ ਟੀਵੀ ਚੈਨਲ ਬਹੁਮੁੱਲਾ ਯੋਗਦਾਨ ਪਾ ਰਹੇ ਹਨ।
ਗਲੋਬਲ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਵਿਸ਼ਵ ਪੰਜਾਬੀ ਸਾਹਿਤ ਚਿੰਤਨ ਅਤੇ ਪੰਜਾਬੀ ਕਵੀ ਦਰਬਾਰ ਦੇ ਵਿਸ਼ਿਆਂ ’ਤੇ ਖਾਲਸਾ ਕਾੱਲਜ ਅੰਮ੍ਰਿਤਸਰ ਵਿਖੇ 10 ਨਵੰਬਰ, 2012 ਨੂੰ ਪਹਿਲੀ ਪੰਜਾਬੀ ਕਾਨਫਰੰਸ ਕਰਵਾਈ ਗਈ ਸੀ ਜੋ ਕਿ ਬਹੁਤ ਹੀ ਕਾਮਯਾਬ ਰਹੀ।
ਆਰਗੇਨਾਈਜ਼ੇਸ਼ਨ ਦੀ ਪਿਛਲੀ ਮੀਟਿੰਗ (4/12/2012) ਨੂੰ ਹੋਈ ਜਿਸ ਵਿਚ ਲਏ ਗਏ ਫੈਸਲੇ ਅਨੁਸਾਰ ਗਲੋਬਲ ਪੰਜਾਬੀ ਆਰਗੇਨਾਈਜੇਸ਼ਨ ਨੂੰ ਰਜਿਸਟਰਡ ਕਰਾਉਣ ਵਾਸਤੇ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ-1861 ਅਨੁਸਾਰ ਕਾਰਵਾਈ ਆਰੰਭੀ ਹੋਈ ਹੈ ਅਤੇ ਉਮੀਦ ਹੈ ਇਸ ਦੀ ਰਜਿਸਟ੍ਰੇਸ਼ਨ ਜਲਦੀ ਕਰਵਾ ਲਈ ਜਾਵੇਗੀ। ਇਸ ਮੀਟਿੰਗ ਵਿਚ ਡਾ: (ਪ੍ਰੋਫੈਸਰ) ਦਲਜੀਤ ਸਿੰਘ, ਪ੍ਰਧਾਨ ਵੱਲੋਂ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ।ਮੀਟਿੰਗ ਵਿਚ ਸ਼੍ਰੀਮਤੀ ਹਰਿੰਦਰ ਬਰਾੜ, ਸਕੱਤਰ, ਸ. ਹਰਚੰਦ ਸਿੰਘ ਨਿਰਮਾਣ ਕੈਸ਼ੀਅਰ, ਸ. ਬਲਜੀਤ ਸਿੰਘ ਮੀਡਿਆ ਐਡਵਾਈਜ਼ਰ, ਸ. ਜਰਨੈਲ ਸਿੰਘ, ਪ੍ਰੈੱਸ ਸਕੱਤਰ, ਡਾ. ਮੋਨਿਕਾ ਸਿੰਘ, ਕਾਰਜਕਾਰੀ ਮੈਂਬਰ, ਡਾ. ਬਰਿੰਦਰ ਕੌਰ, ਸ਼੍ਰੀਮਤੀ ਮੰਜੂਲਾ ਦਿਨੇਸ਼ ਸ਼ਰਮਾ ਵੱਲੋਂ ਭਾਗ ਲਿਆ ਗਿਆ ਅਤੇ ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ ਗਏ।

WRITTEN BY