ਬਰਨਾਲਾ, 7 ਫਰਵਰੀ (ਸੂਦ, ਬਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਧਰਨਾ ਦੇ ਕੇ ਜ਼ਮੀਨ ਦੀ ਕੁਰਕੀ ਰੁਕਵਾਈ। ਇਸ ਬਾਰੇ ਬਲਾਕ ਬਰਨਾਲਾ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਹੰਢਿਆਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਇਥੋਂ ਨੇੜਲੇ ਪਿੰਡ ਕੋਠੇ ਚੂੰਘਾਂ ਦੇ ਕਿਸਾਨ ਹਰਬੰਸ ਸਿੰਘ ਪੁੱਤਰ ਪਾਲਾ ਸਿੰਘ ਦੀ ਜ਼ਮੀਨ ਦੀ ਕੁਰਕੀ ਹੋਣੀ ਸੀ ਪਰ ਕਿਸਾਨ ਯੂਨੀਅਨ ਅਤੇ ਲੋਕਾਂ ਨੇ ਕੁਰਕੀ ਵਾਲੀ ਜਗ੍ਹਾ ’ਤੇ ਧਰਨਾ ਲਾ ਦਿੱਤਾ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕੋਈ ਅਧਿਕਾਰੀ ਕੁਰਕੀ ਕਰਨ ਨਾ ਆਇਆ। ਉਨ੍ਹਾਂ ਕਿਹਾ ਕਿ ਉਕਤ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਵਿੰਦਰ ਸਿੰਘ ਨਿਵਾਸੀ ਮਾਂਗੇਵਾਲ ਵੱਲੋਂ ਕਰਵਾਈ ਜਾ ਰਹੀ ਸੀ, ਜਿਸਦਾ ਡਾ. ਹਰਭਜਨ ਸਿੰਘ ਵਾਸੀ ਹੰਢਿਆਇਆ ਸਾਥ ਦੇ ਰਿਹਾ ਹੈ, ਜਿਸਨੇ ਖ਼ੁਦ ਨਗਰ ਪੰਚਾਇਤ ਹੰਢਿਆਇਆ ਦੀ ਥਾਂ ’ਤੇ ਪਿਛਲੇ 20 ਸਾਲਾਂ ਤੋਂ ਕਬਜ਼ਾ ਕਰਕੇ ਦੁਕਾਨ ਬਣਾਈ ਬੈਠਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ, ਮਜ਼ਦੂਰ ਦੇ ਮਕਾਨ ਜਾਂ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਇਕਾਈ ਪ੍ਰਧਾਨ ਜਸਵੰਤ ਸਿੰਘ ਹੰਢਿਆਇਆ, ਬਲਾਕ ਸ਼ਹਿਣਾ ਦੇ ਪ੍ਰੈਸ ਸਕੱਤਰ ਲਖਵੀਰ ਸਿੰਘ ਦੁੱਲਮਸਰ, ਮੇਜਰ ਸਿੰਘ ਸੰਘੇੜਾ, ਨੱਥਾ ਸਿੰਘ ਪ੍ਰੈਸ ਸਕੱਤਰ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਗੁਰਨੈਬ ਸਿੰਘ ਧੌਲਾ, ਗੁਰਜੰਟ ਸਿੰਘ ਧੌਲਾ, ਕੁਲਵੰਤ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਠੀਕਰੀਵਾਲ, ਦਰਸ਼ਨ ਸਿੰਘ ਮਹਿਤਾ, ਸੂਬਾ ਸਿੰਘ ਮੌੜ, ਭੋਲਾ ਸਿੰਘ, ਨਾਜਰ ਸਿੰਘ ਸੰਘੇੜਾ, ਚਤਰ ਸਿੰਘ, ਭੋਲਾ ਸਿੰਘ,ਬਹਾਦਰ ਸਿੰਘ, ਨਾਦਰ ਸਿੰਘ ਧਨੌਲਾ, ਗੁਰਮੇਲ ਸਿੰਘ, ਬਲਵੰਤ ਸਿੰਘ ਸਮੇਤ ਤਿੰਨ ਦਰਜਨ ਦੇ ਕਰੀਬ ਕਿਸਾਨ, ਸੁਖਵਿੰਦਰ ਸਿੰਘ ਆਦਿ ਆਗੂ ਤੇ ਵਰਕਰ ਹਾਜ਼ਰ ਸਨ।



