ਚੰਡੀਗੜ੍ਹ, 7 ਫ਼ਰਵਰੀ (ਪੀ. ਟੀ.)- ‘‘ਕੌਮਾਂਤਰੀ ਪੱਧਰ ਉਤੇ ਵੱਡੇ ਮੁਲਕਾਂ ਦੇ ਇਲਾਕਾਈ ਝਗੜਿਆਂ ਦੀ ਬਦੌਲਤ ਜੋ ਪ੍ਰਸਥਿਤੀਆਂ ਬਹੁਤ ਤੇਜੀ ਨਾਲ ਬਦਲ ਦੀਆਂ ਜਾ ਰਹੀਆਂ ਹਨ, ਉਸ ਸੰਬੰਧ ਵਿਚ ਅੱਜ ਇਕ ਹੋਰ ਕੌਮਾਂਤਰੀ ਗੰਭੀਰ ਮਸਲਾ ਖੜ੍ਹਾ ਹੋ ਗਿਆ ਹੈ ਕਿ ਰੂਸ ਜ਼ਬਰਨ ਤੌਰ ਤੇ ਯੂਕਰੇਨ ਦੇ ਇਲਾਕਿਆ ਉਤੇ ਕਬਜਾ ਕਰਨ ਲਈ ਜੰਗੀ ਕਾਰਵਾਈਆਂ ਸੁਰੂ ਕਰ ਰਿਹਾ ਹੈ ਅਤੇ ਜਿਵੇ ਯੂਕਰੇਨ ਦੇ ਕਰੀਮੀਆ ਸਟੇਟ ਉਤੇ ਕਬਜਾ ਕੀਤਾ ਹੈ, ਹੋਰਾਂ ਉਤੇ ਵੀ ਕਰਨਾ ਚਾਹੁੰਦਾ ਹੈ । ਲੇਕਿਨ ਦੂਸਰੇ ਪਾਸੇ ਜ਼ਮਹੂਰੀਅਤ ਪਸੰਦ ਅਤੇ ਅਮਨ ਪਸੰਦ ਮੁਲਕਾਂ ਅਮਰੀਕਾ ਅਤੇ ਨਾਟੋ ਨੇ ਰੂਸ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਯੂਕਰੇਨ ਦੇ ਕਿਸੇ ਵੀ ਇਲਾਕੇ ਉਤੇ ਰੂਸ ਨੂੰ ਕਬਜਾ ਨਹੀਂ ਕਰਨ ਦੇਵੇਗਾ ਅਤੇ ਇਹ ਮੁਲਕ ਉਸ ਨੂੰ ਜੰਗੀ ਸਾਜੋ-ਸਮਾਨ ਵੀ ਖੁੱਲ੍ਹਕੇ ਦੇਣਗੇ। ਇਸ ਨਵੀਂ ਪੈਦਾ ਹੋਈ ਕੌਮਾਂਤਰੀ ਸਥਿਤੀ ਅਤੇ ਸੰਸਾਰ ਦੀ ਤੀਸਰੀ ਜੰਗ ਦੇ ਬਣ ਰਹੇ ਮਾਹੌਲ ਨੇ ਅਤਿ ਚਿੰਤਾਜਨਕ ਫਿਜਾ ਬਣਾ ਦਿੱਤੀ ਹੈ । ਜਦੋਕਿ ਕੋਈ
ਮੁਲਕ ਆਜਾਦਆਨਾ ਤੌਰ ਤੇ ਹੋਦ ਵਿਚ ਆ ਜਾਵੇ, ਤਾਂ ਉਸ ਉਤੇ ਕੋਈ ਦੂਸਰਾ ਮੁਲਕ ਬਦਨੀਤੀ ਨਾਲ ਹਮਲਾ ਕਰਕੇ ਕਬਜਾ ਕਰਨ ਦੇ ਅਮਲ ਕਰੇ, ਇਹ ਕਾਰਵਾਈ ਤਾਂ ਕੌਮਾਂਤਰੀ ਕਾਨੂੰਨਾਂ, ਨਿਯਮਾਂ ਨੂੰ ਭੰਗ ਕਰਨ, ਜਮਹੂਰੀਅਤ ਅਤੇ ਅਮਨ-ਚੈਨ ਦਾ ਜਨਾਜ਼ਾਂ ਕੱਢਣ ਵਾਲੇ ਹਨ।’’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਅਤੇ ਯੂਕਰੇਨ ਵਿਚ ਨਵੇ ਖੜ੍ਹੇ ਹੋਏ ਵਿਵਾਦ ਅਤੇ ਰੂਸ ਵੱਲੋ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ।



