Skip to content
Independent perspectives. Global stories.
BREAKING

ਖਾਲਸਾ ਕਾਲਜ ਆਰ.ਓ.ਬੀ. ਬਣਿਆ ‘ਐਕਸੀਡੈਂਟ ਪਰੋਨ ਏਰੀਆ’

Share this story

ਜਲੰਧਰ, 7 ਫਰਵਰੀ (ਸੁਖਵਿੰਦਰ ਦਕੋਹਾ)- ਰੇਲਵੇ ਕਰਾਸਿੰਗ ਤੇ ਲਗਦੇ ਜਾਮ ਕਾਰਨ ਹੋਣ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਬਹੁਤ ਜਦੋਜਹਿਦ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰ ਨੇ ਖਾਲਸਾ ਕਾਲਜ ਰੇਲਵੇ ਕਰਾਸਿੰਗ ਉੱਤੇ ਆਰ.ਓ.ਬੀ. ਬਣਵਾਇਆ,ਪਰ ਪਿਛਲੇ ਕੁਝ ਸਮੇਂ ਤੋਂ ਇਹ ਪੁਲ ਆਮ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਬਸ ਸਟੈਂਡ ਵਲ ਨੂੰ ਖਾਲਸਾ ਕਾਲਜ ਦੇ ਸਾਹਮਣੇ ਪੁਲ ਦੀ ਸ਼ੁਰੂਆਤ ਤੇ ਆਏ ਦਿਨ ਗੱਡੀਆਂ ਦੇ ਐਕਸੀਡੈਂਟ ਹੋ ਰਹੇ ਨੇ?ਕਲ ਦੁਪਹਿਰ ਵੇਲੇ ਅੱਧੇ ਘੰਟੇ ਦੇ ਵਕਫੇ ਵਿੱਚ ਲਗਾਤਾਰ ਦੋ ਹਾਦਸੇ ਹੋਏ, ਪਹਿਲਾ ਪ੍ਰਾਈਵੇਟ ਕੰਪਨੀ ਦੀ ਬਸ ਨੇ ਇਕ ਬਜੁਰਗ ਦੀ ਮਾਰੂਤੀ ਆਲਟੋ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਕੇ ਡਰਾਈਵਰ ਸਾਈਡ ਤੋਂ ਦੋ ਜਗਾਹ ਤੋਂ ਗੱਡੀ ਫਾੜ ਦਿੱਤੀ।

ਬਜ਼ੁਰਗ  ਨੂੰ ਸ਼ਰੀਰਕ ਜਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਬਰਾਹਟ ਦੇ ਮਾਰੇ ਮਸਾਂ ਸਾਹ ਲੈ ਪਾ ਰਿਹਾ ਸੀ ?ਕੁੱਝ ਕੁ ਦੇਰ ਬਾਅਦ ਇੱਕ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਬੱਸ ਨੇ ਸਵੀਫਟ ਡਿਜਾਇਰ ਗੱਡੀ ਨੂੰ ਪਿਛੋਂ ਇੰਨੀ ਜੋਰ ਦੀ ਟੱਕਰ ਮਾਰੀ ਕਿ ਗੱਡੀ ਪਿਚਕ ਗਈ ਅਤੇ ਬੰਪਰ ਸੜਕ ਦੇ ਦੂਸਰੇ ਪਾਸੇ ਜਾ ਡਿੱਗਾ? ਦੋ ਦਿਨ ਪਹਿਲਾਂ ਇਸੇ ਜਗ੍ਹਾ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰ ਦੀਆਂ ਲਤਾਂ ਤੋੜ ਦਿਤੀਆਂ।
ਮੌਕੇ ਤੇ ਜਾਂਚ-ਪੜਤਾਲ ਕਰਨ ਅਤੇ ਨੇੜਲੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹਾਦਸਿਆਂ ਦੇ ਜੋ ਮੁੱਖ ਕਾਰਨ ਸਾਹਮਣੇ ਆਏ ਉਹ ਇਸ ਤਰ੍ਹਾਂ ਹਨ।
ਸਵਾਰੀਆਂ ਨੂੰ ਜਲਦੀ ਛੱਡ ਕੇ ਅਗਲਾ ਟਾਈਮ ਚੁੱਕਣ ਲਈ ਜਿਆਦਾਤਰ ਪ੍ਰਾਈਵੇਟ ਕੰਪਨੀਆਂ ਦੇ ਡਰਾਈਵਰ ਹਦੋਂ ਵਧ ਰਫਤਾਰ ਨਾਲ ਬਸਾਂ ਭਜਾਉਂਦੇ ਨੇ?ਪਿੱਛੋਂ ਚੌੜੀ ਸੜਕ ਤੇ ਤੇਜੀ ਨਾਲ ਆਉਂਦਿਆਂ ਇਥੇ ਆ ਕੇ ਪੁਲ ਦੀ ਚੌੜਾਈ ਸੜਕ ਨਾਲੋਂ ਅੱਧੀ ਰਹਿ ਜਾਂਦੀ ਹੈ।
ਤੇਜ ਰਫਤਾਰ ਅਤੇ ਤੰਗ ਪੁਲ ਕਾਰਨ ਬਸਾਂ ਅਕਸਰ ਬੇਕਾਬੂ ਹੋ ਕੇ ਸਜੇ ਜਾਂ ਖੱਬੇ ਪਾਸੇ ਜਾ ਰਹੀਆਂ ਗੱਡੀਆਂ ਨਾਲ ਟਕਰਾ ਜਾਂਦੀਆਂ ਹਨ?ਦੂਸਰਾ ਇਥੇ ਪੁਲ ਦੇ ਨਾਲ ਬਣੀ ਸਰਵਿਸ ਲੇਨ ਕਾਰਨ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੇ ਡਰਾਈਵਰ ਮੁੜਨ ਦੀ ਕਨਫਿਉਜਨ ਕਾਰਨ ਵੀ ਹਾਦਸੇ ਕਰਵਾ ਬੈਠਦੇ ਹਨ?ਆਖਰ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਜਿਆਦਾਤਰ ਹਾਦਸੇ ਬੇਤਹਾਸ਼ਾ ਰਫਤਾਰ ਅਤੇ ਤੰਗ ਪੁਲ ਕਾਰਨ ਹੋ ਰਹੇ ਨੇ?ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਬੇਕਾਬੂ   ਬਸ ਡਰਾਈਵਰਵਾਂ ਤੇ ਨਕੇਲ ਕੱਸਣੀ ਚਾਹੀਦੀ ਹੈ, ਕਿਉਂਕਿ ਤੰਗ ਪੁਲ, ਤੇਜ ਰਫਤਾਰ ਅਤੇ ਪਰੈਸ਼ਰ ਹਾਰਨ ਕਾਰਨ ਛੋਟੀਆਂ ਗੱਡੀਆਂ ਵਾਲੇ ਵੈਸੇ ਹੀ ਘਬਰਾ ਜਾਂਦੇ ਹਨ?

WRITTEN BY