Skip to content
Independent perspectives. Global stories.
BREAKING

‘ਚਾਇਲਡ ਲਾਇਨ’ ਨੂੰ ਮਿਲਿਆ ਲਾਵਾਰਸ ਬੱਚਾ

Share this story

ਫਰੀਦਕੋਟ, 7 ਫਰਵਰੀ (ਜਸਬੀਰ ਜੱਸੀ)- ਫਰੀਦਕੋਟ ਵਿਖੇ ਚੱਲ ਰਹੀ ‘ਚਾਇਲਡ ਲਾਇਨ‘ ਸੰਸਥਾ ਨੂੰ ਇੱਕ ਸੱਤ ਅੱਠ ਸਾਲ ਦਾ ਲਾਵਾਰਸ ਬੱਚਾ ਮਿਲਿਆ ਜਿਸ ਦੀ ਪਹਿਚਾਣ ਨਹੀ ਹੋ ਸਕੀ।ਜਾਣਕਾਰੀ ਦਿੰਦੇ ਹੋਏ ਚਾਇਲਡ ਲਾਇਨ ਦੇ ਪ੍ਰੋਜੈਕਟ ਡਾਇਰੈਕਟਰ ਡਾਂ ਪੀਕੇ ਖਰੇ ਨੇ ਦੱਸਿਆ ਕਿ ਚਾਇਲਡ ਲਾਇਨ ਦੇ ਹੈਲਪ ਨੰਬਰ 1098 ਤੇ ਪਿੰਡ ਕਾਸਮ ਭੱਟੀ ਦੇ ਸਰਪੰਚ ਨੇ ਕਾਲ ਕਰਕੇ ਦੱਸਿਆ ਕਿ ਉਨਾਂ ਵੱਲੌ ਪਿੰਡ ਵਿੱਚ ਇੱਕ ਬੱਚਾ ਹੈ ਜੋ ਕਿ ਅੱਜ ਤੋ ਕਰੀਬ 10 ਮਹੀਨੇ ਪਹਿਲਾ ਫਿਰੋਜਪੁਰ ਦੇ ਰੇਲਵੇ ਸਟੇਸ਼ਨ ਤੋ ਮਿਲਿਆ ਸੀ ਜਿਸ ਨੂੰ ਕਾਸਮ ਭੱਟੀ ਪਿੰਡ ਦਾ ਇੱਕ ਵਿਅਕਤੀ ਅਪਣੇ ਘਰ ਲੈ ਆਇਆ ਅਤੇ ਉਸ ਨੇ ਅਪਣੇ ਘਰ ਹੀ ਇਸ ਬੱਚੇ ਨੂੰ ਰੱਖਿਆ।ਜ ਦਇਸ ਬਾਰੇ ਪਿੰਡ ਦੇ ਸਰਪੰਚ ਨੂੰ ਪਤਾ ਲੱਗਾ ਤਾਂ ਉਸ ਨੇ ਹੈਲਪ ਲਾਇਨ ਤੇ ਕਾਲ ਕਰਕੇ ਇਤਲਾਹ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਚਾਇਲਡ ਲਾਇਨ ਵੱਲੌ ਬੱਚੇ ਨੂੰ ਅਪਣੇ ਕਬਜੇ ਵਿੱਚ ਲੈ ਲਿਆ ਹੈ।ਡਾਂ ਖਰੇ ਨੇ ਦੱਸਿਆ ਕਿ ਉਹ ਸਿਰਫ ਅਪਣਾ

ਨਾਮ ਅਰਜੁਨ ਹੀ ਦੱਸ ਸਕਿਆ ਹੈ ਹੋਰ ਕੋਈ ਵੀ ਪਹਿਚਾਣ ਨਹੀ ਦੱਸ ਸਕਿਆ।ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਮਾਪਿਆ ਦਾ ਪਤਾ ਲਗਾਇਆ ਜਾ ਸਕੇ।ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤਸਵੀਰ ਤੋ ਕਿਸੇ ਨੂੰ ਬੱਚੇ ਬਾਰੇ ਪਤਾ ਲੱਗ ਸਕੇ ਤਾਂ ਉਹ ਚਾਇਲਡ ਲਾਇਨ ਦੇ ਹੈਲਪ ਨੰਬਰ 1098 ਤੇ ਕਾਲ ਕਰੇ।

WRITTEN BY