ਨਵੀਂ ਦਿੱਲੀ 7 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਹਿੰਦੂ ਮਹਾਸਭਾ ਵਲੋਂ ਦਿੱਲੀ ਵਿਖੇ 14 ਫਰਵਰੀ ਨੂੰ ਵੈਲੇਟੰਾਈਨ ਦਿਹਾੜੇ ਰਾਜਮੰਤਰੀ ਮੁੱਖਤਿਆਰ ਅੱਬਾਸ ਨਕਵੀ ਅਤੇ ਭਾਜਪਾ ਦੇ ਮੁੱਖ ਬੁਲਾਰੇ ਸ਼ਾਹਨਵਾਜ ਹੁਸੈਨ ਨੂੰ ਠਘਰ ਵਾਪਸੀੂ ਦਾ ਸੱਦਾ ਦਿੱਤਾ ਹੈ । ਹਿੰਦੂ ਮਹਾਸਭਾ ਵਲੋਂ ਜਾਰੀ ਅਜ ਬਿਆਨ ਵਿਚ ਕਿਹਾ ਗਿਆ ਹੈ ਉਹ ਅਪਣੇ ਦਫਤਰ ਵਿਚ ਹਿੰਦੂ ਧਰਮ ਨੂੰ ਵਧਾਉਣ ਲਈ ਠਘਰ ਵਾਪਸੀੂ ਦੇ ਹਵਨ ਸਮਾਗਮ ਦੋਰਾਨ ਦੁਜੇ ਧਰਮਾਂ ਦੇ ਲੋਕਾਂ ਦਾ ਵਿਆਹ ਕਰਵਾ ਰਹੇ ਹਨ । ਮਹਾਸਭਾ ਵਲੋਂ ਦਲੀਲ ਦੇ ਕੇ ਕਿਹਾ ਗਿਆ ਹੈ ਕਿ ਨਕਵੀ ਅਤੇ ਹੁਸੈਨ ਦੀਆਂ ਪਤਨੀਆਂ ਹਿੰਦੂ ਹਨ ਇਸ ਕਰਕੇ ਉਨ੍ਹਾਂ ਨੂੰ ਵੀ ਹਿੰਦੂ ਧਰਮ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ । ਇਸ ਦੇ ਨਾਲ ਹੀ ਹਿੰਦੂ ਮਹਾਸਭਾ ਨੇ ਫਿਲਮ ਸਟਾਰ ਆਮਿਰ ਖਾਨ, ਸ਼ਾਹਰੁਖ ਖਾਨ ਅਤੇ ਸੈਫ ਅਲੀ ਖਾਨ ਨੂੰ ਦਿੱਲੀ ਵਿਚ ਆ ਕੇ ਵੈਲੇਟਾਂਈਨ ਦਹਿਾੜਾ ਮਨਾਉਣ ਵਾਸਤੇ ਕਿਹਾ ਹੈ ਤਾਂ ਕਿ ਉਹ ਲੋਕ ਉਨ੍ਹਾਂ ਦੀ ਵੀ ਠਘਰ ਵਾਪਸੀੂ ਕਰਵਾ ਸਕਣ ।
ਜਿਕਰਯੋਗ ਹੈ ਕਿ ਹਿੰਦੂ ਮਹਾਸਭਾ ਵਲੋਂ ਹਰ ਸਾਲ ਵੈਲੇਟਾਂਈਨ ਦਿਹਾੜੇ ਦਾ ਵਿਰੋਧ ਕੀਤਾ ਜਾਦਾਂ ਹੈ ਤੇ ਹੁਣ ਉਸ ਨੇ ਅਪਣੇ ਇਸ ਵਿਰੋਧ ਨੂੰ ਅਪਣੇ ਹੱਕ ਵਿਚ ਭੁਗਤਾਉਣ ਲਈ ਵਿਰੋਧ ਪ੍ਰੋਗਰਾਮ ਨੂੰ ਬਦਲ ਕੇ ਠਘਰ ਵਾਪਿਸੀੂ ਵਿਚ ਤਬਦੀਲ ਕਰ ਦਿਤਾ ਹੈ । ਹਿੰਦੂ ਮਹਾਸਭਾ ਦੇ ਰਾਸ਼ਟਰੀ ਸਚਿਵ ਮੁੰਨਾ ਕੁਮਾਰ ਸ਼ਰਮਾ ਨੇ ਅਜ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਜਿਨ੍ਹਾਂ ਮੁਸਲਮਾਨਾਂ ਨੇ ਹਿੰਦੂ ਲੜਕੀਆਂ ਨਾਲ ਵਿਆਹ ਕੀਤਾ ਹੈ, ਉਨ੍ਹਾਂ ਮੁਸਲਮਾਨ-ਹਿੰਦੂ ਜੋੜੇਆਂ ਨੁੰ ਚੁਨੋਤੀ ਦੇਦੇਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਪਿਆਰ ਸੱਚਾ ਹੈ ਤੇ ਉਹ ਸਾਡੇ ਦਫਤਰ ਵਿਚ ਆ ਕੇ ਠਘਰ ਵਾਪਿਸੀੂ ਕਰ ਕੇ 14 ਫਰਵਰੀ ਨੂੰ ਹਿੰਦੂ ਬਣ ਜਾਣ। ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਨਕਵੀ, ਹੁਸੈਨ ਅਤੇ ਹੋਰ ਜਿਹੜੇ ਵੀ ਮੁਸਲਮਾਨ ਨੇਤਾ ਹਨ, ਜਿਨ੍ਹਾਂ ਨੇ ਹਿੰਦੂ ਧਰਮ ਦੀਆਂ ਲੜਕੀਆਂ ਨਾਲ ਵਿਆਹ ਕੀਤਾ ਹੈ ਅਸੀ ਉਨ੍ਹਾਂ ਸਾਰੇਆਂ ਨੂੰ ਕਹਿੰਦੇ ਹਾਂ ਕਿ ਉਹ ਸਾਰੇ ਹੀ ਅਪਣਾ ਧਰਮ ਬਦਲੀ ਕਰਕੇ ਹਿੰਦੂ ਬਣ ਜਾਣ । ਉਨ੍ਹਾਂ ਕਿਹਾ ਕਿ ਇਸ ਲਈ ਅਸੀ ਭਾਜਪਾ ਦੇ ਮੁੱਢਲੇ ਨੇਤਾਵਾਂ ਕੋਲ ਅਪਣੀ ਮੰਗ ਰਖਾਂਗੇ ਕਿ ਉਹ ਇਸ ਤਰ੍ਹਾਂ ਦੇ ਅਪਣੇ ਨੇਤਾਵਾਂ ਨੁੰ ਅਪਣਾ ਧਰਮ ਬਦਲੀ ਕਰਕੇ ਹਿੰਦੂ ਬਣ ਜਾਣ ਲਈ ਕਹਿਣ। ਜਦੋਂ ਇਸ ਬਾਰੇ ਰਾਜਮੰਤਰੀ ਨਕਵੀ ਕੋਲੋਂ ਇਸ ਬਾਰੇ ਪੁਛਿਆ ਗਿਆ ਤਦ ਉਨ੍ਹਾਂ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਠਹਿੰਦੂ ਮਹਾਸਭਾੂ ਕੀ ਹੈ ਇਸ ਬਾਰੇ ਮੈਨੂੰ ਕੂਝ ਨਹੀ ਪਤਾ। ਇਸ ਦੋਰਾਨ ਭਾਜਪਾ ਦੀ ਇਕ ਹੋਰ ਸ਼ਾਖਾ ਵਿਸ਼ਵ ਹਿੰਦੂ ਪਸ਼ਿਦ ਵਲੋਂ ਵੀ ਹਿੰਦੂ ਮਹਾਸਭਾ ਵਲੋਂ ਦਿੱਲੀ ਵਿਖੇ 14 ਫਰਵਰੀ ਨੂੰ ਕਰਵਾਏ ਜਾ ਰਹੇ ਠਘਰ ਵਾਪਿਸੀੂ ਦੇ ਪ੍ਰੋਗਰਾਮ ਨੂੰ ਸਮਰਥਨ ਦਿੱਤਾ ਗਿਆ ਹੈ । ਵੀਐਚਪੀ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਇਸ ਦਿਨ ਕਿਸੇ ਕਿਸਮ ਦੀ ਹਿੰਸਾ ਨਹੀ ਹੋਣੀ ਚਾਹੀਦੀ ਹੈ ਤੇ ਜੋ ਦੁਸਰੇ ਧਰਮ ਵਾਲੇ ਹਿੰਦੂ ਲੜਕੀਆਂ ਨਾਲ ਅਪਣੇ ਪਿਆਰ ਦਾ ਖੁਲੇਆਮ ਇਜਹਾਰ ਕਰਦੇ ਹਨ ਉਨ੍ਹਾਂ ਨੂੰ ਅਪਣਾਂ ਧਰਮ ਬਦਲੀ ਕਰਕੇ ਹਿੰਦੂ ਬਣ ਜਾਣਾ ਚਾਹੀਦਾ ਹੈ ।



