ਮੂਨਕ, 5 ਫਰਵਰੀ (ਕੁਲਵੰਤ ਦੇਹਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਮੂਨਕ ਅੱਗੇ ਅੱਜ ਭਾਰੀ ਧਰਨਾ ਲਗਾਇਆ ਗਿਆ। ਕਿਸਾਨ ਆਗੂ ਬਹਾਦਰ ਸਿੰਘ ਭੂਟਾਲ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ ਦਿਨੀਂ ਪਿੰਡ ਦੇਹਲਾ ਸੀਹਾਂ ਦੀ ਸਹਿਕਾਰੀ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਦਰਸ਼ਨ ਸਿੰਘ ਵੱਲੋਂ 60 ਥੈਲੇ ਖਾਦ ਖੁਰਦਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਕਰੀਬ 7.30 ਵਜੇ ਖਾਦ ਟਰਾਲੀ ਵਿੱਚ ਲੱਦ ਕੇ ਬਾਹਰ ਭੇਜੀ ਜਾ ਰਹੀ ਸੀ। ਪਿੰਡ ਦੇ ਕਿਸਾਨਾਂ ਨੇ ਖਾਦ ਦੀ ਭਰੀ ਟਰਾਲੀ ਘੇਰ ਲਈ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ। ਸਵੇਰ ਨੂੰ ਦੂਜੇ ਦਿਨ ਏ. ਆਰ. ਜਸਵੀਰ ਸਿੰਘ ਅਤੇ ਤਹਿਸੀਲਦਾਰ ਮੂਨਕ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ
ਤਹਿਸੀਲਦਾਰ ਨੇ ਵਿਸ਼ਵਾਸ ਦੁਆਇਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ, ਪਰ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਪਿੰਡ ਦੇ ਤਿੰਨ ਕਿਸਾਨਾਂ ’ਤੇ ਪਰਚਾ ਦਰਜ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਉਸ ਦਿਨ ਮੰਗਾਂ ਮੰਨੀਆਂ ਸਨ ਕਿ ਸੈਕਟਰੀ ਦਰਸ਼ਨ ਸਿੰਘ ਦੀ ਬਦਲੀ ਕੀਤੀ ਜਾਵੇਗੀ ਅਤੇ ਸੁਸਾਇਟੀ ਦਾ ਜਲਦੀ ਹੀ ਆਡਿਟ ਕਰਵਾਇਆ ਜਾਵੇਗਾ, ਖਾਦ ਖੁਰਦਬੁਰਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ, ਪਰ ਕਿਸਾਨਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਇਹ ਤਰੁੰਤ ਰੱਦ ਕੀਤਾ ਜਾਏ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਕਿਸਾਨ ਯੂਨੀਅਨ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋ ਜਾਵੇਗੀ। ਥਾਣਾ ਮੁਖੀ ਬਲਦੇਵ ਸਿੰਘ ਨੇ ਕਿਹਾ ਕਿ ਏ.ਆਰ. ਮੂਨਕ ਜਸਵੀਰ ਸਿੰਘ ਵੱਲੋਂ ਲਿਖਤੀ ਰਿਪੋਰਟ ਭੇਜਣ ’ਤੇ ਹੀ ਪਰਚਾ ਦਰਜ ਕੀਤਾ ਹੈ। ਇਸ ਸਮੇਂ ਸੁਖਦੇਵ ਸ਼ਰਮਾ, ਹਰਭਗਵਾਨ ਸਿੰਘ, ਬਲਦੇਵ ਸਿੰਘ ਧਨੋਰ, ਲਾਭ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਜਗਸੀਰ ਸਿੰਘ, ਇਕਬਾਲ ਸਿੰਘ, ਅਮਰਜੀਤ ਸਿੰਘ, ਲੀਲਾਂ ਸਿੰਘ ਚੋਟੀਆਂ, ਅਵਤਾਰ ਸਿੰਘ, ਗੁਰਤੇਜ ਸਿੰਘ ਆਦਿ ਨੇ ਸੰਬੋਧਨ ਕੀਤਾ।



