Skip to content
Independent perspectives. Global stories.
BREAKING

ਵੋਟਰ ਸੂਚੀ ਦਾ ਡਾਟਾ ਬੇਸ ਵਿੱਚ ਵੋਟਰ ਦਾ ਆਧਾਰ ਕਾਰਡ ਵੀ ਸ਼ਾਮਲ ਹੋਵੇਗਾ

Share this story

ਚੰਡੀਗੜ੍ਹ, 5 ਫਰਵਰੀ (ਪੀ. ਟੀ.)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੇ ਡਾਟਾ ਬੇਸ ਵਿੱਚ ਵੋਟਰ ਦਾ ਆਧਾਰ ਕਾਰਡ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਸੂਬੇ ਵਿੱਚ ਦੋ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਤੇ ਐਸ.ਏ.ਐਸ. ਨਗਰ ਵਿੱਚ ਆਧਾਰ ਕਾਰਡ ਨੂੰ ਵੋਟਰਾਂ ਦੇ ਡਾਟਾ ਬੇਸ ਵਿੱਚ ਸ਼ਾਮਲ ਕਰਨ ਲਈ ਪਾਇਲਟ ਪ੍ਰਾਜੈਕਟ ਤੌਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਨੇ ਅੱਜ ਆਮ ਜਨਤਾ ਦੀ ਸਹੂਲਤ ਲਈ ਸਾਫਟਵੇਅਰ ਵੀ ਰਿਲੀਜ਼ ਕੀਤਾ ਗਿਆ। ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਇਸ ਸਾਫਟਵੇਅਰ ਰਾਹੀਂ ਦੋਵੇਂ ਹਲਕਿਆਂ ਦਾ ਕੋਈ ਵੀ ਵੋਟਰ ਆਪਣਾ ਅਤੇ ਆਪਣੇ ਪਰਿਵਾਰ ਦਾ ਆਧਾਰ ਕਾਰਡ ਤਿਨ ਵੱਖ-ਵੱਖ ਵਿਧੀਆਂ ਨੂੰ ਅਪਣਾ ਕੇ 6 ਫਰਵਰੀ 2015 ਤੋਂ 7 ਮਾਰਚ 2015 ਤੱਕ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਵਿਧੀਆਂ ਵਿੱਚੋਂ ਪਹਿਲੀ ਵਿਧੀ ਅਨੁਸਾਰ ਕੋਈ

ਵੀ ਵੋਟਰ ਵਿਭਾਗ ਦੀ ਵੈਬਸਾਈਟ ਾ.ਚੲੋਪੁਨਜੳਬ.ਨਚਿ.ਨਿ ਉਤੇ ਜਾ ਕੇ ਆਧਾਰ ਕਾਰਡ ਦਰਜ ਕਰਵਾ ਸਕਦਾ ਹੈ। ਦੂਜੀ ਵਿਧੀ ਅਨੁਸਾਰ ਕੋਈ ਵੀ ਵੋਟਰ 77382-99899 ਨੰਬਰ ’ਤੇ 35ੌਫਝ2ੴਸਪੳਚੲ>14ੴਸਪੳਚੲ>5ਫ93_ਂੁਮਬੲਰੴਸਪੳਚੲ>114811੍ਰ ਂੁਮਬੲਰ ਟਾਈਪ ਕਰ ਕੇ ਐਸ.ਐਮ.ਐਸ. ਭੇਜ ਕੇ ਦਰਜ ਸਕਦਾ ਹੈ। ਤੀਜੀ ਵਿਧੀ ਅਨੁਸਾਰ ਟੋਲ ਫਰੀ ਨੰਬਰ 1950 ’ਤੇ ਫੋਨ ਕਰ ਕੇ ਆਪਣਾ ਆਧਾਰ ਕਾਰਡ ਦਰਜ ਕਰਵਾ ਸਕਦਾ ਹੈ। ਮੁੱਖ ਚੋਣ ਅਫਸਰ ਨੇ ਦੋਵੇਂ ਹਲਕਿਆਂ ਚਮਕੌਰ ਸਾਹਿਬ ਤੇ ਐਸ.ਏ.ਐਸ.ਨਗਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਦੱਸੀਆਂ ਵਿਧੀਆਂ ਰਾਹੀਂ ਆਪਣਾ ਆਧਾਰ ਕਾਰਡ ਦਰਜ ਕਰਵਾਉਣ।

WRITTEN BY