Skip to content
Independent perspectives. Global stories.
BREAKING

ਹਾਈਕੋਰਟ ਵੱਲੋਂ ਡੇਰਾ ਮੁਖੀ ਦੀ ਫਿਲਮ ਨੂੰ ਹਰੀ ਝੰਡੀ, 13 ਨੂੰ ਹਰਿਆਣਾ ’ਚ ਹੋਵੇਗੀ ਰਿਲੀਜ਼

Share this story

Page-1_18 ਚੰਡੀਗੜ੍ਹ, 4 ਫਰਵਰੀ (ਪੀ. ਟੀ.)- ਪੰਜਾਬ-ਹਰਿਆਣਾ ਹਾਈਕੋਰਟ ਨੇ ਫਿਲਮ ਐਮ.ਐਸ.ਜੀ. ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ ’ਚ ਸਿਰਸਾ ਦੇ ਡੇਰਾ ਪ੍ਰਮੁੱਖ ਦੀ ਮੁੱਖ ਭੂਮਿਕਾ ਹੈ। ਡੇਰਾ ਮੁਖੀ ਦੀ ਫਿਲਮ ’ਤੇ ਪੰਜਾਬ ਸਰਕਾਰ ਪਹਿਲਾ ਹੀ ਪਾਬੰਦੀ ਲਗਾ ਚੁੱਕੀ ਹੈ ਪਰ ਹਾਈਕੋਰਟ ਦੀ ਹਰੀ ਝੰਡੀ ਤੋਂ ਬਾਅਦ ਫਿਲਮ ਹਰਿਆਣਾ ‘ਚ 13 ਫਰਵਰੀ ਨੂੰ ਰਿਲੀਜ਼ ਹੋ ਸਕੇਗੀ। ਹਰਿਆਣਾ ’ਚ ਸਿੱਖ ਸੰਗਤ ਨੇ ਫਿਲਮ ਦੇ ਪ੍ਰਦਰਸ਼ਤ ’ਤੇ ਇਤਰਾਜ਼ ਪ੍ਰਗਟ ਕੀਤਾ।ਰਾਜ ਦੀ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਨੇ ਵੀ ਫਿਲਮ ਦਾ ਵਿਰੋਧ ਕੀਤਾ ਹੈ।ਫਿਲਮ ਦੀ ਰਿਲੀਜ਼ ਸਬੰਧੀ ਪਤਾ ਲੱਗਣ ਬਾਅਦ ਪੰਜਾਬ ਅਤੇ ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਫਿਲਮ ਦੇ ਵਿਰੋਧ ਲਈ ਮੁੜ ਤੋਂ ਸਰਗਰਮ ਹੋ ਗਈਆਂ ਹਨ।

WRITTEN BY