Skip to content
Independent perspectives. Global stories.
BREAKING

ਹਿੰਦੂ ਮਹਾਸਭਾ ਵੱਲੋਂ ਹੁਣ ਵੈਲੰਟਾਈਨ ਦਿਹਾੜੇ ਘਰ ਵਾਪਸੀ ਦੀਆਂ ਤਿਆਰੀਆਂ

Share this story

ਨਵੀਂ ਦਿੱਲੀ, 4 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਹਿੰਦੁਤਵ ਬ੍ਰਿਗੇਡ ਹੁਣ 14 ਫਰਵਰੀ (ਵੈਲੰਟਾਈਨ ਦਿਹਾੜਾ) ਨੂੰ ਅਪਣੇ ਹਿੰਦੁਤਵ ਵਿਚ ਭੁਨਾਉਣ ਦੀ ਤਿਆਰੀ ਵਿਚ ਲਗ ਗਈ ਹੈ । ਅਜ ਜਾਰੀ ਕੀਤੇ ਇਕ ਬਿਆਨ ਵਿਚ ਹਿੰਦੂ ਮਹਾਸਭਾ ਦੇ ਰਾਸ਼ਟਰੀ ਨੇਤਾ ਚੰਦਰ ਪ੍ਰਕਾਸ਼ ਕੋਸ਼ੀਕ ਨੇ ਕਿਹਾ ਕਿ ਹਿੰਦੂ ਮਹਾਸਭਾ 14 ਫਰਵਰੀ ਨੂੰ ਪ੍ਰੇਮ ਵਿਆਹ ਦੀ ਤਰ੍ਹਾਂ ਮਨਾਏਗਾ ਤੇ ਇਸ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਆਪਸੀ ਵਿਆਹ ਦਾ ਖੁਲ ਕੇ ਸਵਾਗਤ ਕੀਤਾ ਜਾਏਗਾ । ਉਨ੍ਹਾਂ ਕਿਹਾ ਕਿ ਇਸ ਲਈ ਇਕ ਜਰੂਰੀ ਸ਼ਰਤ ਇਹ ਹੈ ਕਿ ਗੈਰ ਹਿੰਦੂ ਲਾੜੇ ਜਾਂ ਲਾੜੀ ਨੂੰ ਘਰ ਵਾਪਸੀ ਯਾਨੀ ਕਿ ਹਿੰਦੂ ਬਨਣਾ ਪਵੇਗਾ। ਉਨ੍ਹਾਂ ਦਸਿਆ ਕਿ ਇਸ ਲਈ ਮੁਸਲਮਾਨ, ਇਸਾਈ ਅਤੇ ਕਿਸੇ ਹੋਰ ਧਰਮ ਦੇ ਲਾੜੇ ਜਾਂ ਲਾੜੀ ਦਾ ਇਕ ਦਿਨ ਪਹਿਲਾਂ ਵਿਆਹ ਕਰਵਾਇਆ ਜਾਏਗਾ । ਉਹ ਇਸ ਕਰਕੇ ਕਿ ਅਗਲੇ ਦਿਨ ਵੱਡੇ ਪ੍ਰੋਗਰਾਮ ਵਿਚ ਉਨ੍ਹਾਂ ਦੀ ਘਰ ਵਾਪਸੀ (ਹਿੰਦੂ ਧਰਮ ਵਿਚ ਵਾਪਸੀ) ਦਾ ਤਿਆਰੀ ਕੀਤੀ ਜਾ ਸਕੇ। ਕੌਸ਼ੀਕ ਨੇ

ਕਿਹਾ ਕਿ ਵੈਲੰਟਾਈਨ ਦਿਹਾੜਾ ਉਨ੍ਹਾਂ ਲੋਕਾਂ ਲਈ ਪ੍ਰੇਮ ਪ੍ਰੀਖਿਆ ਹੋਵੇਗੀ ਜੋ ਵੱਖ-ਵੱਖ ਧਰਮਾਂ ਦੀ ਪਾਲਣਾ ਕਰਦੇ ਹਨ । ਉਨ੍ਹਾਂ ਦਸਿਆ ਕਿ ਠਲਵ ਜੇਹਾਦੂ ਦੇ ਕਈ ਮਾਮਲੇ ਸਾਡੇ ਸਾਹਮਣੇ ਹਨ । ਉਨ੍ਹਾਂ ਕਿਹਾ ਕਿ ਜੇਕਰ ਲੜਕਾ ਲੜਕੀ ਨਾਲ ਸੱਚਾ ਪਿਆਰ ਕਰਦਾ ਹੈ ਤਾਂ ਉਸ ਨੂੰ ਉਹ ਧਰਮ ਅਪਨਾਣਾਂ ਚਾਹੀਦਾ ਹੈ ਜੋ ਉਸਦੇ ਪੁਰਵਜਾਂ ਦਾ ਸੀ । ਉਨ੍ਹਾਂ ਦਸਿਆ ਕਿ ਠਲਵ ਜੇਹਾਦੂ ਦਾ ਮਤਲਬ ਮੁਸਲਮਾਨ ਮਰਦਾਂ ਵਲੋਂ ਹਿੰਦੂ ਲੜਕੀਆਂ ਦਾ ਧਰਮ ਬਦਲੀ ਕਰਵਾਨ ਲਈ ਅਪਣੇ ਵਲ ਖਿਚਣਾਂ ਸੀ। ਕੌਸੀਕ ਨੇ ਅੰਤ ਵਿਚ ਦਸਿਆ ਕਿ ਹਿੰਦੂ ਮਹਾਸਭਾ ਵਲੋਂ ਇਸ ਦਿਹਾੜੇ 14 ਫਰਵਰੀ ਨੂੰ 6 ਟੀਮਾਂ ਤਿਆਰ ਕੀਤੀਆਂ ਗਈਆਂ ਹਨ । ਇਨ੍ਹਾਂ ਨੂੰ ਰਾਜਧਾਨੀ ਅਤੇ ਯੁਪੀ ਵਿਚ ਇਸ ਤਰ੍ਹਾਂ ਦੇ ਜੋੜੇਆ ਦੀ ਤਲਾਸ਼ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜੋ ਕਿ ਸਾਡੀ ਵਲੋਂ ਦਿਤੀ ਗਈ ਆਫੱਰ ਨੂੰ ਮਨਜੂਰ ਕਰ ਸਕਦੇ ਹਨ । ਕੋਸ਼ੀਕ ਨੇ ਦਸਿਆ ਕਿ ਹਿੰਦੁ ਮਹਾਸਭਾ ਵਲੋਂ ਸ਼ਾਤਿਪੁਰਨ ਤਰੀਕੇ ਨਾਲ ਧਰਮ ਦੀ ਬਦਲੀ ਕਰਵਾਉਣ ਲਈ ਤਿੰਨ ਪੁਜਾਰੀਆ ਦੀ ਤੈਨਾਤੀ ਕੀਤੀ ਜਾਵੇਗੀ ਤੇ ਜਰੂਰਤ ਮੁਤਾਬਿਕ ਹੋਰ ਪੁਜਾਰਿਆਂ ਨੂੰ ਵੀ ਇਸ ਕੰਮ ਲਈ ਸਦਿਆ ਜਾ ਸਕਦਾ ਹੈ।

WRITTEN BY