ਚੰਡੀਗੜ੍ਹ, 2 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਤਿੰਨ ਆਈਪੀਐਸ, ਇਕ ਪੀਪੀਐਸ ਅਤੇ ਤਿੰਨ ਪੀਸੀਐਸ ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਆਈਪੀਐਸ ਅਫਸਰਾਂ ਵਿਚ ਸ੍ਰੀ ਸ਼ਿਵ ਕੁਮਾਰ ਵਰਮਾ ਨੂੰ ਡੀਆਈਜੀ/ਪ੍ਰਸਾਸ਼ਨ, ਸੀਪੀਓ ਪੰਜਾਬ, ਚੰਡੀਗੜ੍ਹ, ਸ੍ਰੀ ਮੋਹਨੀਸ਼ ਚਾਵਲਾ ਨੂੰ ਡੀਆਈਜੀ/ਬਠਿੰਡਾ ਰੇਂਜ, ਬਠਿੰਡਾ ਅਤੇ ਸ੍ਰੀ ਬਿਕਰਮ ਪਾਲ ਸਿੰਘ ਨੂੰ ਏਆਈਜੀ/ਪ੍ਰਸੋਨਲ, ਸੀਪੀਓ ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਰਜਿੰਦਰ ਸਿੰਘ, ਪੀਪੀਐਸ ਨੂੰ ਡੀਸੀਪੀ ਜਲੰਧਰ ਨਿਯੁਕਤ ਕੀਤਾ ਗਿਆ ਹੈ। ਉ¤ਧਰ ਪੀਸੀਐਸ ਅਧਿਕਾਰੀਆਂ ਵਿਚ ਸ੍ਰੀ ਅਜੈ ਕੁਮਾਰ ਸੂਦ ਨੂੰ ਏਡੀਸੀ ਖੰਨਾ ਅਤੇ ਲੈਂਡ ਐਕਯੂਜੀਸ਼ਨ ਕੁਲੈਕਟਰ, ਇੰਪਰੂਵਮੈਂਟ ਟਰੱਸਟ ਲੁਧਿਆਣਾ ਤੇ ਐਸਡੀਐਮ ਖੰਨਾ ਦਾ ਵਾਧੂ ਚਾਰਜ, ਸ੍ਰੀ ਸਕੱਤਰ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ) ਬਠਿੰਡਾ ਅਤੇ ਸ੍ਰੀ ਨਰਿੰਦਰ ਸਿੰਘ-1 ਨੂੰ ਐਸਡੀਐਮ ਰਾਮਪੁਰਾ ਫੂਲ ਤਾਇਨਾਤ ਕੀਤਾ ਗਿਆ ਹੈ।



