Skip to content
Independent perspectives. Global stories.
BREAKING

ਰੇਲ ਮੰਤਰੀ ਨੇ ਰੇਲਵੇ ਵਿੱਚ ਨਿਵੇਸ਼ ਵਧਾਉਣ ’ਤੇ ਦਿੱਤਾ ਜ਼ੋਰ

Share this story

image ਅਹਿਮਦਾਬਾਦ  ਆਵਾਜ਼ ਬਿਊਰੋ-ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਰੇਲਵੇ ਵਿੱਚ ਨਿਵੇਸ਼ ਵਧਾਉਣ ’ਤੇ ਜੋਰ ਦਿੱਤਾ ਅਤੇ ਕਿਹਾ ਕਿ ਇਸ ਖੇਤਰ ਦੇ ਵਿਕਾਸ ਨਾਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਮੱਦਦ ਮਿਲੇਗੀ। ਰੇਲ ਮੰਤਰੀ ਇੱਥੇ ਦੋ ਨਵੀਆਂ ਟਰੇਨਾਂ ਅਹਿਮਦਾਬਾਦ-ਚੇਨਈ ਐਕਸਪ੍ਰੈਸ (ਹਫਤੇ ਵਿੱਚ ਦੋ ਵਾਰ) ਅਤੇ ਅਹਿਮਦਾਬਾਦ-ਦਰਬੰਗਾ ਜਨ-ਸਧਾਰਨ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਆਏ ਸਨ। ਉਨ੍ਹਾਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਵਿੱਚ ਵਾਈ-ਫਾਈ ਦੀ ਸਹੂਲਤ ਦੀ ਵੀ ਸ਼ੁਰੂਆਤ ਕੀਤੀ। ਪ੍ਰਭੂ ਨੇ ਕਿਹਾ ਕਿ ਇਹ ਦੇਸ਼ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀ ਅਰਥ-ਵਿਵਸਥਾ ਸੁਧਾਰ ਅਤੇ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਹੀ ਹੈ। ਇਸ ਦੇ ਨਾਲ ਰੇਲਵੇ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ।  ਸਾਨੂੰ ਕਈ ਪੱਧਰਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਰੇਲਵੇ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਰੇਲਵੇ ਵਿੱਚ ਆਧੁਨੀਕੀਕਰਨ ਅਤੇ ਯਾਤਰੀਆਂ ਦੀ ਸੁਰੱਖਿਆ ਜਿਹੇ ਖੇਤਰਾਂ ਵਿੱਚ ਨਿਵੇਸ਼ ਵਧਾਉਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਵਿੱਚ ਨਿਵੇਸ਼ ਵਧਾਉਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਨਿਵੇਸ਼ ਨੂੰ ਅਲੱਗ-ਅਲੱਗ ਰਾਜਾਂ ਦੇ ਨਾਲ ਜੋੜਨ ਦਾ ਵੀ ਫੈਸਲਾ ਕੀਤਾ। ਰੇਲਵੇ ਗੁਜਰਾਤ ਦੇ ਵਿਕਾਸ ਦੀ ਵੀ ਜਰੂਰਤ ਪੂਰੀ ਕਰੇਗਾ। ਮੈਂ ਮੁੱਖ ਮੰਤਰੀ ਦੇ ਨਾਲ ਇਸ ਗੱਲ ਦੀ ਵੀ ਚਰਚਾ ਕਰਾਂਗਾ ਕਿ ਸੁਧਾਰ ਦੇ ਲਈ ਵੱਡੀ ਪੱਧਰ ’ਤੇ ਕੰਮ ਕੀਤਾ ਜਾਵੇ। ਪ੍ਰਭੂ ਨੇ ਬਾਅਦ ਵਿੱਚ ਮੁੱਖ ਮੰਤਰੀ ਨੰਦੀ ਪਟੇਲ ਨਾਲ ਮੁਲਾਕਾਤ ਕੀਤੀ। ਰੇਲ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਰੇਲਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲ ਹੈ ਅਤੇ ਇਹ ਖੇਤਰ ਉਨ੍ਹਾਂ ਦੇ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਮੰਤਰ ਵਿੱਚ ਯੋਗਦਾਨ ਦੇ ਸਕਦਾ ਹੈ।  ਇਸੇ ਤਰ੍ਹਾਂ ਆਉਣ ਵਾਲੇ ਰੇਲਵੇ ਬੱਜਟ ਵਿੱਚ ਟਰੇਨਾਂ ਵਿੱਚ ਵਾਤਾਵਰਣ ਦੇ ਮੁਤਾਬਕ ਵੈਕਿਊਮ ਪਖਾਨੇ ਲਗਾਉਣ ਅਤੇ ਵਰਤਮਾਨ ਪਖਾਨਿਆਂ ਦੇ ਡਿਜਾਈਨ ਵਿੱਚ ਬਦਲਾਅ ਅਤੇ ਪਰਿਵਰਤਨ ਕਰਨ ਜਿਹੀਆਂ ਜਲ ਸਰੰਖਿਅਣ ਸਬੰਧੀ ਪਹਿਲਾਂ ਦੇ ਕੁੱਝ ਪ੍ਰਸਤਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

WRITTEN BY