June 20, 2026 9:34 pm

ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਵਿਖੇ ਨਵੇ ਸੈਸ਼ਨ ਦਾ ਆਰੰਭ

ਆਦਮਪੁਰ, 2 ਅਗਸਤ (ਸਿੰਘ ਡਰੋਲੀ)- ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਦੇ ਵਿੱਚ ਨਵੇ ਸ਼ੈਸਨ ਦਾ ਆਰੰਭ ਅਖੰਡ ਪਾਠ ਦੇ ਭੋਗ ਨਾਲ ਹੋਇਆ।ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਦੁਆਰਾ ਕੀਰਤਨ ਕੀਤਾ ਗਿਆ। ਇਸ ਨਵੇਂ ਸ਼ੈਸਨ ਦੇ ਆਰੰਭ ਅਖੰਡ ਪਾਠ ਵਿੱਚ ਸੰਤ ਬਾਬਾ ਭਾਗ ਸਿੰਘ ਇੰਸਟੀਚਿਉੂਟ ਆੱਫ ਇੰਜੀਨਿਰਿੰਗ ਐਡ ਟੈਕਨਾਲੋਜੀ (ਸ਼ਭਭਸ਼ੀਓਠ) ਦੇ ਬੀ.ਟੈਕ ਅਤੇ ਐਮ.ਬੀ.ਏ ਦੇ ਵਿਦਿਆਰਥੀਆ,
baba bag singh ji
ਸੰਤ ਬਾਬਾ ਭਾਗ ਸਿੰਘ ਇੰਸਟੀਚਿਉੂਟ ਆਂਫ ਐਜੁਕੇਸ਼ਨ ਦੇ ਬੀ.ਐਡ ਦੇ ਵਿਦਿਆਰਥੀਆ ਅਤੇ  ਸੰਤ ਬਾਬਾ ਭਾਗ ਸਿੰਘ ਪੋਸਟ ਗਰੇਜੂਏਸ਼ਨ ਕਾਲਜ ਦੇ ਬੀ.ਬੀ.ਏ, ਬੀ.ਸੀ.ਏ, ਬੀ.ਐਸ.ਸੀ (ਆਈ.ਟੀ), ਐਮ.ਐਸ.ਸੀ (ਆਈ.ਟੀ), ਬੀ.ਕਾਮ (ਪ੍ਰੋਫੈਸਨਲ) ਅਤੇ ਬੀ.ਐਸ.ਸੀ (ਐਮ.ਐਲ.ਐਸ) ਦੇ ਵਿਦਿਆਰਥੀਆ ਅਤੇ ਉਹਨਾਂ ਦੇ ਮਾਤਾ-ਪਿਤਾ ਆਦਿ ਸਾਮਿਲ ਹੋਏ।ਇਸ ਸਮੇ ਡਾ.ਐਚ.ਐਸ.ਸਾਗਰ (ਡਾਇਰੈਕਟਰ ਜਨਰਲ, ਸੰਤ ਬਾਬਾ ਭਾਗ ਸਿੰਘ ਐਜੁਕੇਸ਼ਨਲ ਕੰਪਲੈਕਸ) ਨੇ ਆਏ ਹੋਏ ਵਿਦਿਆਰਥੀਆ ਨੂੰ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਬਾਰੇ ਜਾਣਕਾਰੀ ਦਿੱਤੀ, ਇਸ ਸਮੇ ਲੈਫ. ਜਨਰਲ (ਰਿਟਾਇਡ) ਜੇ.ਐਸ ਢਿੱਲੋ (ਡਾਇਰੈਕਟਰ, ਸਟੂਡੈਟ ਅਫੇਅਰਸ, ਸੰਤ ਬਾਬਾ ਭਾਗ ਸਿੰਘ ਅੈਕੇਸ਼ਨਲ ਕੰਪਲੈਕਸ) ਵਲੋ ਵੀ ਕਾਲਜ ਦੀਆ ਉਪਲੱਭਦੀਆਂ ਉਪਰ ਚਾਨਣਾਂ ਪਾਇਆ ਗਿਆ। ਇਸ ਤੋ ਇਲਾਵਾ ਸਾਰੇ ਇੰਸਟੀਚਿਉੂਟ ਦੇ ਪ੍ਰਿੰਸੀਪਲਾਂ ਅਤੇ ਡਾ. ਤੇਜਵੰਤ ਸਿੰਘ ਵਲੋ ਵੀ ਕਾਲਜ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ।ਆਏ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਦਾ ਫੁੱਲ ਦੇ ਕੇ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੰਤ ਬਾਬਾ ਮਲਕੀਤ ਸਿੰਘ ਜੀ, ਚੈਅਰਮੇਨ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਨੇ ਵੀ ਵਿਦਿਆਰਥੀ ਜੀਵਨ ਵਿੱਚ ਪੜਾਈ ਦੀ ਮਹੱਤਤਾ ਦੱਸਦੇ ਹੋਏ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਕੈਪਟਨ ਗੁਰਦੇਵ ਸਿੰਘ (ਸੈਕਟਰੀ, ਸੰਤ ਬਾਬਾ ਭਾਗ ਸਿੰਘ ਮੈਮੋਰਿਅਲ ਚੇਰੀਟੈਬਲ ਸੋਸਾਇਟੀ), ਡਾ. ਤੇਜਵੰਤ ਸਿੰਘ (ਰਜਿਸਟਰਾਰ, ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ), ਡਾ.ਕੇ.ਡੀ.ਮਨੰਨ, ਪ੍ਰੋ.ਐਸ.ਐਸ.ਸੈਣੀ , ਪ੍ਰੋ.ਹਰੀ ਸਿੰਘ, ਪ੍ਰੋ. ਜਗਮੋਹਣ ਸਿੰਘ, ਡਾ. ਜੀ.ਜੇ.ਐਸ. ਫਲੋਰਾ (ਪ੍ਰਿੰਸੀਪਲ, ਸੰਤ ਬਾਬਾ ਭਾਗ ਸਿੰਘ ਪੋਸਟ ਗਰੇਜੂਏਸ਼ਨ ਕਾਲਜ), ਪ੍ਰਿੰਸੀਪਲ ਕਿਰਪਾਲ ਸਿੰਘ (ਡਿਪਟੀ ਡਾਇਰੈਕਟਰ ,ਸਕੂਲ), ਸ. ਪ੍ਰਿਤਪਾਲ ਸਿੰਘ ਪੰਮਾ ਅਤੇ ਹੋਰ ਸੀਨੀਅਰ ਫੈਕੁਲਟੀ ਮੈਬਰ ਵੀ ਮੌਜੂਦ ਸਨ।

Send this to a friend