Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਦੇਣ ਲਈ ਵਿਆਪਕ ਯੋਜਨਾ ਤਿਆਰ

Share this story

ਚੰਡੀਗੜ੍ਹ, 1 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਸਵੈ ਮਦਦ ਗਰੁੱਪ ਨੂੰ ਸ਼ਕਤੀਆਂ ਦੇਣ  ਲਈ ਇੱਕ ਵਿਸ਼ਾਲ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਸਵੈ ਰੋਜਗਾਰ ਦੇ ਮੌਕੇ ਪੈਦਾ ਹੋ ਸਕਣ। ਅੱਜ ਇਥੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਦਿਹਾਤੀ ਵਿਕਾਸ ਵਿਭਾਗ ਸੈਲਫ ਹੈਲਪ ਗਰੁੱਪ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗਾ।  ਉਨਾਂ ਦੱਸਿਆ ਕਿ ਇਸ ਮੰਤਵ ਲਈ ਗੈਰ ਸਰਕਾਰੀ ਸੰਸਥਾਵਾਂ , ਸਮਾਜ ਸੇਵੀ, ਨੌਜਵਾਨਾਂ ਨੂੰ ਸ਼ਾਮਲ ਕਰਕੇ ਲੋਕਾਂ ਨੂੰ ਸਵੈ ਰੋਜਗਾਰ ਦੇ ਮੌਕੇ ਕਰਨ ਤੋ‘ ਜਾਣੂੰ ਕਰਵਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਸਟੇਟ ਲਾਈਵਲੀਹੁੱਡ ਮਿਸਨ ਸੋਸਾਇਟੀ  ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਜੋ ਕਿ ਗਰੀਬੀ ਰੇਖਾਂ ਤੋ‘ ਹੇਠਾਂ ਪਰਿਵਾਰਾਂ ਬਾਰੇ ਜਮੀਨੀ ਪੱਧਰ ਉ¤ਤੇ ਜਾ ਕੇ ਵੇਰਵੇ, ਉਨਾਂ ਦੀਆਂ ਲੋੜਾਂ ਬਾਰੇ

, ਇਕੱਠੇ ਕਰੇਗੀ ਅਤੇ ਉਨਾਂ ਨੂੰ ਕਰਜੇ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰੇਗੀ ਤਾਂ ਜੋ ਇਨਾਂ ਨੂ ਪੱਕੀ ਆਮਦਨ ਦਾ ਜਰੀਆ ਮਿਲ ਸਕੇ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਕੇ‘ਦਰ ਅਤੇ ਰਾਜ ਸਰਕਾਰ ਪਹਿਲਾਂ ਹੀ 75:25 ਦੇ ਅਨੁਪਾਤ ਨਾਲ ਰਾਜ ਸਰਕਾਰ ਨਾਲ ਰਜਿਸਟਰਡ ਸੈਲਫ ਹੈਲਪ ਗਰੁੱਪਾਂ ਨੂੰ ਫੰਡਾਂ ਜਾਰੀ ਕੀਤੇ ਗਏ ਹਨ। ਇਸ ਰਾਜ ਦਿਹਾਤੀ ਰੁਜ਼ਗਾਰ ਮਿਸ਼ਨ ਸੁਸਾਇਟੀ  ਅਧੀਨ ਸਵੈ ਮਦਦ ਗਰੁੱਪ ਲਈ ਸਹੂਲਤ ਪ੍ਰਦਾਨ ਕਰਨ ਲਈ ਐਨ.ਆਰ.ਐਲ.ਐਮ ਹੇਠ, ਇੱਕ ਪਾਇਲਟ ਪ੍ਰਾਜੈਕਟ ਨੂੰ ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਪੰਜ ਜਿਲਿਆਂ ਦੇ 12 ਬਲਾਕਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਇਸ ਪ੍ਰਾਜੈਕਟ ਨੂੰ ਪੂਰੇ ਰਾਜ ਵਿੱਚ ਵਧਾਇਆ ਜਾ ਜਾਵੇਗਾ।

WRITTEN BY