ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ 16ਵੇਂ ਦਿਨ ’ਚ ਦਾਖਲ
ਲੁਧਿਆਣਾ, 31 ਜਨਵਰੀ (ਪੀ. ਟੀ.)- ਸੰਘਰਸ਼ੀਲ ਨੌਜਵਾਨਾਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵ¤ਲੋਂ ਅਰੰਭੇ ਸ਼ੰਘਰਸ਼ ਕਾਰਨ ਹਥਿਆਰ ਚੁ¤ਕੇ ਸਨ, ਹੁਣ ਉਹ ਅਦਾਲਤੀ ਸਜਾਵਾਂ ਵੀ ਪੁਰੀਆਂ ਕਰ ਚੁ¤ਕੇ ਹਨ, ਉਨ੍ਹਾਂ ਸਿੰਘਾਂ ਨੂੰ ਤਰੰਤ ਰਿਹਾ ਕੀਤਾ ਜਾਵੇ ।ਮੇਰੀ ਇ¤ਛਾ ਹੈ ਕਿ ਹੋਰਨਾਂ ਧਰਮਾ ਹਿੰਦੂ, ਮੁਸਲਮਾਨ, ਜੈਨੀ, ਕੈਦੀ ਜੋ ਸਜਾਵਾ ਪੂਰੀਆਂ ਕਰ ਚ¤ਕੇ ਹਨ, ਉਨ੍ਹਾਂ ਕੈਦੀਆਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ, ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਪਿਛਲੇ 16 ਦਿਨਾਂ ਤੋਂ ਪਿੰਡ ਹਸਨਪੁਰ ਫਿਰੋਜਪੁਰ ਰੋਡ ਸਥਿਤ ਅਪਣੇ ਘਰ ਮਰਨਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੇ ਕੀਤਾ।ਇਸ ਤਰ੍ਹਾਂ ਉਨ੍ਹਾਂ ਦੀ ਖਬਰਸਾਰ ਲੈਣ ਲਈ ਅਮਰੀਕਾ ਵਿੱਚ ਵਸਦੇ ਉਨ੍ਹਾਂ ਦੇ ਸਪੁੱਤਰ ਸ. ਰਵਿੰਦਰਜੀਤ ਸਿੰਘ
ਗੋਗੀ ਵੀ ਪਹੁੰਚ ਗਏ ਹਨ। ਬਾਪੂ ਖਾਲਸਾ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਸੰਗਤਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਚਿੰਤਾ ਹੈ। 82 ਸਾਲਾਂ ਦਾ ਇਹ ਬਜ਼ੁਰਗ ਆਗੂ ਆਪਣੇ ਇਰਾਦੇ ’ਤੇ ਪੂਰੀ ਤਰ੍ਹਾਂ ਦ੍ਰਿੜ ਹੈ। ਇਸ ਦੌਰਾਨ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਕਾਫਲਾ ਲਗਾਤਾਰ ਵਧ ਰਿਹਾ ਹੈ। ਉਧਰ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪੰਥਕ ਜਥੇਬੰਦੀਆਂ ਵੱਲੋਂ 3 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 12 ਵਜੇ ਪਿੰਡ ਹਸਨਪੁਰ ਵਿਖੇ ਮੀਟਿੰਗ/ਇਕੱਠ ਬੁਲਾਇਆ ਹੈ। ਇਸ ਮੀਟਿੰਗ ਨੂੰ ਸਾਰੀਆਂ ਹੀ ਜੱਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਦੌਰਾਨ ਪੰਥਕ ਸ਼ਖਸੀਅਤਾਂ ਜਿਨ੍ਹਾਂ ਵਿਚ ਜਸਟਿਸ ਅਜੀਤ ਸਿੰਘ ਬੈਂਸ, ਪ੍ਰਿੰ: ਪਰਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਬਰਾੜ, ਡਾ. ਸਵਰਨ ਸਿੰਘ ਰਿਟਾ: ਆਈ ਏ ਐਸ, ਸਰਦਾਰ ਗੁਰਮੇਲ ਸਿੰਘ ,ਪਿੰ੍ਰ: ਭੁਪਿੰਦਰ ਸਿੰਘ ਆਦਿ ਸ਼ਾਮਿਲ ਹਨ ਵੱਲੋਂ ਬਾਪੂ ਖਾਲਸਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਵਲੋ ਸਿ¤ਖ ਸੰਗਤਾ ਦੇ ਤੁਟੇ ਵਿਸ਼ਵਾਸ ਨੂੰ ਬਹਾਲ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ 3 ਫਰਵਰੀ ਨੂੰ ਹੋਣ ਵਾਲੇ ਪੰਥਕ ਇਕ¤ਠ ਨੂੰ ਸਫਲ ਬਣਾਉਣ ਲਈ ਸਿ¤ਖ ਸੰਗਤਾ ਅਤੇ ਸਿ¤ਖ ਜਥੇਬੰਦੀਆਂ ਨੂੰ ਅਪੀਲ ਕੀਤੀ।ਬਾਪੂ ਖਾਲਸਾ ਨੇ ਕਿਹਾ ਹੈ ਕਿ ਸਿੰਘ ਰਿਹਾਅ ਹੋਣਗੇ ਜਾਂ ਬਾਪੂ ਸੂਰਤ ਸਿੰਘ ਖਾਲਸਾ ਸ਼ਹੀਦੀ ਪਰਾਪਤ ਕਰਨਗੇ ਇਸ ਗ¤ਲ ਦਾ ਵਿਸ਼ਵਾਸ ਬਾਪੂ ਸੂਰਤ ਸਿੰਘ ਖਾਲਸਾ ਅਤੇ ਉਨਾਂ ਦੇ ਪ੍ਰਵਾਰ ਨੇ ਦਿ¤ਤਾ ਹੈ।



