June 20, 2026 11:01 pm

ਆਵਾਰਾ ਫਿਰਦਾ ਬਲਦ ਸੂਏ ਵਿੱਚ ਡਿੱਗਿਆ

ਧੂਰੀ 1 ਅਗਸਤ (ਸੰਦੀਪ ਸਿੰਗਲਾ/ਹਸਨਪੁਰੀ)- ਸ਼ਹਿਰ ਵਿਖੇ ਸ਼੍ਰੀ ਮਹਾਂਵੀਰ ਮੰਦਿਰ ਦੇ ਨਜਦੀਕ ਸਥਿਤ ਸੂਏ ਵਿੱਚੋ ਇੱਕ ਆਵਾਰਾ ਫਿਰਦਾ ਬਲਦ  ਡਿੱਗ ਜਾਣ ਤੇ ਸੂਏ ਤੇ ਸਥਿਤ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਅੱਧੇ ਘੰਟੇ ਦੀ ਮਿਹਨਤ ਨਾਲ ਉਸਨੂੰ ਬਾਹਰ ਕੱਢਿਆ।
animalinriver
ਇਸ ਦੋਰਾਨ  ਦੁਕਾਨਦਾਰ ਅਨਿਲ ਕੁਮਾਰ (ਨੀਲਾ),ਹੈਪੀ ਸ਼ੈਲਰ ਵਾਲਾ ਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰਾਂ ਦੇ ਹਾਦਸੇ ਨਾਲ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਹਨ, ਹਾਦਸੇ ਤਾਂ ਨਿੱਤ ਹੀ ਹੁੰਦੇ ਰਹਿੰਦੇ ਹਨ, ਪਰ ਪ੍ਰਸ਼ਾਸ਼ਨ ਵੱਲੋ ਕੌਈ ਠੋਸ ਕਦਮ ਨਹੀੰ ਚੁੱਕਿਆ ਗਿਆ। ਪਹਿਲਾਂ ਵੀ ਅਖਬਾਰਾਂ ਵਿੱਚ ਸ਼ਹਿਰ ਦੇ ਵਿੱਚੋ ਲੰਘਦੇ ਸੂਏ ਦੇ ਦੋਹਾਂ ਪਾਸੇ ਰੇਲਿੰਗ ਲਗਵਾਉਣ ਦੀ ਵੀ ਸ਼ਹਿਰਵਾਸੀਆਂ ਵੱਲੋ ਮੰਗ ਕੀਤੀ ਗਈ ਸੀ, ਪਰ ਪ੍ਰਸ਼ਾਸ਼ਨ ਵੱਲੋ ਗੌਰ ਨਾ ਕਰਨ ਕਾਰਣ ਹੀ ਅਜਿਹੇ ਹਾਦਸੇ ਵਾਪਰ ਰਹੇ ਹਨ ਜੇਕਰ ਰੇਲਿੰਗ ਨਾ ਬਣੀ ਤੇ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਹਾਦਸੇ ਹੋਣ ਦਾ ਜ਼ਿੰਮੇਦਾਰ ਪ੍ਰਸ਼ਾਸ਼ਨ ਹੋਵੇਗਾ।

Send this to a friend