Skip to content
Independent perspectives. Global stories.
BREAKING

ਕਣਕ ਤੋਂ ਅਲਰਜੀ ਸਬੰਧੀ ਹੋਮਿਓਪੈਥਿਕ ਕੈਂਪ 1 ਫਰਵਰੀ ਨੂੰ

Share this story

ਸੰਗਰੂਰ, 29 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਐਸੋਸੀਏਸ਼ਨ ਆਫ ਸਾਇਟੇਫਿਕ ਰੀਸਰਚ ਇਨ ਹੋਮਿਓਪੈਥੀ ਦੇ ਸਕੱਤਰ ਡਾ. ਏ. ਐਸ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਕਣਕ ਤੋਂ ਅਲਰਜੀ ਹੈ, ਜਾ ਕਣਕ ਤੋਂ ਬਣੀ ਚੀਜ ਖਾਣ ਨਾਲ ਅਲਰਜੀ ਹੁੰਦੀ ਹੈ, ਉਨ੍ਹਾਂ ਦੇ ਇਲਾਜ ਸਬੰਧੀ ਹੋਮਿਓਪੈਥੀ ਮਾਹਿਰ ਡਾਕਟਰਾਂ ਵੱਲੋਂ 1 ਫਰਵਰੀ ਦਿਨ ਐਤਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਹੋਮਿਓਪੈਥਿਕ ਕੈਂਪ ਮਾਨ ਹੋਮਿਓਪੈਥਿਕ  ਸੈਂਟਰ ਵਿਖੇ ਲਾਇਆ ਜਾ ਰਿਹਾ ਹੈ। ਡਾ. ਨੀਲਮ, ਅਵਤਾਰ ਸਿੰਘ ਪਟਿਆਲਾ, ਡਾ. ਰਵਿੰਦਰ ਸਿੰਘ, ਡਾ. ਨਵਦੀਪ ਕੌਰ ਧੂਰੀ, ਡਾ. ਕਰਮਪ੍ਰੀਤ ਕੌਰ ਮਲੇਰਕੋਟਲਾ, ਡਾ. ਜਗਨ ਨਾਥ ਰੁਪਾਣਾ, ਡਾ. ਜੇ. ਐਸ. ਸੋਮਲ, ਡਾ. ਜਸਵਿੰਦਰ ਕੌਰ, ਡਾ. ਰਮਨਦੀਪ ਕੌਰ ਮਾਨ, ਡਾ.ਕਮਲਪ੍ਰੀਤ ਸਿੰਘ ਮਾਨ ਸੰਗਰੂਰ  ਅਤੇ ਉਨਾਂ ਦੀ ਟੀਮ ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈਕਅੱਪ ਕਰਨਗੇ।

WRITTEN BY