ਚੰਡੀਗੜ੍ਹ, 29 ਜਨਵਰੀ (ਪੀ. ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਂਝੇ ਤੌਰ ’ਤੇ ਮਿਲ ਕੇ ਸ਼ੁਰੂ ਕੀਤੀਨਕਲ ਰੋਕੋ ਅਭਿਆਨ ਵੱਡੇ ਪੱਧਰ ’ਤੇ ਜਾਰੀ ਹੈ ਜਿਸ ਤਹਿਤ ਹੇਠਲੇ ਪੱਧਰ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਕਲਰੋਕੋ ਅਭਿਆਨ ਦਾ ਛੇਵਾਂ ਜ਼ੋਨਲ ਸਮਾਗਮ ਭਲਕੇ 30 ਜਨਵਰੀ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤੇ ਜ਼ੋਨਲ ਪੱਧਰੀ ਸਮਾਗਮਾਂ ਦਾ ਪੜਾਅ ਹੁਣ ਬਠਿੰਡਾ ਪੁੱਜ ਗਿਆ ਹੈ ਜਿੱਥੇ ਭਲਕੇ ਛੇਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ। ਆਦੇਸ਼ ਯੂਨੀਵਰਸਿਟੀ ਵਿਖੇ ਕਰਵਾਏਜਾਣ ਵਾਲੇ ਇਸ ਸਮਾਰੋਹ ਦੌਰਾਨ ਰਾਜ
ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ ਜਦੋਂ ਕਿ ਬੋਰਡ ਦੇ ਚੇਅਰਪਰਸਨ ਡਾ.ਧਾਲੀਵਾਲ ਸਮਾਗਮ ਦੀਪ੍ਰਧਾਨਗੀ ਕਰਨਗੇ। ਨਕਲ ਰੋਕੋ ਅਭਿਆਨ ਦੇ ਕਨਵੀਨਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਵੱਲੋਂ ਮਿਲ ਕੇ ਸ਼ੁਰੂ ਕੀਤੀ ਨਕਲ ਰੋਕੋਅਭਿਆਨ ਦਾ ਪਹਿਲਾ ਪੜਾਅ 28 ਅਗਸਤ 2013 ਤੋਂ 28 ਫਰਵਰੀ 2014 ਤੱਕ ਚਲਾਇਆ ਗਿਆ ਅਤੇ ਇਸ ਸਾਲ ਦੂਜੇ ਪੜਾਅ ਦੀ ਸ਼ੁਰੂਆਤ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 17 ਅਕਤੂਬਰ 2014 ਨੂੰ ਜਲੰਧਰ ਵਿਖੇ ਕੀਤੀ ਗਈ। ਇਸ ਅਭਿਆਨ ਨੂੰ ਹੇਠਲੇ ਪੱਧਰ ’ਤੇ ਸਫਲਤਾਪੂਰਵਕ ਲਾਗੂ ਕਰਨ ਲਈ ਸੂਬੇ ਦੇ ਸਮੂਹ ਜ਼ਿਲ੍ਹਿਆਂ ਨੂੰ 7 ਜੋਨਾਂਵਿੱਚ ਵੰਡ ਕੇ 7 ਪੜਾਵਾਂ ਵਿੱਚ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ।



