Skip to content
Independent perspectives. Global stories.
BREAKING

ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਚਾਰਟ ਅਤੇ ਲੇਖ ਮੁਕਾਬਲੇ ਕਰਵਾਏ

Share this story

ਬਰਨਾਲਾ, 29 ਜਨਵਰੀ (ਰਾਮ ਸਿੰਘ ਧਨੌਲਾ/ ਕੁਲਦੀਪ ਸਿੰਘ)-ਸਰਕਾਰੀ  ਹਾਈ  ਸਕੂਲ ਮਹਿਲ  ਖੁਰਦ (ਜਿਲ੍ਹਾ ਬਰਨਾਲਾ) ਵਿਖੇ ਕਿਸ਼ੋਰ ਸਿਖਿੱਆ ਤਹਿਤ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆ ਦੇ ਲੇਖ ਅਤੇ ਚਾਰਟ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚੋ ਕ੍ਰਮਵਾਰ ਚਾਰਟ ਮੁਕਾਬਲੇ ਦੇ ਨਤੀਜੇ  ਵਿੱਚ ਹਰਦੀਪ ਸਿੰਘ  ਪਹਿਲੇ ਸਥਾਨ ਤੇ ,ਰਵਿੰਦਰ ਸਿੰਘ  ਦੂਜੇ ਸਥਾਨ ਤੇ , ਰਜਿੰਦਰ ਸਿੰਘ  ਤੀਜੇ ਸਥਾਨ ਤੇ ਰਹੇ ਅਤੇ ਲੇਖ ਮੁਕਾਬਲੇ ਵਿੱਚ ਸਪਨਜੋਤ ਕੌਰ ਕਲਾਸ ਦਸਵੀ ਪਹਿਲੇ ਸਥਾਨ ਤੇ, ਜਸਪ੍ਰੀਤ ਕੌਰ ਕਲਾਸ ਦਸਵੀ ਦੂਜੇ ਸਥਾਨ ਤੇ, ਜਸਵਿੰਦਰ ਕੌਰ ਕਲਾਸ ਨੌਵੀ ਤੀਸਰੇ ਸਥਾਨ ਤੇ ਰਹੇ।  ਜੇਤੂ  ਵਿਦਿਆਰਥੀਆ ਨੂੰ ਮੁੱਖ ਅਧਿਆਪਕ ਸ੍ਰੀ ਮਤੀ ਪਰਵਿੰਦਰ ਕੌਰ ਅਤੇ   ਸ੍ਰੀ  ਸੋਨੂੰ ਗੋਇਲ ਨੋਡਲ ਅਫਸਰ ਦੁਆਰਾ ਜੇਤੂ ਵਿਦਿਆਰਥੀਆ ਦੁਆਰਾ ਕੀਤੀ ਗਈ ਮਿਹਨਤ ਲਈ  ਵਧਾਈ ਦਿੱਤੀ ਗਈ ਤੇ ਇਨਾਮ ਵੰਡੇ ਗਏ।

WRITTEN BY