Skip to content
Independent perspectives. Global stories.
BREAKING

ਜੈਸ਼ੰਕਰ ਨੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲਿਆ

Share this story

ਕਾਂਗਰਸ ਨੇ ਸੁਜਾਤਾ ਸਿੰਘ ਨੂੰ ਹਟਾਉਣ ’ਤੇ ਉਠਾਏ ਸਵਾਲ

Page-1_10 ਨਵੀਂ ਦਿੱਲੀ, 29 ਜਨਵਰੀ (ਪੀ. ਟੀ. ਲਾਇਵ)- ਅਮਰੀਕਾ ‘ਚ ਭਾਰਤ ਦੇ ਰਾਜਦੂਤ ਐਸ ਜੈਸ਼ੰਕਰ ਨੇ ਅੱਜ ਦਿੱਲੀ ‘ਚ ਨਵੇਂ ਵਿਦੇਸ਼ ਸਕੱਤਰ ਦਾ ਕਾਰਜਕਾਰ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਐਸ.ਜੈਸ਼ੰਕਰ ਨੂੰ ਬੁੱਧਵਾਰ ਰਾਤ ਅਚਾਨਕ ਸੁਜਾਤਾ ਸਿੰਘ ਨੂੰ ਹਟਾਉਂਦੇ ਹੋਏ ਉਨ੍ਹਾਂ ਦਾ ਸਥਾਨ ‘ਤੇ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਉਥੇ, ਹੀ ਕਾਂਗਰਸ ਨੇ ਸੁਜਾਤਾ ਸਿੰਘ ਨੂੰ ਹਟਾਏ ਜਾਣ ‘ਤੇ ਸਵਾਲ ਉਠਾਏ ਹਨ। 1977 ਬੈਂਚ ਦੇ ਆਈ.ਐਫ. ਐਸ. ਅਧਿਕਾਰੀ ਜੈਸ਼ੰਕਰ ਦੀ ਰਿਟਾਇਰਮੈਂਟ ‘ਚ ਕੇਵਲ ਦੋ ਦਿਨ ਦਾ ਸਮਾਂ ਬਚਿਆ ਸੀ। ਐਸ. ਜੈਸ਼ੰਕਰ ਨੇ ਅੱਜ ਇਥੇ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲ ਲਿਆ। ਨਿਯਮਾਂ ਅਨੁਸਾਰ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਪਿਛਲੇ ਸਾਲ ਅਮਰੀਕਾ ’ਚ ਰਾਜਦੂਤ ਨਿਯੁਕਤ ਕੀਤੇ ਜਾਣ ਤੋਂ ਪਹਿਲਾ ਜੈਸ਼ੰਕਰ ਚੀਨ ’ਚ ਭਾਰਤ ਦੇ ਰਾਜਦੂਤ ਸਨ।ਇਸ  ਨਿਯੁਕਤੀ ਸਬੰਧੀ ਕਾਂਗਰਸ ਵੱਲੋਂ ਸਵਾਲ ਉਠਾਏ ਜਾਣ ਨਾਲ ਵਿਵਾਦ ਪੈਦਾ ਹੋ ਗਿਆ ਹੈ।

WRITTEN BY