Skip to content
Independent perspectives. Global stories.
BREAKING

ਪੰਜਾਬ ਵੱਲੋਂ ਕੇਰਲਾ ਨੂੰ ਸਿੱਧਾ ਅਨਾਜ ਸਪਲਾਈ ਕਰਨ ਦੀ ਪੇਸ਼ਕਸ਼

Share this story

ਕੇਰਲਾ ਵੱਲੋਂ ਪੰਜਾਬ ਦੀ ਆਟਾ ਦਾਲ ਸਕੀਮ ਦੀ ਸ਼ਲਾਘਾ

Page-1_03 ਜਲੰਧਰ/ਚੰਡੀਗੜ੍ਹ, 29 ਜਨਵਰੀ- ਪੰਜਾਬ ਸਰਕਾਰ ਵੱਲੋਂ ਅੱਜ ਕੇਰਲਾ ਸਰਕਾਰ ਦੀ ਲੋੜ ਦੇ ਮੁਤਾਬਕ ਕਣਕ ਤੇ ਚਾਵਲ ਸਮੇਤ ਹੋਰ ਅਨਾਜ ਦੀ ਸਿੱਧੀ ਸਪਲਾਈ ਕਰਨ ਸਬੰਧੀ ਪੇਸ਼ਕਸ਼ ਕੀਤੀ ਗਈ ਹੈ। ਹੁਣ ਐਫ.ਸੀ.ਆਈ ਨੂੰ ਇਸ ਸਾਰੇ ਲੈਣ ਦੇਣ ਤੋਂ ਬਾਹਰ ਰੱਖਿਆ ਜਾਵੇਗਾ। ਕੇਰਲ ਸਰਕਾਰ ਦੇ ਖੁਰਾਕ ਮੰਤਰੀ ਸ਼੍ਰੀ ਅਨੂਪ ਜੈਕਬ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਪੰਜਾਬ ਦੇ ਖੁਰਾਕ ਮੰਤਰੀ ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਅਗਵਾਈ ਹੇਠਲੇ ਵਫਦ ਨਾਲ ਵਿਸਥਾਰ ਵਿੱਚ ਮੀਟਿੰਗ ਕਰਕੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਿਥੇ ਦੋਨੋ ਰਾਜ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਇੱਕ ਦੂਜੇ ਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਲਈ ਅਨੁਕੂਲ ਹੱਲ ਲੱਭ ਸਕਦੇ ਹਨ। ਸ੍ਰੀ ਕੈਰੋ ਨੇ ਵਿਸਤਰਿਤ ਪੇਸ਼ਕਾਰੀ ਦਿੰਦਿਆ ਦੱਸਿਆ

ਕਿ ਪੰਜਾਬ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਖਰੀਦ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਦਾਂ ਜਾਦਾ ਹੈ ਜਿਸ ਵਿੱਚ 210 ਲੱਖ ਮੀਟਰਕ ਟਨ ਅਨਾਜ ਦੀ ਖਰੀਦ ਕਰਕੇ ਕੇਂਦਰ ਦੇ ਅਨਾਜ ਭੰਡਾਰ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ 35 ਕਰੋੜ ਦੀ ਆਬਾਦੀ ਨੂੰ ਭੋਜਨ ਦਿੱਤਾ ਜਾਂਦਾ ਹੈ ਜਿਹੜਾ ਕਿ ਦੇਸ਼ ਦੇ 44 ਫੀਸਦੀ ਭੋਜਨ ਦੀ ਲੋੜ ਨੂੰ ਪੂਰਾ ਕਰਦਾ ਹੈ। ਸ਼੍ਰੀ ਅਨੂਪ ਜੈਕਬ ਨੇ ਦੱਸਿਆ ਕਿ ਕੇਰਲਾ ਪੰਜਾਬ ਤੋਂ 40 ਕਿਲੋ ਦੀ ਪੈਕਿੰਗ ਵਿੱਚ ਅਨਾਜ ਲੈਣਾ ਪਸੰਦ ਕਰੇਗਾ। ਪੰਜਾਬ ਸਰਕਾਰ ਦਾ ਇੱਕ ਵਫਦ ਛੇਤੀ ਹੀ ਕੇਰਲਾ ਦਾ ਦੌਰਾ ਕਰੇਗਾ ਅਤੇ ਇਸ ਸਾਰੀ ਪ੍ਰਣਾਲੀ ’ਤੇ ਕੰਮ ਕਰੇਗਾ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪੀ.ਡੀ.ਐਸ ਸਿਸਟਮ ਦੀ ਸ਼ਲਾਘਾ ਕਰਦਿਆ ਹੋਇਆ ਉਨ੍ਹਾਂ ਕਿਹਾ ਕਿ ਇਸ ਸਿਸਟਮ ਰਾਹੀਂ ਛੇ ਮਹੀਨੇ ਦਾ ਜਾਂ ਲਾਭ ਪਾਤਰੀਆਂ ਨੂੰ ਉੱਕਾ ਪੁੱਕਾ ਕੋਟਾ ਦੇਣ ਦੀ ਵਿਵਸਥਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕੇਰਲਾ ਵੀ ਇਸੇ ਮਾਡਲ ’ਤੇ ਕੰਮ ਕਰੇਗਾ ਅਤੇ ਆਪਣੇ ਰਾਜ ਵਿੱਚ ਖੁਰਾਕ ਸੁਰੱਖਿਆ ਐਕਟ ਨੂੰ ਲਾਗੂ ਕਰੇਗਾ। ਕੇਰਲਾ ਤੋਂ ਆਏ ਵਫਦ ਵਿੱਚ ਵਿਧਾਇਕ ਲੂਡੀ ਲੁਈਜ਼, ਆਰ. ਸੇਲਵਾਰਾਜ, ਵੀ.ਐਮ. ਉਮਰ ਮਾਸਟਰ ਅਤੇ ਰਾਜ ਦੇ ਹੋਰ ਸੀਨੀਅਰ ਅਧਿਕਾਰੀਆਂ ਵਿੱਚ ਸ਼੍ਰੀ ਸੁਰੇਂਦਰਨ ਨਾਇਰ, ਸ਼੍ਰੀ ਡੀ. ਕ੍ਰਿਸ਼ਨਨ ਕੁਟੀ, ਸ਼੍ਰੀ ਨੰਦਾ ਕੁਮਾਰ ਆਰ., ਸੁਸ਼੍ਰੀ ਸੈਬੀ ਕੁਟੀ ਸਕੇਰੀਆ ਅਤੇ ਸ਼੍ਰੀ ਪ੍ਰਦੀਪ ਸ਼ਾਮਲ ਹਨ।

WRITTEN BY