ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 14ਵੇਂ ਦਿਨ ’ਚ ਦਾਖਲ
ਲੁਧਿਆਣਾ, 29 ਜਨਵਰੀ (ਪੀ. ਟੀ.)- ਜ੍ਹੇਲਾਂ ’ਚ ਬੰਦ ਸਜਾ ਕੱਟ ਚੁੱਕੇ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਵਰਿਆਮ ਸਿੰਘ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਚੱਲੇ ਸੰਘਰਸ਼ ਨੂੰ ਭਾਈ ਗੁਰਬਖਸ਼ ਸਿੰਘ ਵੱਲੋਂ ਵਿਚ-ਵਿਚਾਲੇ ਹੀ ਛੱਡਕੇ ਕਿਨਾਰਾ ਕਸ਼ੀ ਕਰਨ ਤੀ ਬਾਅਦ ਹੁਣ ਇਸ ਸੰਘਰਸ਼ ਨੇਪਰੇ ਚਾੜਣ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ 16 ਜਨਵਰੀ ਤੋਂ ਰੱਖੀ ਭੁਖ ਹੜਤਾਲ ਅੱਜ 14ਵੇਂ ਦਿਨ ’ਚ ਦਾਖਲ ਹੋ ਗਈ ।ਬਾਪੂ ਸੂਰਤ ਸਿੰਘ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਾਂ ਉਨ੍ਹਾਂ ਦੀ ਸ਼ਹੀਦੀ ਹੋਵੇਗੀ। ਉਹ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਵਾਲਿਆਂ ਦੀ ਸੋਚ ਦੇ ਧਾਰਨੀ ਹਨ, ਇਸ ਲਈ ਸ਼ਹਾਦਤ ਦੇਣ ਤੋ ਪਿੱਛੇ ਹਟਣ ਦਾ
ਸਵਾਲ ਹੀ ਪੈਦਾ ਹੰਦਾ । ਯਾਦ ਰਹੇ ਕਿ ਟਕਸਾਲੀ ਆਗੂ ਬਾਪੂ ਸੂਰਤ ਸਿੰਘ ਨੂੰ ਪੁਲਿਸ ਨੇ ਉਨ੍ਹਾਂ ਨੂੰ ਆਪਣੇ ਗ੍ਰਹਿ ਪਿੰਡ ਹਸਨਪੁਰ (ਫਿਰੋਜਪੁਰ ਰੋਡ ਨੇੜੇ) ਲੁਧਿਆਣਾ ਵਿਖੇ ਆਪਣੇ ਘਰ ਅੰਦਰ ਹੀ ਨਜਰਬੰਦ ਕੀਤਾ ਹੋਇਆਂ ਹੈ। ਅੱਜ ਸਿੱਖ ਜਥੇਬਿੰਦਆਂ ਦੇ ਚੌਣਵੇ ਨੁਮਾਇਦਿਆਂ ਦੀ ਜਰੂਰੀ ਇਕਤਰਤਾ ਉਹਨਾਂ ਦੇ ਗ੍ਰਹਿ ਪਿੰਡ ਹਸਨਪੁਰ ਵਿਖੇ ਹੋਈ, ਇਸ ਮੌਕੇ ਪਿੰ੍ਰਸੋਪਲ ਪਰਵਿੰਦਰ ਸਿੰਘ ਖਾਲਸਾ ਮੁੱਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ, ਪਿੰ੍ਰ. ਭੁਪਿੰਦਰ ਸਿੰਘ , ਜਥੇਦਾਰ ਬੂਟਾ ਸਿੰਘ ਰਣਸੀਹ,ਸ. ਜਤਿੰਦਰ ਸਿੰਘ ਈਸੜੂ , ਜਸਵਿੰਦਰ ਸਿੰਘ ਮੰਡਿਆਂਣੀ , ਅਤੇ ਭਾਈ ਕਮਿਕੱਰ ਸਿੰਘ ਆਦਿ ਨੇ ਸੰਬੋਧਨ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਦੇ ਮੱਸਲੇ ਤੇ ਵੀਚਾਰ ਕਰਨ ਲਈ ਵੱਡੀ ਇਕਤ੍ਰਤਾ ਪਿੰਡ ਹਸਨਪੁਰ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ 3 ਫਰਵਰੀ ਸਵੇਰੇ 12 ਵਜੇ ਹੋਵੇਗੀ ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਨਵੀ ਰਣਨੀਤੀ ਤੈਅ ਕੀਤੀ ਜਾਵੇਗੀ।



