ਇਸਲਾਮਾਬਾਦ, 28 ਜਨਵਰੀ (ਪੀ. ਟੀ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਾਰਤ ਨੂੰ ਮਹ¤ਤਵਪੂਰਨ ਗੁਆਂਢੀ ਕਰਾਰ ਦਿੰਦੇ ਹੋਏ ਕਿਹਾ ਕਿ ਇਸਲਾਮਾਬਾਦ ਆਪਸੀ ਸਨਮਾਨ ਤੇ ਕੂਟਨੀਤਕ ਬਰਾਬਰਤਾ ਦੇ ਆਧਾਰ ‘ਤੇ ਭਾਰਤ ਦੇ ਨਾਲ ਆਮ ਸਬੰਧ ਚਾਹੁੰਦਾ ਹੈ। ਸ਼ਰੀਫ ਨੇ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨਾਲ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਮੁਲਾਕਾਤ ’ਚ ਕਿਹਾ, ਭਾਰਤ ਪਾਕਿਸਤਾਨ ਲਈ ਇਕ ਮਹ¤ਤਵਪੂਰਨ ਗੁਆਂਢੀ ਹੈ ਅਤੇ ਉਹ ਆਪਸੀ ਸਨਮਾਨ ਤੇ ਸਮਾਨਤਾ ਦੇ ਆਧਾਰ ‘ਤੇ ਉਸ ਨਾਲ ਆਮ ਵਰਗੇ ਸਬੰਧ ਚਾਹੁੰਦਾ ਹੈ।ਇਸ ’ਚ ਕਿਹਾ ਗਿਆ ਕਿ ਸ਼ਰੀਫ ਨੇ ਕਿਹਾ ਕਿ ਇਹ ਮਹ¤ਤਵਪੂਰਨ ਹੈ ਕਿ ਦੋਵੇਂ ਦੇਸ਼ ਖੇਤਰ ‘ਚ ਵਿਵਹਾਰਕ ਸ਼ਾਂਤੀ ਲਈ ਜੰਮੂ-ਕਸ਼ਮੀਰ ਸਮੇਤ ਆਪਣੇ ਲੰਬਿਤ ਮੁ¤ਦਿਆਂ ਨੂੰ ਸੁਲਝਾਉਣ ਦਾ ਸੰਕਲਪ ਕਰਨ।


