ਪਿਸ਼ਾਵਰ, 28 ਜਨਵਰੀ (ਪੀ. ਟੀ.)- ਪਾਕਿਸਤਾਨ ਦੇ ਉ¤ਤਰੀ ਵਜ਼ੀਰਸਤਾਨ ਤੇ ਖ਼ੈਬਰ ਏਜੰਸੀ ਦੇ ਇਲਾਕਿਆਂ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿਚ ਘ¤ਟ ਤੋਂ ਘ¤ਟ 92 ਅ¤ਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਪਾਕਿਸਤਾਨ ਫੌਜ ਵਲੋਂ ਜਾਰੀ ਕੀਤੇ ਇਕ ਬਿਆਨ ਅਨੁਸਾਰ ਕ¤ਲ੍ਹ ਉ¤ਤਰੀ ਵਜ਼ੀਰਸਤਾਨ ਦੇ ਦ¤ਤਾਖੇਲ ਇਲਾਕੇ ਵਿਚ ਬਾਅਦ ਦੁਪਹਿਰ ਕੀਤੇ ਗਏ ਹਵਾਈ ਹਮਲਿਆਂ ਵਿਚ 12 ਵਿਦੇਸ਼ੀ ਅ¤ਤਵਾਦੀਆਂ ਸਣੇ 53 ਅ¤ਤਵਾਦੀ ਮਾਰੇ ਗਏ। ਮਾਰੇ ਗਏ ਅ¤ਤਵਾਦੀਆਂ ਦਾ ਸਬੰਧ ਤਹਿਰੀਕ-ਏ-ਤਾਲੀਬਾਨ ਤੇ ਲਸ਼ਕਰ-ਏ-ਇਸਲਾਮ ਨਾਲ ਸੀ।


