ਲੁਧਿਆਣਾ, 28 ਜਨਵਰੀ (ਮਨਿੰਦਰਪਾਲ ਸਿੰਘ ਮਿੱਡਾ)- ਮਰਹੂਮ ਅਰਥ ਸ਼ਾਸਤਰੀ ਪ੍ਰੋ. ਗੁਣਵੰਤ ਸਿੰਘ ਦੂਆ, ਪ੍ਰੋ. ਸੁਰਿੰਦਰ ਕੌਰ ਦੂਆ ਦੇ ਹੋਣਹਾਰ ਸਪੁੱਤਰ ਪ੍ਰੋ. ਤ੍ਰਿਪਤਦੀਪ ਸਿੰਘ ਵੱਲੋਂ ਬੱਚਿਆਂ ਦੇ ਕੈਰੀਅਰ ਦੀ ਚੋਣ ਵਾਸਤੇ ਨਵੀਂ ਬਣਾਈ ਗਈ ਵੈਬਸਾਈਟ ‘ਆਈਡੀਪੀਆ’ ਨੂੰ ਜਾਰੀ ਕਰਨ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਲੜਕੀਆਂ ਦੇ ਸਰਕਾਰੀ ਕਾਲਜ ਵਿਚ ਪਹੁੰਚੇ ਤੇ ਵੈਬਸਾਈਟ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਮੁੱਖ ਮੰਤਰੀ ਸਾਹਿਬ ਵੱਲੋਂ ਜਿੱਥੇ ਡਾ. ਤ੍ਰਿਪਤਦੀਪ ਦੂਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਸਨਅਤਕਾਰਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਤੇ ਡਾਕਟਰੀ ਖੇਤਰਾਂ ਨੂੰ ਸੁਧਾਰਨ ਲਈ ਆਪਣੀ ਕਮਾਈ ਵਿਚੋਂ ਕੁਝ ਹਿੱਸਾ ਇਸ ਖੇਤਰ ਵਿਚ ਖਰਚਣ ਦੀ ਸਲਾਹ ਦਿੱਤੀ ਤਾਂ ਜੋ ਇਸ ਦਾ ਮਿਆਰ ਹੋਰ ਉ¤ਚਾ ਹੋ ਸਕੇ। ਪ੍ਰੋ. ਅਮਰਜੀਤ ਸਿੰਘ ਦੂਆ, ਤੇਜ ਕੌਰ ਦਰਦੀ, ਪਰਮਜੀਤ ਸਿੰਘ ਦੂਆ, ਡੀ. ਹਰਪ੍ਰੀਤ ਸਿੰਘ ਦੂਆ ਵੱਲੋਂ ਆਏ ਸਾਰੇ ਵੀਆਈਪੀਜ਼ ਨੂੰ ਜੀ
ਆਇਆਂ ਕਿਹਾ ਗਿਆ। ਇਸ ਮੌਕੇ ਬਾਦਲ ਸਾਹਿਬ ਤੋਂ ਇਲਾਵਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਕੇਂਦਰੀ ਯੂਨੀਵਰਸਿਟੀ ਲਖਨਊ ਦੇ ਚਾਂਸਲਰ ਡਾ. ਆਰ ਸੀ ਸੋਬਤੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਉਪ ਚੇਅਰਮੈਨ ਡਾ. ਪੀ ਐਸ ਜਸਵਾਲ, ਮਹੇਸ਼ ਇੰਦਰ ਸਿੰਘ ਗਰੇਵਾਲ, ਖੇਤਰੀ ਕੇਂਦਰ ਦੇ ਡਾਇਰੈਕਟਰ ਡਾ. ਹਰਦਿਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਸਾਰੀ ਕਾਰਵਾਈ ਡਾ. ਅਮ੍ਰਿਤ ਰਿਸ਼ਮਾ ਨੇ ਸੰਭਾਲੀ ਤੇ ਜਥੇਦਾਰ ਅਮਰਜੀਤ ਸਿੰਘ ਭਾਟੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਅਲੱਗ-ਅਲੱਗ ਕਾਲਜਾਂ ਦੇ ਤੇ ਸੂਬੇ ਦੀਆਂ ਯੂਨੀਵਰਸਿਟੀਆਂ ਵਿਚੋਂ ਆਏ ਪ੍ਰੋਫੈਸਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਸ. ਜਸਬੀਰ ਸਿੰਘ ਰਾਣਾ, ਹਰਭਜਨ ਸਿੰਘ, ਕੁਲਵੰਤ ਸਿੰਘ ਦੁਖੀਆ, ਪ੍ਰੋ. ਚਰਨਪ੍ਰੀਤ ਸਿੰਘ, ਅਰਵਿੰਦਰ ਸਿੰਘ ਟੋਨੀ, ਗੁਰਿੰਦਰ ਸਿੰਘ ਜੋਲੀ, ਗੁਰਿੰਦਰ ਸਿੰਘ ਐਮ ਪੀ, ਹਰਜਿੰਦਰ ਸਿੰਘ ਬਵੇਜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਿੱਡਾ ਤੇ ਸਰਨਾ ਪਰਿਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਹ ਬੱਚਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਤੇ ਮਰਹੁਮ ਪਿਤਾ ਪ੍ਰੋ. ਗੁਣਵੰਤ ਸਿੰਘ ਦੂਆ ਦੇ ਸੁਪਨਿਆਂ ਨੇ ਸਾਕਾਰ ਕਰੇ।



