Skip to content
Independent perspectives. Global stories.
BREAKING

ਪੰਜਾਬ ਦੀਆਂ ਸੜਕ ਪਰਿਯੋਜਨਾਵਾਂ ਨੂੰ ਲੈ ਕੇ ਗਡਕਰੀ ਨੂੰ ਮਿਲੇ ਕਮਲ ਸ਼ਰਮਾ

Share this story

Page-1_13 ਨਵੀਂ ਦਿੱਲੀ, 28 ਜਨਵਰੀ (ਪੀ. ਟੀ.)- ਪੰਜਾਬ ਦੀਆਂ ਸੜਕ ਪਰਿਯੋਜਨਾਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਕੇਂਦ੍ਰੀ ਟ੍ਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੂੰ ਮਿਲੇ। ਉਨ੍ਹਾਂ ਨੇ ਕੇਂਦ੍ਰੀ ਮੰਤਰੀ ਨੂੰ ਮੰਗ ਪੱਤਰ ਦੇ ਕੇ ਰਾਜ ਅੰਦਰ ਨਵੀਆਂ ਸੜਕ ਪਰਿਯੋਜਨਾਵਾਂ ਸ਼ੁਰੂ ਕਰਨ ਅਤੇ ਪਹਿਲਾਂ ਤੋਂ ਮੰਜੂਰਸ਼ੁਦਾ ਪਰਿਯੋਜਨਾਵਾਂ ਲਾਗੂ ਕਰਨ ਦੀ ਮੰਗ ਕੀਤੀ। ਕੇਂਦ੍ਰੀ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਤੇ ਪਹਿਲ ਦੇ ਅਧਾਰ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦ੍ਰ ਵੱਲੋਂ ਰਾਜ ਅੰਦਰ ਸ਼ੁਰੂ ਕੀਤੀ ਗਈ 18000 ਕਰੋੜ ਤੀ ਪਰਿਯੋਜਨਾ ਲਈ ਵੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨਾਲ ਕੇਂਦ੍ਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਵੀ ਮੌਜੂਦ ਸਨ। ਕੇਂਦ੍ਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੂੰ ਦਿੱਤੇ

ਮੰਗ ਪੱਤਰ ’ਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਅੰਮ੍ਰਿਤਸਰ-ਜਲੰਧਰ ਅਤੇ ਕਾਂਡਲਾ ਪੋਰਟ ਦੇ ਰਾਸਤੇ ਤੇ ਮੌਜੂਦ ਫਿਰੋਜਪੁਰ ’ਚ ਆਵਾਜਾਈ ਬਹੁਤ ਜਿਆਦਾ ਹੈ। ਫਿਰੋਜਪੁਰ ਸ਼ਹਿਰ ਅਤੇ ਛਾਉਣੀ ਵਿਚਕਾਰ ਰੇਲਵੇ ਬ੍ਰਿਜ ਸੌੜਾ ਹੋਨ ਕਾਰਨ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਜੇਕਰ ਫਿਰੋਜਪੁਰ ਦੇ ਬਾਹਰ ਗੁਲਾਮ ਹੁਸੈਨਵਾਲਾ, ਦੁਲਚਿਕੇ, ਸਾਬੂਆਨਾ, ਸ਼ੁਕਰ ਨਾਲਾ, ਬੱਗੇਕੇ ਪਿੱਪਲ, ਬੱਗੇ ਕੇ ਖੁਰਦ ਹੁੰਦੇ ਹੋਏ ਸਟੇਟ ਹਾਈਵੇ ਨੰਬਰ 20 ਨਾਲ ਜੋੜਦਾ ਬਾਈਪਾਸ ਬਣਾਇਆ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹਦ ਤੀਕ ਹਲ ਕੀਤਾ ਜਾ ਸਕਦਾ ਹੈ। ਇਕ ਹੋਰ ਮੰਗ ਪੱਤਰ ਵਿੱਚ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਫਿਰੋਜਪੁਰ-ਅੰਮ੍ਰਿਤਸਰ ਵਿਚਕਾਰ ਰੇਲ ਸੰਪਰਕ ਸੀ। ਅੰਮ੍ਰਿਤਸਰ ਵਿਚ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ ਹੋਨ ਕਾਰਨ ਬਹੁਤ ਸਾਰੇ ਤੀਰਥ ਯਾਤਰੀ ਇਸ ਨਗਰ ਵਿਚ ਆਉਂਦੇ ਹਨ। ਇਹ ਯਾਤਰੀ ਫਿਰੋਜਪੁਰ ਤੋਂ ਹਰਿਕੇ-ਜੀਰਾ ਮਾਰਗ ਰਾਹੀਂ ਅੰਮ੍ਰਿਤਸਰ ਪਹੁੰਚਦੇ ਹਨ। ਪਰੰਤੂ ਮੱਖੂ-ਮੱਲਾਂਵਾਲਾ ਰੋਡ ਦੀ ਚੌੜਾਈ ਕੇਵਲ 5.50 ਮੀਟਰ ਹੋਨ ਕਾਰਣ ਇੱਤੇ ਯਾਤਾਯਾਤ ਦੀ ਸਮੱਸਿਆ ਬਣੀ ਰਹਿੰਦੀ ਹੈ। ਜੇਕਰ ਇਸ ਰੋਡ ਦੀ ਚੌੜਾਈ 10 ਮੀਟਰ ਕਰ ਦਿੱਤੀ ਜਾਵੇ ਤਾਂ ਇੱਤੇ ਟ੍ਰੈਫਿਕ ਦੀ ਸਮੱਸਿਆ ਨੂੰ ਹਲ ਕੀਤਾ ਜਾ ਸਕਦਾ ਹੈ।

WRITTEN BY