Skip to content
Independent perspectives. Global stories.
BREAKING

ਨਗਰਪਾਲਿਕਾ ਚੋਣਾਂ ’ਚ ਦਲਿਤਾਂ ਨੂੰ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣਗੀਆਂ : ਡਾ. ਚੱਬੇਵਾਲ

Share this story

Page-1_33  ਸੰਗਰੂਰ, 27 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਕਾਂਗਰਸ ਕਮੇਟੀ ਐ¤ਸ ਸੀ ਵਿਭਾਗ ਸੰਗਰੂਰ ਦੀ ਇਕ ਪ੍ਰਭਾਵਸ਼ਾਲੀ ਮੀਟਿੰਗ ਸਥਾਨਕ ਅੱਗਰਵਾਲ ਸਭਾ ਵਿਖੇ ਧਰਮਸ਼ਾਲਾ ਵਿਖੇ ਜ਼ਿਲ੍ਹਾ ਚੇਅਰਮੈਨ ਕੁਲਵੰਤ ਸਿੰਘ ਮੁਹਾਲੀ ਦੀ ਅਗਵਾਈ ਹੇਠ ਜਿਸ ਵਿੱਚ ਮੁੱਖ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਸਿੰਘ ਮੁਹਾਲੀ ਦੀ ਅਗਵਾਈ ਹੇਠ ਜਿਸ ਵਿਚ ਮੁੱਖ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ  ਕਮੇਟੀ ਐ¤ਸ ਸੀ ਵਿਭਾਗ ਦੇ ਚੇਅਰਮੈਨ ਡਾ  ਰਾਜ ਕੁਮਾਰ ਚੱਬੇਵਾਲ, ਕੋ  ਚੇਅਰਮੈਨ ਜੰਗ ਬਹਾਦਰ ਸਿੰਘ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਕਾਂਗੜਾ  ਅਤੇ ਰਾਜਿੰਦਰ ਕੌਰ ਮੀਮਸਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਚੇਅਰਮੇੈਨ ਡਾ. ਰਾਜ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਸਮਾਜ ਦਾ ਆਪਸ ਵਿਚ ਬੜਾ ਹੀ ਗੂੜ੍ਹਾ ਰਿਸ਼ਤਾ ਹੈ। ਦਲਿਤਾਂ ਦਾ ਜੀਵਨ ਪੱਧਰ  ਉ¤ਚਾ ਚੁੱਕਣ ਲਈ  ਕਾਂਗਰਸ ਦੀ ਬਣੀਆਂ ਸਮੇਂ  ਸਮੇਂ ਸਿਰ ਕਾਰਾਂ ਨੇ ਹਮੇਸ਼ਾ ਹੀ ਵੱਡੇ ਵੱਡੇ ਉਪਰਾਲੇ ਕੀਤੇ ਹਨ ਜਿਸ ਸਦਕਾ ਦਲਿਤ ਸਮਾਜ ਨੂੰ ਕਾਂਗਰਸ ਦੀ ਰੀੜ੍ਹ ਵਜੋਂ

ਜਾਣਿਆ ਜਾਂਦਾ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ  ਅਕਾਲੀ ਭਾਜਪਾ ਦੇ ਰਾਜ ਅੰਦਰ ਕੋਈ ਵੀ ਦਲਿਤਾਂ ਦੀ ਸਾਰ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਭਲਾਈ ਵਿਚ ਚੱਲ ਰਹੀਆਂ ਸਾਰੀਆਂ ਹੀ ਸਕੀਮਾਂ ਨੂੰ ਬਾਦਲ ਸਰਕਾਰ ਨੇ ਬੰਦ ਕਰਕੇ ਆਪਣਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ।  ਜਿਸ ਕਾਰਨ ਅੱਜ ਗਰੀਬ ਤੇ ਦਲਿਤ ਵਰਗ ਦੇ ਲੋਕ ਨੀਲੇ ਕਾਰਡ, ਪੈਨਸ਼ਨਾਂ ਸ਼ਗਨ ਸਕੀਮ, ਬੱਚਿਆਂ ਲਈ  ਵਜ਼ੀਫਾ ਮਕਾਨ ਮੁਰੰਮਤ ਸਕੀਮ ਅਤੇ ਹੋਰ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਦੀ  ਦਫ਼ਤਰਾਂ ਦੀਆਂ ਠੋਕਰਾ  ਖਾ ਰਹੇ ਹਨ। ਡਾ  ਰਾਜ ਕੁਮਾਰ ਨੇ ਨਗਰ ਕੌਸ਼ਲ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਕਾਂਗਰਸ ਦਾ ਝੰਡਾ ਬੁਲੰਦ ਕਰਨ ਵਾਲੇ ਦਲਿਤਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸ਼ਲ ਚੋਣਾਂ ਦੀ ਟਿਕਟਾਂ ਦੀ ਵੰਡ ਕਰਨ ਸੰਬੰਧੀ ਜ਼ਿਲ੍ਹਾ ਕਾਂਗਰਸ ਦੀਆਂ ਕਮੇਟੀਆਂ ਵਿਚ ਐ¤ਸ ਸੀ ਵਿਭਾਗ ਦੇ ਜ਼ਿਲ੍ਹਾ ਚੇਅਰਮੇੈਨਾਂ ਨੂੰ ਸ਼ਾਮਲ ਕਰਵਾਉਣਗੇ। ਤਾਂ ਜੋ ਦਲਿਤਾਂ ਦੀ ਆਵਾਜ਼ ਬੁਲੰਦ  ਕਰਨ ਵਾਲੇ ਅਤੇ ਕਾਂਗਰਸ ਪਾਰਟੀ ਨੂੰ ਸਮਰਪਿਤ ਦਲਿਤ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ। ਕੋ ਚੇਅਰਮੇੈਨ ਜੰਗ ਬਹਾਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਦਲਿਤ ਸਮਾਜ ਦੇ ਨੌਜਵਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਐ¤ਸ ਸੀ ਵਰਗ ਦੇ ਲੋਕਾਂ ਨੂੰ ਕਾਰਪੋਰੇਸ਼ਨਾਂ ਰਾਹੀਂ ਕਰਜ਼ਾ ਨਹੀਂ ਦੇਣਾ ਤਾਂ ਉਹ ਆਪਣੇ ਇਸ ਕਾਰਪੋਰੇਸ਼ਨ ਦਾ ਨਾਮ ਐ¤ਸ ਸੀ ਕਾਰਪੋਰੇਸ਼ਨ ਦੀ ਜਗ੍ਹਾ ਅਕਾਲੀ ਭਾਜਪਾ ਕਾਰਪੋਰੇਸ਼ਨ ਰੱਖ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਧਨੌਲਾ, ਭੁਪਿੰਦਰ ਸਿੰਘ ਜੱਸੀ, ਮਲਕੀਤ ਸਿੰਘ ਖੱਟੜਾ, ਜਮੀਲ ਭੱਟੀ ਧੂਰੀ, ਵਕੀਲ ਸਿੰਘ ਮਛਾਲ, ਮੱਖਣ ਸਿੰਘ  ਸਹੋਤਾ, ਮੇਵਾ ਸਿੰਘ ਭਰੂਰ, ਰਾਜਵਿੰਦਰ ਸਿੰਘ ਭੋਗੀਵਾਲ, ਕੈਪਟਨ ਲਾਭ ਸਿੰਘ, ਬਲਜੀਤ ਸਿੰਘ ਦਿੜ੍ਹਬਾ, ਸੁਰਜੀਤ ਸਿੰਘ ਅਕਬਰਪੁਰ, ਰਾਜ ਕੁਮਾਰ ਪਹਿਲਵਾਨ, ਕੌਸ਼ਲਰ ਦਰਸ਼ਨ ਸਿੰਘ ਕਾਂਗੜਾ, ਮੈਡਮ ਵਰੀਨਾ, ਜਸਬੀਰ ਕੌਰ, ਸੁਲੇਖ ਚੰਦ, ਹਾਕਮ ਸਿੰਘ, ਮੱਘਰ ਸਿੰਘ ਸ਼ੇਰਗੜ੍ਹ, ਸੁੱਖਾ ਸਿੰਘ ,ਕਰਤਾਰ ਸਿੰਘ ਲੱਕੀ ਮੂਨਕ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

WRITTEN BY