Skip to content
Independent perspectives. Global stories.
BREAKING

ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕੌਮੀ ਵੋਰ ਦਿਵਸ

Share this story

Page-1_24 ਸੰਗਰੂਰ, 27 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ)- ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕੌਮੀ ਵੋਟਰ ਦਿਵਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਐ¤ਮ.ਕੇ. ਅਰਵਿੰਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਹੁੰ ਚੁਕਾਈ ਇਸ ਮੌਕੇ ਚੋਣ ਤਹਿਸੀਲਦਾਰ ਜਗਰੂਪ ਸਿੰਘ ਭੁੱਲਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਐ¤ਸ.ਕੇ. ਕੌਸ਼ਿਕ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਜਦਕਿ ਨੋਡਲ ਅਫ਼ਸਰ-ਕਮ-ਸਟੇਜ ਸਕੱਤਰ ਪ੍ਰੋ. ਰੁਪਿੰਦਰ ਸ਼ਰਮਾ ਨੇ ਕੌਮੀ ਵੋਟਰ ਦਿਵਸ ਦੀ ਮਹੱਤਤਾ ਸਬੰਧੀ ਦੱਸਿਆ। ਡਾ. ਜਗਮੋਹਨ ਸ਼ਰਮਾ ਅਤੇ ਸ਼੍ਰੀ ਰਵੀਕਾਂਤ ਦੀ ਅਗਵਾਈ ਹੇਠ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਵੀ ਪੇਸ਼

ਕੀਤਾ ਗਿਆ। ਇਸ ਮੌਕੇ ਵੋਟਰ ਦਿਵਸ ਸਬੰਧੀ ਲੇਖ ਲਿਖਣ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਜ਼ਿਲੇ ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਏ.ਡੀ.ਸੀ. ਸ਼੍ਰੀ ਅਰਵਿੰਦ ਨੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵੋਟਰ ਕਾਰਡ ਵੀ ਵੰਡੇ ਗਏ। ਸਮਾਗਮ ਵਿਚ ਏ.ਡੀ.ਸੀ. ਸ੍ਰੀ ਐ¤ਮ.ਕੇ. ਅਰਵਿੰਦ ਵਲੋਂ ਸਮੂਹ ਹਾਜ਼ਰੀਨ ਵੋਟਰਾਂ ਨੂੰ ਸਹੁੰ ਵੀ ਚੁਕਾਈ ਗਈ। ਅੰਤ ਵਿਚ ਵਾਈਸ ਪ੍ਰਿੰਸੀਪਲ ਪ੍ਰੋ. ਸੁਖਵੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

WRITTEN BY