ਨਵੀਂ ਦਿ¤ਲੀ, 27 ਜਨਵਰੀ (ਪੀ. ਟੀ.)- ਦਿ¤ਲੀ ਚੋਣ ‘ਚ ਭਾਜਪਾ ਦੀ ਮੁ¤ਖ ਮੰਤਰੀ ਉਮੀਦਵਾਰ ਕਿਰਨ ਬੇਦੀ ਨੇ ਅ¤ਜ ਆਮ ਆਦਮੀ ਪਾਰਟੀ ਦੇ ਪ੍ਰਮੁ¤ਖ ਅਰਵਿੰਦ ਕੇਜਰੀਵਾਲ ਨੂੰ ਵਿਵਾਦਤ ਪੋਸਟਰ ਨੂੰ ਲੈ ਕੇ ਨੋਟਿਸ ਭੇਜਿਆ ਹੈ। ਆਮ ਆਦਮੀ ਪਾਰਟੀ ਦੇ ਪੋਸਟਰਾਂ ‘ਚ ਕਿਰਨ ਬੇਦੀ ਨੂੰ ਅਵਸਰਵਾਦੀ ਦ¤ਸਣ ਨੂੰ ਲੈ ਕੇ ਕੇਜਰੀਵਾਲ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾ ਦਿ¤ਲੀ ‘ਚ ਭਾਜਪਾ ਦੀ ਮੁ¤ਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਦੇ ਖਿਲਾਫ ਨਵੀਂ ਪੋਸਟਰ ਜੰਗ ਸ਼ੁਰੂ ਕੀਤੀ ਹੈ। ਪਾਰਟੀ ਨੇ ਸੈਂਕੜਿਆਂ ਆਟੋ-ਰਿਕਸ਼ਾ ‘ਤੇ ਅਜਿਹੇ ਪੋਸਟਰ ਲਗਾਏ ਹਨ ਜਿਸ ‘ਚ ਤਸਵੀਰਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਇਮਾਨਦਾਰ ਕਰਾਰ ਦਿ¤ਤਾ ਗਿਆ ਅਤੇ ਬੇਦੀ ਨੂੰ ਮੌਕਾਪ੍ਰਸਤ ਦ¤ਸਿਆ ਗਿਆ ਹੈ।



