ਪੁਣੇ, 27 ਜਨਵਰੀ (ਪੀ. ਟੀ.)- ਦੇਸ਼ ਦੇ ਪ੍ਰਸਿ¤ਧ ਕਾਰਟੂਨਿਸਟ ਆਰ.ਕੇ . ਲਕਸ਼ਮਣ ਦਾ ਸੋਮਵਾਰ ਸ਼ਾਮ ਪੁਣੇ ਦੇ ਇਕ ਹਸਪਤਾਲ ’ਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਹ ਵੈਂਟੀਲੇਟਰ ‘ਤੇ ਸਨ। ‘ਦ ਕਾਮਨ ਮੈਨ‘ ਸਕੈ¤ਚ ਦੇ ਰਾਹੀਂ ਮਜ਼ਾਕੀਆ ਅੰਦਾਜ਼ ‘ਚ ਨੇਤਾਵਾਂ ‘ਤੇ ਨਿਸ਼ਾਨਾ ਸਾਧਣ ਵਾਲੇ ਲਕਸ਼ਣ ਨੂੰ ਮੈਗਸੇਸੇ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ 1924 ਨੂੰ ਹੋਇਆ ਸੀ। ਡਾਕ ਵਿਭਾਗ ਨੇ ਕਾਮਨ ਮੈਨ ‘ਤੇ ਇਕ 1988 ‘ਚ ਟਿਕਟ ਵੀ ਜਾਰੀ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ।



