Skip to content
Independent perspectives. Global stories.
BREAKING

ਪੰਜਾਬ ਬਾਇਓਗੈਸ ਤੋਂ ਸੀ ਐਨ ਜੀ ਤਿਆਰ ਕਰਨ ਵਾਲਾ ਪਹਿਲਾ ਸੂਬਾ: ਮਜੀਠੀਆ

Share this story

ਚੰਡੀਗੜ੍ਹ, 27 ਜਨਵਰੀ (ਪੀ. ਟੀ.)- ਪੰਜਾਬ ਦੇਸ਼ ਅੰਦਰ ਬਾਇਓਗੈਸ ਤੋ‘ ਸੀ.ਐਨ.ਜੀ ਤਿਆਰ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਪੂਰੀ ਤਰਾਂ ਤਿਆਰ ਹੈ ਅਤੇ ਚਾਲੂ ਸਾਲ ਦੌਰਾਨ ਹਰ ਜ਼ਿਲ੍ਹੇ ਅੰਦਰ ਇਕ ਅਜਿਹਾ ਪਾਇਲਟ ਪਲਾਂਟ ਸਥਾਪਤ ਕਰਨ ਲਈ ਇਕ ਯੋਜਨਾ ਉਲੀਕੀ ਹੈ। ਪੰਜਾਬ ਅੰਦਰ ਪ੍ਰਦੂਸ਼ਣ ਰਹਿਤ ਵੱਧ ਤੋ‘ ਵੱਧ ਬਿਜਲੀ ਤਿਆਰ ਕਰਨ ਲਈ ਦ੍ਰਿੜ ਸੰਕਲਪ ਰਾਜ ਦੇ ਨਵੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਉਕਤ ਪ੍ਰਾਜੈਕਟ ਦੇ ਵੇਰਵੇ ਦਿੰਦਿਆਂ ਇਹ ਰਾਜ ਦੀ ਬਾਇਓਗੈਸ ਸੀ.ਐਨ.ਜੀ ਸਮਰੱਥਾ ਦਾ ਵੱਧ ਤੋ‘ ਵੱਧ ਉਪਯੋਗ ਕਰਨ ਦੇ ਆਸ਼ੇ ਨਾਲ ਉਲੀਕਿਆ ਗਿਆ ਹੈ ਅਤੇ ਅਜਿਹੇ ਪ੍ਰਾਜੈਕਟਾਂ ਦੀ ਬਣਾਉਣ, ਚਲਾਉਣ ਅਤੇ ਮਾਲਕੀ ਦੇ ਅਧਾਰ‘ਤੇ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹਨਾਂ ਪ੍ਰਾਜੈਕਟਾਂ ਦੀ ਸਥਾਪਨਾ ਨਾਲ ਪਸ਼ੂਆਂ ਦੇ ਗੋਬਰ ਅਤੇ ਖੇਤੀ ਰਹਿੰਦ ਖੂੰਹਦ ਤੋਂ ਬਾਇਓ ਗੈਸ ਤਿਆਰ ਕੀਤੀ ਜਾੇਵਗੀ, ਜਿਸ ਨੂੰ ਅਗੇ ਹੋਰ ਸ਼ੁੱਧ ਕਰਕੇ ਬਾਇਓ-ਸੀ.ਐਨ.ਜੀ ਦੇ ਤੌਰ ‘ਤੇ ਸਿਲੰਡਰਾਂ ਵਿਚ ਭਰਿਆ ਜਾਵੇਗਾ।

ਉਹਨਾਂ ਅੱਗੇ ਦੱਸਿਆ ਕਿ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਿਜਲੀ ਤਿਆਰ ਕਰਨ ਵਾਲਾ ਵਾਤਾਵਰਣ ਪੱਖੀ ਰਾਜ ਬਣਾਉਣ ਲਈ ਤਿੰਨ ਅਜਿਹੇ ਪ੍ਰਾਜੈਕਟ ਜਿਹਨਾਂ ਦੀ ਸਮਰੱਥਾ ਕਰਮਵਾਰ 600,1000 ਅਤੇ 5000 ਕਿਊਸਿਕ ਮੀਟਰ ਬਾਇਓਗੈਸ ਪ੍ਰਤੀ ਦਿਨ ਹੈ, ਸਥਾਪਤ ਕੀਤੇ ਜਾ /ਚੁੱਕੇ ਹਨ ਸਫਲਤਾਪੂਰਵਕ ਚੱਲ ਰਹੇ ਇਹ ਪ੍ਰਾਜੈਕਟ ਭਵਿਖ ‘ਚ ਹੋਰਨਾਂ ਪ੍ਰਾਜੈਕਟਾਂ ਦੀ ਸਥਾਪਨਾ ਦੇ ਪ੍ਰੇਰਣਾ ਸਰੋਤ ਬਣਨਗੇ। ਉਹਨਾ ਦੱਸਿਆ ਕਿ ਅਜਿਹੇ ਪ੍ਰਾਜੈਕਟਾਂ ਦੀ ਸਥਾਪਨਾਂ ਲਈ ਵਿਸਤ੍ਰਿਤ ਪ੍ਰਾਜੈਕਟ ਰਿਪੋਰਟਾਂ ਸਮੇਤ ਨਿਵੇਸ਼ਕਾਂ ਤੋ‘ ਪ੍ਰਸਤਾਵ ਮੰਗੇ ਗਏ ਹਨ ਅਤੇ ਪ੍ਰਸਤਾਵ ਦਾਖਲ ਕਰਨ ਦੀ ਆਖਰੀ ਤਾਰੀਖ 16 ਫਰਵਰੀ, 2015 ਹੈ। ਬਾਇਓਗੈਸ – ਸੀ.ਐਨ.ਜੀ ਪ੍ਰਾਜੈਕਟਾਂ ਨੂੰ ਵਾਤਾਵਰਣ ਅਨੂਸਾਰੀ ਊਰਜਾ ਦਾ ਭਵਿੱਖ ਦੱਸਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਚਾਲੂ ਵਰ੍ਹੇ ਦੌਰਾਨ ਹਰ ਜ਼ਿਲ੍ਹੇ ਅੰਦਰ ਘੱਟੋ ਘੱਟ ਇਕ ਬਾਇਓਗੈਸ- ਸੀ.ਐਨ.ਜੀ. ਪਲਾਂਟ ਸਥਾਪਤ ਕਰੇਗਾ। ਅਜਿਹੇ ਪ੍ਰਾਜੈਕਟ ਨਾ ਕੇਵਲ ਨਿਵੇਸ਼ਕਾ ਵਪਾਰਕ ਮੌਕੇ ਪੈਦਾ ਕਰਨਗੇ, ਇਸ ਨਾਲ ਕਿਸਾਨਾਂ ਨੂੰ ਵੀ ਵਧੀਕ ਆਮਦਨ ਹੋਵੇਗੀ। ਉਹਨਾਂ ਦੱਸਿਆ ਕਿ ਇਹਨਾ ਪ੍ਰਾਜੈਕਟਾਂ ਦਾ ਇਕ ਹੋਰ ਵੱਡਾ ਫਾਇਦਾ ਉਚ ਦਰਜੇ ਦੀ ਖਾਦ ਦੇ ਰੂਪ ਵਿਚ ਵੀ ਪ੍ਰਾਪਤ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹਨਾ ਪ੍ਰਾਜੈਕਟਾਂ ਦੇ ਨਿਵੇਸ਼ਕਾਂ ਨੂੰ ਆਪਣੀ ਨਿਵੇਸ਼ ਪੂੰਜੀ ਦੀ ਸਿਰਫ ਚਾਰ ਸਾਲਾਂ ਵਿਚ ਹੀ ਪੂਰਤੀ ਹੋ ਜਾਵੇਗੀ। ਇਸ ਨਾਲ ਵੱਡੀ ਗਿਣਤੀ ‘ਚ ਸਿਧੇ ਤੇ ਅਸਿਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਰਹਿੰਦ ਖੂੰਹਦ ਨੂੰ ਇਸ ਤਰਾਂ ਵਰਤਣ ਨਾਲ ਜਿੱਥੇ ਸਫਾਈ ਹੋਵੇਗੀ ਉਥੇ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਗੈਸ ਦੇ ਉਤਪਾਦਨ ਸਦਕਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦੇ ਸਵੱਛ ਭਾਰਤ  ਅਭਿਆਨ ਵੱਲ ਵੀ ਵੱਡੀ ਪਹਿਲਕਦਮੀ ਹੋਵੇਗੀ।    

WRITTEN BY