Skip to content
Independent perspectives. Global stories.
BREAKING

ਅਨੋਖੇ ਤਰੀਕੇ ਨਾਲ ਮਨਾਇਆ ਗਣਤੰਤਰ ਦਿਵਸ

Share this story

ਬਰੇਟਾ, 27 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ)- ਜਿਵੇਂ ਕਿ ਬਰੇਟਾ ਇਲਾਕੇ ਵਿੱਚ ਬਰੇਟਾ ਮੰਡੀ, ਕੁਲਰੀਆਂ, ਬਖਸੀਵਾਲਾ ਆਦਿ ਸ਼ਹਿਰ ਅਤੇ ਪਿੰਡਾਂ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਹੈ ਪਰ ਪਿੰਡ ਕਾਹਨਗੜ੍ਹ ਦੇ ਨਿਊ ਸਰਕਾਰੀ ਪ੍ਰੀਇਮਰੀ ਸਕੂਲ (ਐਸ ਐਸ ਏ) ਕਾਹਨਗੜ੍ਹ ਵਿਖੇ ਗਣਤੰਤਰ ਵਿਵਸ ਬੜੇ ਹੀ ਅਨੋਖੇ ਤਰੀਕੇ ਨਾਲ ਮਨਾਇਆ ਗਿਆ ਹੈ। ਸਮਾਗਮ ਦਾ ਉਦਘਾਟਨ ਨੰਬਰਦਾਰ ਬਲਵੀਰ ਸਿੰਘ, ਸਰਪੰਚ ਚੇਤ ਸਿੰਘ ਅਤੇ ਕਿਸਾਨ ਆਗੂ ਭਗਵਾਨ ਸਿੰਘ ਔਲਖ ਦੂਆਰਾ ਸਾਂਝੇ ਤੋਰ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤਾ ਉਪਰੰਤ ਦਿਲ ਖਿਚਵੇ 1984 ਦੇ ਦੰਗਿੰਆਂ ਦੇ ਅਧਾਰਤ ਕੋਰੀਓਗਰਾਫੀ ਨੇ ਭਰਭੂਰ ਛਾਂਪ ਛੱਡੀ। ਵਸਤੀ ਚਹਿਲ ਵਸਤੀ ਅਤੇ ਭੁਲਰ ਵਸਤੀ ਵਿੱਚ ਇਹ ਨਿਊ ਸਰਕਾਰੀ ਪ੍ਰੀਇਮਰੀ ਸਕੂਲ ਹੈ ਦੋਨੋਂ ਵਸਤੀਆਂ ਨੇ ਮਿਲ ਕੇ ਸਕੂਲ ਦੇ ਬੱਚਿਆਂ ਨੂੰ ਸਕੂਲੀ ਬੈਗ ਦੇ ਕੇ ਸਨਮਾਨਿਤ ਕੀਤਾ। ਸਮੂਹ ਸਕੂਲ਼ ਸਟਾਫ ਅਤੇ ਵਸਤੀਆਂ ਵਲੋਂ ਪਹੁੰਚੇ ਮਹਿਮਾਂਨ ਪਿੰਡ ਦੇ

ਸਰਪੰਚ, ਨੰਬਰਦਾਰ ਜਸਕਰਨ ਸਿੰਘ, ਸਾਬਕਾ ਸਰਪੰਚ ਰਸੂਲ ਸਿੰਘ, ਪੰਚ ਕਰਮਜੀਤ ਸਿੰਘ, ਲੀਲਾ ਸਿੰਘ, ਚੇਤ ਸਿੰਘ ਭੂਲਰ, ਸਾਉਣ ਸਿੰਘ, ਵਜੀਰ ਸਿੰਘ ਖਾਲਸਾ ਚੇਅਰਮੈਂਨ ਸਰਕਾਰੀ ਹਾਈ ਸਕੂਲ, ਸਾਬਕਾ ਚੈਅਮੈਂਨ ਮੱਖਣ ਸਿੰਘ, ਚੈਅਰਮੈਂਨ ਗੁਰਪੀਤ ਸਿੰਘ ਭੁਲਰ, ਸਾਬਕਾ ਸਰਪੰਚ ਜਗਜੀਤ ਸਿੰਘ ਭੋਲਾ, ਸਾਬਕਾ ਫੋਜੀ ਬਲਵੰਤ ਸਿੰਘ, ਮਲਕੀਤ ਸਿੰਘ, ਕਿਸਾਨ ਆਗੂ ਭਗਵਾਨ ਸਿੰਘ ਔਲਖ ਤੋਂ ਇਲਾਵਾ ਪੱਤਰਕਾਰ ਦਾਸ ਨਛੱਤਰ ਸਿੰਘ ਕਾਹਨਗੜ੍ਹ, ਪੱਤਰਕਾਰ ਹਰਵਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭਮਿਕਾ ਸਕੂਲ ਮੁਖੀ ਬਲਜਿੰਦਰ ਸਿੰਘ ਨੇ ਨਭਾਈ ਅਤੇ ਪਹੁੰਚਿਆਂ ਮਹਿਮਾਂਨਾ ਦਾ ਧੰਨਵਾਦ ਕੀਤਾ।

WRITTEN BY