3 ਘੰਟੇ ਲੰਬੇ ਸਮਾਗਮ ਦੌਰਾਨ ਮਿੱਥ ਤੇ ਅਸਲੀਅਤ ਦਰਮਿਆਨ ਫਰਕ ਜੱਗ ਜਾਹਿਰ ਕੀਤਾ
ਜਲੰਧਰ/ਅੰਮ੍ਰਿਤਸਰ, 27 ਜਨਵਰੀ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੁੱਧਜੀਵੀਆਂ ਤੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੰਜਾਬ ਵਿਰੋਧੀ ਤਾਕਤਾਂ ਵਲੋਂ ਸੂਬੇ ਨੂੰ ਕਰਜ਼ਈ, ਨਸ਼ੇੜੀ ਕਹਿਕੇ ਬਦਨਾਮ ਕਰਨ ਦੀ ਮੁਹਿੰਮ ਦਾ ਮੂੰਹ ਤੋੜ ਜਵਾਬ ਦੇਣ ਲਈ ਡਟਣ ਦਾ ਸੱਦਾ ਦਿੱਤਾ ਹੈ। ਉੁਨ੍ਹਾਂ ਕਾਂਗਰਸ ਸਮੇਤ ਹੋਰਨਾਂ ਅਜਿਹੀਆਂ ਤਾਕਤਾਂ ਨੂੰ ਤਾੜਿਆ ਕਿ ਉਹ ਸਾਡੇ ਵਿਰੁੱਧ ਜੋ ਮਰਜ਼ੀ ਕਹਿ ਲੈਣ ਪਰ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਹੋਣ ’ਤੇ ਮਾਣ ਹੈ ਕਿਉਂਕਿ ਅਸੀਂ ਸਰਬੋਤਮ ਸੀ ਤੇ ਰਹਾਂਗੇ। ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿਖੇ ਜਨਤਕ ਨੀਤੀ ਸੰਮੇਲਨ ਦੇ ਦੂਜੇ ਪੜਾਅ ਤਹਿਤ ਅੱਜ ਗੁਰੂ ਨਾਨਕ ਦੇਵ
ਯੂਨਵਰਸਿਟੀ ਵਿਖੇ ਬੁੱਧੀਜੀਵੀਆਂ ਨੂੰ ਪੰਜਾਬ ਬਾਰੇ ਪੈਦਾ ਕੀਤੀਆਂ ਜਾ ਰਹੀਆਂ ਗਲਤ ਫਹਿਮੀਆਂ ਤੇ ਸੱਚਾਈ ਵਿਚ ਅੰਤਰ ਦੱਸਣ ਲਈ 90 ਮਿੰਟ ਦੀ ਪੇਸ਼ਕਾਰੀ ਦਿਖਾਈ ਗਈ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ ਸੰਮੇਲਨ ਲੜੀ ਦਾ ਮਕਸਦ ਸਿਆਸੀ ਨਹੀਂ ਸਗੋਂ ਕੇਵਲ ਪੰਜਾਬ ਦੀ ਜਾਣਬੁੱਝਕੇ ਵਿਗਾੜੀ ਜਾ ਰਹੀ ਦਿੱਖ ਵਿਰੁੱਧ ਬੁੱਧੀਜੀਵੀਆਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਉਹ ਅੱਗੋਂ ਲੋਕਾਂ ਨੂੰ ਸੱਚਾਈ ਬਾਰੇ ਜਾਣੂੰ ਕਰਵਾ ਸਕਣ।
ਸ. ਬਾਦਲ ਨੇ ਕਿਹਾ ਕਿ ਸਿਆਸੀ ਤੌਰ ’ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਉਨ੍ਹਾਂ ਨੂੰ ਕਦੇ ਵੀ ਕੋਈ ਪ੍ਰਵਾਹ ਨਹੀਂ ਸੀ ਪਰ ਉਨ੍ਹਾਂ ਵਲੋਂ ਬੀਤੇ ਦਿਨੀਂ ਸੂਬੇ ਅੰਦਰ ਨਿਵੇਸ਼ ਲਈ ਦੇਸ਼ ਦੇ ਚੋਟੀ ਦੇ ਸਨਅਤਕਾਰਾਂ ਨਾਲ ਮੀਟਿੰਗ ਦੌਰਾਨ ਜੋ ਟਿੱਪਣੀਆਂ ਉਨ੍ਹਾਂ ਵਲੋਂ ਕੁਝ ਆਗੂਆਂ ਦੇ ਗੁੰਮਰਾਹਕੁੰਨ ਬਿਆਨਬਾਜ਼ੀ ਦੇ ਆਧਾਰ ’ਤੇ ਪੰਜਾਬ ਬਾਰੇ ਕੀਤੀਆਂ ਗਈਆਂ, ਉਹ ਸਹਿਣਯੋਗ ਨਹੀਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰਜ਼ਈ ਤੇ ਨਸ਼ੇੜੀ ਹੋਣ ਬਾਰੇ ਕੀਤੇ ਜਾ ਕੂੜ ਪ੍ਰਚਾਰ ਕਾਰਨ ਜਿੱਥੇ ਨਿਵੇਸ਼ਕਾਂ ਵਿਚ ਤੌਖਲੇ ਪੈਦਾ ਹੋ ਰਹੇ ਹਨ ਉ¤ਥੇ ਸਾਰੇ ਦੇਸ਼ ਵਿਚ ਸਾਡੀ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਵਲੋਂ ਅਜਿਹੇ ਸੰਮੇਲਨ ਕਰਨ ਦਾ ਫੈਸਲਾ ਲਿਆ ਗਿਆ> ਔਰਤਾਂ ਦੀ ਸੁਰੱਖਿਆ ਬਾਰੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਵਿਰੁੱਧ ਜੁਰਮ ਸਭ ਤੋਂ ਘੱਟ ਹਨ।
ਇਸ ਤੋਂ ਇਲਾਵਾ ਜਿੱਥੇ ਅੰਮ੍ਰਿਤਸਰ ਤੇ ਲੁਧਿਆਣਾ ਨੂੰ ਸੇਫ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਉ¤ਥੇ ਪੰਜਾਬ ਪੁਲਿਸ ਵਿਚ 5000 ਮਹਿਲਾ ੁਪੁਲਿਸ ਕਰਮੀਆਂ ਦੀ ਭਰਤੀ ਕੀਤੀ ਗਈ ਹੈ।
ਇਸ ਮੌਕੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਡਾ. ਪ੍ਰਮੋਦ ਕੁਮਾਰ ਚੇਅਰਮੈਨ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ, ਮੁੱਖ ਸੱਕਤਰ ਸਰਵੇਸ਼ ਕੌਸ਼ਲ, ਰਾਜਿੰਦਰ ਗੁਪਤਾ ਉਪ ਚੇਅਰਮੈਨ ਪੰਜਾਬ ਯੋਜਨਾ ਬੋਰਡ, ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਜਾਇਬ ਸਿੰਘ ਬਰਾੜ, ਬੀ.ਐਸ. ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪ੍ਰੋ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।



