Skip to content
Independent perspectives. Global stories.
BREAKING

ਗਰੀਬਾਂ ਦਾ ਨਿਵਾਲਾ ਖੋਹ ਰਹੀ ਹੈ ਮੋਦੀ ਸਰਕਾਰ : ਕਾਂਗਰਸ

Share this story

ਨਵੀਂ ਦਿੱਲੀ, 25 ਜਨਵਰੀ (ਪੀ. ਟੀ.)- ਕਾਂਗਰਸ ਨੇ ਮੋਦੀ ਸਰਕਾਰ ਨੂੰ ਗਰੀਬ ਅਤੇ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਉਹ ਖਾਦ ਸੁਰੱਖਿਆ ਕਾਨੂੰਨ ’ਚ ਆਮੂਲਚੂਲ ਬਦਲਾਅ ਕਰਕੇ ਦੇਸ਼ ਦੇ ਦੋ ਤਿਹਾਈ ਗਰੀਬ ਆਦਮੀ ਦਾ ਨਿਵਾਲਾ ਖੋਹਣ ਦੀ ਤਿਆਰੀ ’ਚ ਹਨ।ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਦੋ ਤਿਹਾਈ ਆਬਾਦੀ ਨੂੰ ਭਰਪੇਟ ਖਾਣਾ ਦੇਣ ਲਈ ਖਾਦ ਸੁਰੱਖਿਆ ਕਾਨੂੰਨ ਬਣਾਇਆ ਸੀ ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਕਾਨੂੰਨ ਦੇ ਟੀਚੇ ਅਤੇ ਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਬਦਲਾਉਣ ਦੀ ਤਿਆਰੀ ਕਰ ਚੁੱਕੀ ਹੈ ਜਿਸ ਨਾਲ ਇਸ ਵਿਵਸਥਾ ਦੇ ਤਹਿਤ ਲਾਭ ਪਾਉਣ ਵਾਲੇ ਗਰੀਬਾਂ ਦੀ ਗਿਣਤੀ 67 ਫੀਸਦੀ ਘੱਟ 40 ਫੀਸਦੀ ਰਹਿ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਨੇ ਸ਼ਾਂਤਾ ਕੁਮਾਰ ਦੀ ਅਗਵਾਈ ’ਚ ਭਾਰਤੀ ਖਾਦ ਨਿਗਮ ’ਚ ਢਾਂਚਾਗਤ ਬਦਲਾਅ ਅਤੇ ਖਾਦ ਸੁਰੱਖਿਆ ਕਾਨੂੰਨ ਨਾਲ ਜੁੜੇ ਮੁੱਦਿਆਂ ’ਤੇ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

WRITTEN BY