Skip to content
Independent perspectives. Global stories.
BREAKING

ਹੁਸੈਨੀਵਾਲਾ ਸਰਹੱਦ ’ਤੇ ਮੋਮਬੱਤੀਆਂ ਜਗ੍ਹਾ ਦਿੱਤਾ ਵਿਸ਼ਵ ਸ਼ਾਂਤੀ ਦਾ ਪੈਗਾਮ

Share this story

ਫ਼ਿਰੋਜ਼ਪੁਰ, 25 ਜਨਵਰੀ (ਵਿਨੇ ਹਾਂਡਾ)- ਅੰਗਰੇਜ ਹਕੂਮਤ ਦਾ ਤਖ਼ਤਾ ਪਲਟ ਗੁਲਾਮ ਦੇਸ਼ ਨੂੰ ਅਜ਼ਾਦੀ ਦਵਾਉਣ ਲਈ ਲੜੇ ¦ਬੇ ਸੰਘਰਸ਼ ਦੌਰਾਨ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦੀ ਦਵਾਉਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ, ਅਮਨ ਸ਼ਾਂਤੀ ਬਹਾਲੀ ਲਈ, ਬਰਾਬਰਤਾ ਅਤੇ ਇੰਨਸਾਫ਼ਮਈ ਮਾਹੋਲ ਸਿਰਜਣ, ਬੇਰੋਜ਼ਗਾਰੀ ਦੂਰ ਕਰਨ ਦਾ ਸੱਦਾ ਦਿੰਦਿਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਸੀਨੀਅਰ ਆਗੂ ਉੱਘੇ ਸਮਾਜ ਸੇਵੀ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਮੋਮਬੱਤੀਆਂ ਜਗ੍ਹਾ ਕੇ ਵਿਸ਼ਵ ਸ਼ਾਂਤੀ ਦਾ ਪੈਗਾਮ ਦਿੱਤਾ ਗਿਆ। ਸੁਸਾਇਟੀ ਵੱਲੋਂ ਦਿੱਤੇ ਸੱਦੇ ’ਤੇ ਅੱਜ ਵੱਡੀ ਗਿਣਤੀ ’ਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਇਕੱਤਰ ਹੋ ਕੇ ਕਾਫਲੇ ਦੇ ਰੂਪ ’ਚ ਸ਼ਹੀਦੀ ਸਮਾਰਕਾਂ ’ਤੇ ਪਹੁੰਚੇ। ਪ੍ਰਵਾਸੀ ਭਾਰਤੀ ਤੇਜਿੰਦਰ ਬਾਂਸਲ ਅਤੇ ਸ੍ਰੀਮਤੀ ਸ਼ਸ਼ੀ ਸ਼ਰਮਾ ਪਤਨੀ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਆਦਿ ਸਮਾਜ ਸੇਵੀਆਂ ਨੇ ਮਾਰਚ ’ਚ ਸ਼ਿਰਕਤ ਕੀਤੀ।

ਸ਼ਹੀਦਾਂ ਨੂੰ ਨਤਮਸਤਕ ਹੋਣ ਉਪਰੰਤ ਮੋਮਬੱਤੀਆਂ ਜਗ੍ਹਾ ਕੇ ਸਮਾਰਕਾਂ ਤੋਂ ਹੁਸੈਨੀਵਾਲਾ ਸਰਹੱਦੀ ਗੇਟ ਤੱਕ ਸ਼ਾਂਤਮਈ ਮਾਰਚ ਕੱਢਣ ਸਮੇਂ ਸਭਨਾਂ ਦੇ ਹੱਥਾਂ ’ਚ ਜਗਦੀਆਂ ਮੋਮਬੱਤੀਆਂ ਫੜ੍ਹੀਆਂ ਹੋਈਆਂ ਸਨ। ਵਿਸ਼ਵ ਸ਼ਾਂਤੀ ਮਾਰਚ ’ਚ ਸ਼ਾਮਿਲ ਸਖਸ਼ੀਅਤਾਂ ਮੰਗ ਕਰ ਰਹੀਆਂ ਸਨ ਕਿ ਹਿੰਦ-ਪਾਕਿ ਸਰਹੱਦ ’ਤੇ ਰੋਜ਼ ਦਿਹਾੜੇ ਹੁੰਦੀ ਗੋਲਾਬਾਰੀ ਬੰਦ ਕਰਕੇ ਆਪਸੀ ਸਬੰਧ ਸੁਧਾਰੇ ਜਾਣ ਤੇ ਪਿਆਰ ਵਧਾਇਆ ਜਾਵੇ, ਦੁਨੀਆ ’ਚ ਹੁੰਦੇ ਖੂਨ ਖਰਾਬੇ ਨੂੰ ਬੰਦ ਕਰਕੇ ਵਿਸ਼ਵ ਸ਼ਾਂਤੀ ਬਹਾਲ ਕੀਤੀ ਜਾਵੇ, ਨਸ਼ਾ ਮੁਕਤ ਸਮਾਜ ਸਿਰਜ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ, ਸਭਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਅਮਰੀਕ ਸਿੰਘ ਪੱਲ੍ਹਾ, ਪ੍ਰਗਟ ਸਿੰਘ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੁ¦ਦੇਵਾਲੀ, ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੋਮਲ ਅਰੋੜਾ, ਜੂਨੀਅਰ ਇੰਜੀਨੀਅਰ ਯੂਨੀਅਨ ਦੇ ਸੁੂਬਾ ਆਗੂ ਸੰਤੋਖ ਸਿੰਘ ਸੰਧੂ, ਲਾਇਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ ਦੇ ਪ੍ਰਧਾਨ ਦੀਪਕ ਸ਼ਰਮਾ, ਐਗਰੀਡ ਫਾਉਂਡੇਸ਼ਨ ਦੇ ਪ੍ਰਧਾਨ ਡਾ: ਸਤਿੰਦਰ ਸਿੰਘ, ਟੀਚਰ ਕਲੱਬ ਦੇ ਸਕੱਤਰ ਈਸ਼ਵਰ ਸ਼ਰਮਾ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਯੂਥ ਜ਼ਿਲ੍ਹਾ ਪ੍ਰਧਾਨ ਸਨਬੀਰ ਸਿੰਘ ਖਲਚੀਆਂ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਪੋਲੀਟੈਕਨੀਕਲ ਕਾਲਜ, ਯੋਗੇਸ਼ ਬਾਂਸਲ, ਪ੍ਰੋ: ਸੁਖਵੰਤ ਸਿੰਘ ਐਸ. ਬੀ. ਐਸ. ਕਾਲਜ, ਸੁਖਦੇਵ ਸਿੰਘ ਗੁੱਜਰ, ਸਿੰਬਲਜੀਤ ਸਿੰਘ ਸੰਧੂ ਝੋਕ ਮੋਹੜੇ, ਰਾਜਿੰਦਰ ਸਿੰਘ ਹਾਂਡਾ, ਰਾਜਨ ਅਰੋੜਾ, ਰਣਜੀਤ ਸਿੰਘ ਸ਼ੇਰਖਾਂ ਉਪ ਚੇਅਰਮੈਨ, ਬਲਕਰਨ ਸਿੰਘ ਹਾਜੀ ਵਾਲਾ, ਜਗਮੀਤ ਸਿੰਘ ਸੰਧੂ ਮੱਲਵਾਲ, ਲਖਬੀਰ ਸਿੰਘ ਵਕੀਲਾਂ ਵਾਲੀ, ਚਰਨਦੀਪ ਸਿੰਘ ਬੱਗੇ ਵਾਲਾ, ਪਰਮਜੀਤ ਸਿੰਘ ਸਮਰਾ, ਬਲਕਰਨ ਸਿੰਘ ਜੰਗ, ਰਣਜੀਤ ਸਿੰਘ ਅਵਾਣ, ਕੁਲਬੀਰ ਸਿੰਘ ਖਾਰ੍ਹਾ, ਕਮਲ ਕਾਲੀਆ, ਵਿਜੇ ਸਚਦੇਵਾ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਕਮਲ ਸ਼ਰਮਾ, ਅਮਰਜੀਤ ਸਿੰਘ ਬਾਲੇ ਵਾਲਾ, ਗੁਰਜਿੰਦਰ ਸਿੰਘ, ਬਲਵੰਤ ਸਿੰਘ, ਗੁਰਬਖਸ਼ ਸਿੰਘ ਕਾਕੂ ਵਾਲਾ ਆਦਿ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

WRITTEN BY