ਫਰੀਦਕੋਟ/ਕੋਟਕਪੂਰਾ, 25 ਜਨਵਰੀ (ਗੁਰਜੀਤ ਰੋਮਾਣਾ)- ਕੋਟਕਪੂਰਾ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਮੌਜ਼ੂਦਾ ਪ੍ਰੈੱਸ ਕਲੱਬ ਦੇ ਮੈਂਬਰ ਡਾ.ਭਾਵਿਤ ਗੋਇਲ ਅਤੇ ਮੁਨੀਸ਼ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਪਹੁਚਿਆ ਜਦੋਂ ਉਨਾਂ ਦੇ ਪਿਤਾ ਵਿਨੋਦ ਗੋਇਲ ਪ੍ਰਤੀਨਿੱਧ ‘ਪੰਜਾਬ ਕੇਸਰੀ ਗਰੁੱਪ‘ ਬੀਤੀ ਸ਼ਾਮ ਲੰਬਾ ਸਮਾਂ ਬੀਮਾਰ ਰਹਿਣ ਉਪਰੰਤ ਅਕਾਲ-ਚਲਾਣਾ ਕਰ ਗਏ ਹਨ, ਉਨਾਂ ਰਾਮ ਬਾਗ ਸ਼ਮਸਾਨਘਾਟ ਵਿਖੇ ਅੰਤਿਮ ਅੰਧਕਾਰ ਕੀਤਾ ਗਿਆ, ਉਨਾਂ ਦੀ ਚਿਤਾ ਨੂੰ ਉਨਾਂ ਦੇ ਦੋਨਾਂ ਬੇਟਿਆਂ ਡਾ.ਭਾਵਿਤ ਤੇ ਮੁਨੀਸ਼ ਗੋਇਲ ਨੇ ਅਗਨੀ ਦਿਖਾਈ, ਇਸ ਦੁੱਖ ਦੀ ਘੜੀ ਵਿੱਚ ਸ.ਮਨਤਾਰ ਸਿੰਘ ਬਰਾੜ ਮੁਖ ਸੰਸਦੀ ਸਕੱਤਰ ਪੰਜਾਬ,ਮਨਜੀਤ ਸਿੰਘ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਕਾਲਜ, ਕੁਲਦੀਪ ਧਾਲੀਵਾਲ ਗੁਰੂਕੁਲ ਇੰਸਟੀਚਿਊਟ, ਮਹਾਸ਼ਾ ਲਖਵੰਤ ਸਿੰਘ ਸਾ.ਚੇਅਰਮੈਨ ਮਾਰਕੀਟ ਕਮੇਟੀ, ਜੈ-ਪਾਲ ਗਰਗ ਭਾਜਪਾ ਆਗੂ, ਸ਼ਾਮ ਲਾਲ ਮੈਂਗੀ ਚੇਅਰਮੈਨ
ਮਾਰਕੀਟ ਕਮੇਟੀ,ਸਮੂਹ ਪੱਤਰਕਾਰ ਭਾਈਚਾਰਾ ਗੁਰਿੰਦਰ ਮਹਿੰਦੀਰੱਤਾ ਸਪੋਕਸਮੈਨ,ਗੁਰਮੀਤ ਸਿੰਘ ਜਾਗਰਣ, ਨਰਿੰਦਰ ਜਗਬਾਣੀ,ਰਾਜਬੀਰ ਬਰਾੜ ਸ/ਰ ਪਹਿਰੇਦਾਰ ਪੰਜਾਬ, ਗੁਰਜੀਤ ਰੋਮਾਣਾ ਪੰਜਾਬ ਟਾਇਮਜ਼, ਮੇਘਰਾਜ ਅਜੀਤ, ਹਰਪ੍ਰੀਤ ਚਾਨਾ ਪੰਜਾਬੀ ਜਾਗਰਣ, ਅਮਨਦੀਪ ਲੱਕੀ ਪੀ ਟੀ ਸੀ, ਸ਼ੁਭਾਸ ਮਹਿਤਾ ਇਲੈਕਟ੍ਰਾਨਿਕ ਮੀਡੀਆ ਤੇ ਸ਼ਹਿਰ ਵਾਸੀਆਂ, ਸਿਆਸੀ, ਗੈਰ ਸਿਆਸੀ, ਸਮਾਜਿਕ, ਧਾਰਮਿਕ, ਵਪਾਰਕ ਅਤੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਸਖਸ਼ੀਅਤਾਂ ਨੇ ਗੋਇਲ ਪਰਿਵਾਰ ਨਾਲ ਦੁਖ ਸਾਂਝਾ ਕੀਤਾ।?ੁਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ 26-1-2015 ਜਨਵਰੀ ਦਿਨ ਸੋਮਵਾਰ ਨੂੰ ਅਗਰਵਾਲ ਭਵਨ,ਲਾਜਪਤ ਨਗਰ ਕੋਟਕਪੂਰਾ ਵਿਖੇ ਦੁਪਿਹਰ 1 ਵਜੇ ਪਾਏ ਜਾਣਗੇ ।



