Skip to content
Independent perspectives. Global stories.
BREAKING

ਪਿੰਡ ਹਸਨਪੁਰ ਵਿਖੇ ਸਿੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਭਲਕੇ

Share this story

ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 10ਵੇਂ ਦਿਨ ’ਚ

Page-1_15 ਲੁਧਿਆਣਾ, 24 ਜਨਵਰੀ (ਪੀ.ਟੀ.)-ਬੰਦੀ ਸਿੰਘਾਂ ਦੀ ਰਿਹਾਈ ਲਈ ਇਥੋਂ ਨੇੜੇ ਪੈਂਦੇ ਪਿੰਡ ਹਸਨਪੁਰ ਵਿਖੇ ਮਰਨਵਰਤ ਉਪਰ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁਖ ਹੜਤਾਲ ਅੱਜ 10ਵੇਂ ਦਿਨ ’ਚ ਦਾਖਲ ਹੋ ਗਈ। ਭੁਖ ਹੜਤਾਲ ਕਾਰਨ ਬਾਪੂ ਖਾਲਸਾ ਦਾ ਭਾਰ ਕਾਫੀ ਘੱਟ ਗਿਆ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਕਈ ਅਲਾਮਤਾਂ ਨੇ ਘੇਰ ਲਿਆ ਹੈ। ਸਰੀਰਕ ਮੁਸ਼ਕਿਲਾਂ ਦੇ ਬਾਵਜੂਦ ਬਾਪੂ ਖਾਲਸਾ ਆਪਣੇ ਸੰਘਰਸ਼ ’ਤੇ ਪੂਰੀ ਤਰ੍ਹਾਂ ਦ੍ਰਿੜ ਹਨ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਪੰਥਕ ਵਿਦਵਾਨ ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ, ਹੋਰ ਪੰਥਕ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਬਾਪੂ ਖਾਲਸਾ ਨਾਲ ਮੁਲਾਕਾਤ ਕੀਤੀ। ਸ. ਮਾਨ ਨੇ ਜਿੱਥੇ ਉਨ੍ਹਾਂ ਦਾ ਹੌਂਸਲਾ

ਵਧਾਇਆ ਉੱਥੇ ਸੰਘਰਸ਼ ਨੂੰ ਪੂਰੀ ਹਿਮਾਇਤ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸਾਰੀਆਂ ਪੰਥਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਬੈਠਕ 27 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪਿੰਡ ਹਸਨਪੁਰ ਵਿਖੇ ਸੱਦੀ ਗਈ ਹੈ ਤਾਂ ਜੋ ਬਾਪੂ ਖਾਲਸਾ ਵੱਲੋਂ ਅਰੰਭੇ ਮੋਰਚੇ ਨੂੰ ਸਫਲ ਬਣਾਉਣ ਲਈ ਯੋਜਨਾਬੰਦੀ ਕੀਤੀ ਜਾ ਸਕੇ। ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਹੁੰਗਾਰਾ ਭਰਿਆ ਹੈ। ਸਥਾਨਕ ਸੰਗਤ ਵੱਲੋਂ ਇਸ ਮੀਟਿੰਗ ਲਈ ਉਚੇਚੇ ਸਬੰਧ ਕੀਤੇ ਜਾ ਰਹੇ ਹਨ। ਬਾਪੂ ਖਾਲਸਾ ਨੇ ਦੱਸਿਆ ਕਿ ਉਹ ਸੰਘਰਸ਼ ਲਈ ਹਿਮਾਇਤ ਜੁਟਾਉਣ ਹਿੱਤ ਦਮਦਮੀ ਟਕਸਾਲ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਤੱਕ ਖੁੱਦ ਪਹੁੰਚ ਕਰਨਗੇ।

WRITTEN BY