ਨਵੀਂ ਦਿੱਲੀ, 25 ਜਨਵਰੀ (ਪੀ. ਟੀ.)- ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਆਪਣੀ ਪਤਨੀ ਮਿਸ਼ੇਲ ਨਾਲ ਆਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਮੋਦੀ ਨੇ ਮੁਲਾਕਾਤਾਂ ਦੇ ਸਿਲਸਿਲੇ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤਾ। ਰਾਸ਼ਟਰਪਤੀ ਓਬਾਮਾ ਨੇ ਨਮਸਤੇ ਦੇ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਟੁੱਟੀ-ਫੁੱਟੀ ਹਿੰਦੀ ਵਿਚ ਕਿਹਾ, ‘ਮੇਰਾ ਪਿਆਰ ਭਰਾ ਨਮਸਕਾਰ।‘ ਓਬਾਮਾ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਬਣਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣ ਦਾ ਮਾਣ ਮਿਲਿਆ ਹੈ ਤੇ ਮੈਂ ਦੂਜੀ ਵਾਰ ਭਾਰਤ ਆਉਣ ਵਾਲਾ ਪਹਿਲਾ ਰਾਸ਼ਟਰਪਤੀ ਹਾਂ। ਉਨ੍ਹਾਂ ਕਿਹਾ ਅਸੀਂ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਨਵੀਂ ਉੱਚਾਈ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਮਾਣੂੰ ਮੁੱਦੇ ‘ਤੇ ਉਹ ਅੱਗੇ ਵਧੇ ਹਨ।
ਓਬਾਮਾ ਨੇ ਹੈਦਰਬਾਦ ਹਾਊਸ ਵਿਖੇ ਮੋਦੀ ਨਾਲ ਪੀਤੀ ਚਾਹ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚਰਚਾ ਵਧੀਆ ਰਹੀ। ਓਬਾਮਾ ਨੇ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਜਨਧਨ ਯੋਜਨਾ ਅਤੇ ਸਾਫ ਪਾਣੀ ਮੁਹੱਈਆ ਕਰਵਾਉਣ ਵਾਲੀਆਂ ਯੋਜਨਾਵਾਂ ਸ਼ਾਨਦਾਰ ਹਨ। ਓਬਾਮਾ ਨੇ ਇਰਾਨ ਨੂੰ ਪ੍ਰਮਾਣੂੰ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਦੀ ਦਿਸ਼ਾ ਵਿਚ ਵੀ ਭਾਰਤ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤੀਰ ਮੋਦੀ ਦਾ ਧੰਨਵਾਦ ਕੀਤਾ। ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਭਾਰਤ-ਅਮਰੀਕਾ ਦੇ ਰਿਸ਼ਤਿਆਂ ‘ਚ ਬਦਲਾਅ ਆਇਆ ਹੈ। ਮੋਦੀ ਨੇ ਭਾਰਤ ਦਾ ਮਹਿਮਾਨ ਬਣਨ ਲਈ ਓਬਾਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਦੋਸਤੀ ਨਾਲ ਵਿਕਾਸ ਦਾ ਰਸਤਾ ਖੁੱਲ੍ਹੇਗਾ। ਉਨ੍ਹਾਂ ਇਹ ਵੀ ਮੰਨਿਆ ਕਿ ਪ੍ਰਮਾਣੂੰ ਮਸਲੇ ‘ਤੇ ਅਮਰੀਕਾ ਦਾ ਭਰਪੂਰ ਸਹਿਯੋਗ ਮਿਲਿਆ ਹੈ।ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਚ ਹੈਦਰਾਬਾਦ ਹਾਊਸ ‘ਚ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫ਼ਰੰਸ ਹੋਈ ਜਿਸ ‘ਚ ਦੋਵਾਂ ਨੇਤਾਵਾਂ ਨੇ ਅਹਿਮ ਸਹਿਮਤੀਆਂ ‘ਤੇ ਜਾਣਕਾਰੀ ਦਿੱਤੀ। ਦੋਵਾਂ ਨੇਤਾਵਾਂ ਨੇ ਇੱਕ ਦੂਜੇ ਦੀ ਜੰਮਕੇ ਤਾਰੀਫ਼ ਕੀਤੀ। ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ‘ਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਲਈ ਸਾਡੇ ਸੰਬੰਧਾਂ ‘ਚ ਬਿਹਤਰੀ ਜ਼ਰੂਰੀ ਹੈ। ਪਿਛਲੇ ਕੁੱਝ ਮਹੀਨਿਆਂ ‘ਚ ਮੈਂ ਭਾਰਤ – ਅਮਰੀਕਾ ਰਿਸ਼ਤਿਆਂ ‘ਚ ਨਵੀਂ ਊਰਜਾ, ਵਿਸ਼ਵਾਸ ਤੇ ਉਤਸ਼ਾਹ ਵੇਖਿਆ ਹੈ। ਦੋ ਦੇਸ਼ਾਂ ‘ਚ ਰਿਸ਼ਤੇ ਲੀਡਰਾਂ ਦੇ ‘ਚ ਦੀ ਕੈਮਿਸਟਰੀ ‘ਤੇ ਜ਼ਿਆਦਾ ਨਿਰਭਰ ਕਰਦੇ ਹਨ। ਉੱਥੇ ਹੀ ਬਰਾਕ ਓਬਾਮਾ ਨੇ ਭਾਸ਼ਣ ਦੀ ਸ਼ੁਰੂਆਤ ਨਮਸਤੇ ਨਾਲ ਕੀਤੀ। ਓਬਾਮਾ ਨੇ ਸੱਦੇ ਲਈ ਮੋਦੀ ਦਾ ਧੰਨਵਾਦ ਅਦਾ ਕੀਤਾ। ਓਬਾਮਾ ਨੇ ਕਿਹਾ ਕਿ ਮੋਦੀ ਨਾਲ ਉਨ੍ਹਾਂ ਦੀ ਚਾਹ ‘ਤੇ ਚਰਚਾ ਬੇਹੱਦ ਸਾਰਥਿਕ ਰਹੀ। ਭਾਰਤ ਤੇ ਅਮਰੀਕਾ 21ਵੀ ਸਦੀ ਦੇ ਦੋ ਅਹਿਮ ਸਾਥੀ ਹਨ। ਵਾਈਟ ਹਾਊਸ ‘ਚ ਹੋਈ ਮੁਲਾਕਾਤ ਦੇ ਦੌਰਾਨ ਅਸੀਂ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲੈ ਜਾਣ ’ਤੇ ਸਹਿਮਤ ਹੋਏ ਸੀ। ਓਬਾਮਾ ਨੇ ਕਿਹਾ ਕਿ ਜਲਵਾਯੂ ਤਬਦੀਲੀ ‘ਤੇ ਭਾਰਤ ਤੋਂ ਜ਼ਿਆਦਾ ਪ੍ਰਭਾਵੀ ਕੋਈ ਦੂਜਾ ਦੇਸ਼ ਨਹੀਂ ਹੋ ਸਕਦਾ। ਅਸੀਂ ਰੱਖਿਆ ਤੇ ਸੁਰੱਖਿਆ ‘ਚ ਸਹਿਯੋਗ ਨੂੰ ਹੋਰ ਗਹਿਰਾਈ ਤੱਕ ਲੈ ਜਾਣ ‘ਤੇ ਸਹਿਮਤ ਹੋਏ ਹਾਂ। ਅਸੀਂ ਭਾਰਤ ਦਾ ਸੁਰੱਖਿਆ ਪਰਿਸ਼ਦ ‘ਚ ਸਥਾਈ ਮੈਂਬਰ ਦੀ ਦਾਅਵੇਦਾਰੀ ਲਈ ਸਮਰਥਨ ਕਰਦੇ ਹਾਂ। ਨਾਲ ਹੀ ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਮਨ ਕੀ ਬਾਤ ਦਾ ਇੰਤਜ਼ਾਰ ਹੈ।



