ਸ਼੍ਰੀ ਅਨੰਦਪੁਰ ਸਾਹਿਬ, 24 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਨਰਿੰਦਰ ਕੁਮਾਰ ਪੁਤਰ ਕਰਮ ਚੰਦ ਵਾਸੀ ਪਿੰਡ ਠਾਣਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾਂ ਰੂਪਨਗਰ ਦੀ ਸ਼ਿਕਾਇਤ ਤੇ ਅਨੰਦਪੁਰ ਸਾਹਿਬ ਪੁਲੀਸ ਨੇ ਮੁਕੱਦਮਾ ਦਰਜ ਕੀਤਾ ਹੈ। ਏ ਐਸ ਆਈ ਦਰਸ਼ਨ ਸਿੰਘ ਵਲੋ ਦਿਤੀ ਜਾਣਕਾਰੀ ਮੁਤਾਬਿਕ 22 ਜਨਵਰੀ ਨੂੰ ਨਰਿੰਦਰ ਕੁਮਾਰ ਅਨੰਦਪੁਰ ਸਾਹਿਬ ਕਚਿਹਰੀ ਨੂੰ ਆ ਰਿਹਾ ਸੀ ਤੇ ਜਦੋ ਅਗੰਮਪੁਰ ਪੁੱਜਾ ਤਾਂ ਇਕ ਟਰੱਕ ਨੰਬਰ ਐਚ ਪੀ 64 ਏ -3509 ਡਰਾਇਵਰ ਜੋਗਿੰਦਰ ਸਿੰਘ ਪੁਤਰ ਹਾਕਮ ਸਿੰਘ ਵਾਸੀ ਕੁਲਾੜੀ ਥਾਣਾ ਨਾਂਲਾਗੜ੍ਹ ਜ਼ਿਲ੍ਹਾਂ ਸੋਲਨ (ਹਿਮਾਚਲ ਪ੍ਰਦੇਸ਼) ਵਲੋ ਲਾਪਰਵਾਹੀ ਨਾਲ ਨਰਿੰਦਰ ਕੁਮਾਰ ਦੀ ਕਾਰ ਨੰਬਰ ਪੀ ਬੀ 12 ਕਿਅੂ 3855 ਵਿਚ ਟੱਕਰ ਮਾਰੀ। ਜਿਸ ਤੇ ਸ਼ਿਕਾਇਤ ਕਰਨ ਤੇ ਪੁਲੀਸ ਨੇ ਧਾਰਾ 279, 427 ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਹੈ।



