Skip to content
Independent perspectives. Global stories.
BREAKING

ਬਾਹਰਲੇ ਮੁਲਕਾਂ ਵਿਚ ਬੈਠੇ ਸਿ¤ਖ 26 ਜਨਵਰੀ ਨੂੰ ਭਾਰਤੀ ਸਫ਼ਾਰਤਖਾਨਿਆਂ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵੇ ਕਰਦੇ ਹੋਏ ਯਾਦ-ਪ¤ਤਰ ਦੇਣ : ਮਾਨ

Share this story

ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਪੀ.ਟੀ.)-ਠਬਹੁਗਿਣਤੀ ਨਾਲ ਸੰਬੰਧਤ ਮੁਤ¤ਸਵੀ ਸੋਚ ਦੇ ਮਾਲਕ ਹੁਕਮਰਾਨ ਘ¤ਟ ਗਿਣਤੀ ਕੌਮਾਂ ਦੇ ਹ¤ਕ-ਹਕੂਕਾਂ ਮਾਰੂ ਵਿਧਾਨ ਨੂੰ 26 ਜਨਵਰੀ ਨੂੰ ਲਾਗੂ ਕਰਨ ਦੇ ਦਿਨ ਨੂੰ ਮਨਾਕੇ, ਇਕ ਤਾਂ ਘ¤ਟ ਗਿਣਤੀ ਕੌਮਾਂ ਉਤੇ ਤਾਨਾਸ਼ਾਹੀ ਨੀਤੀਆਂ ਅਧੀਨ ਨਿਰੰਤਰ ਜ਼ਬਰ-ਜ਼ੁਲਮ ਕਰਦੇ ਆ ਰਹੇ ਹਨ, ਦੂਸਰਾ ਅਜਿਹੇ ਦਿਨਾਂ ਨੂੰ ਮਨਾਕੇ ਘ¤ਟ ਗਿਣਤੀ ਕੌਮਾਂ ਨੂੰ ਚਿੜਾਉਣ ਅਤੇ ਉਹਨਾਂ ਦੇ ਮਨ-ਆਤਮਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਕਰਦੇ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁ¤ਚੀਆਂ ਸਿ¤ਖ ਜਥੇਬੰਦੀਆਂ ਵ¤ਲੋਂ ਕੀਤੇ ਗਏ ਸਰਬ-ਸਾਂਝੇ ਫੈਸਲੇ ਅਨੁਸਾਰ ਭਾਰਤ, ਪੰਜਾਬ ਵਿਚ ਤਾਂ 26 ਜਨਵਰੀ ਦੇ ਸਰਕਾਰੀ ਸਮਾਗਮਾਂ ਦਾ ਮੁਕੰਮਲ ਬਾਈਕਾਟ ਕਰਨ ਅਤੇ ਆਪਣੇ ਘਰਾਂ-ਕਾਰੋਬਾਰਾਂ, ਵਹੀਕਲਜ਼ ਆਦਿ ਉਤੇ ਕਾਲੀਆਂ ਝੰਡੀਆਂ ਲਗਾਕੇ ਠਬਲੈਕ ਡੇਠ ਮਨਾਉਣ ਦੀ ਪਹਿਲੋ ਹੀ ਸਿ¤ਖ ਕੌਮ ਨੂੰ ਖੁ¤ਲ੍ਹੀ ਅਪੀਲ ਕੀਤੀ ਗਈ ਹੈ । ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਹਰਲੇ ਮੁਲਕਾਂ ਵਿਚ ਬੈਠੇ ਸਿ¤ਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਵੀ ਇਕ ਰੂਪ ਤੇ ਇਕ ਤਾਕਤ ਹੋ ਕੇ ਆਪੋ-ਆਪਣੇ ਮੁਲਕਾਂ ਵਿਚ ਸਥਿਤ ਭਾਰਤੀ ਸਫ਼ਾਰਤਖਾਨਿਆਂ ਦੇ ਸਾਹਮਣੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕਰਦੇ ਹੋਏ ਭਾਰਤੀ ਸਫ਼ੀਰਾਂ ਨੂੰ ਯਾਦ-ਪ¤ਤਰ ਦੇਣ ਦੀ ਜ਼ਿੰਮੇਵਾਰੀ ਨਿਭਾਉਣ ।ਠ

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਦੇ ਘ¤ਟ ਗਿਣਤੀ ਕੌਮਾਂ ਵ¤ਲੋਂ ਬਤੌਰ ਬਲੈਕ ਡੇ ਦੇ ਤੌਰ ਤੇ ਮਨਾਉਣ ਅਤੇ ਕੌਮਾਂਤਰੀ ਪ¤ਧਰ ਉਤੇ ਸਿ¤ਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵ¤ਲੋਂ ਹਰ ਖੇਤਰ ਵਿਚ ਕੀਤੀਆਂ ਜਾ ਰਹੀਆਂ ਘੋਰ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹਨਾਂ ਸਫ਼ਾਰਤਖਾਨਿਆਂ ਰਾਹੀ ਦਿ¤ਤੇ ਜਾਣ ਵਾਲੇ ਯਾਦ-ਪ¤ਤਰਾਂ ਵਿਚ ਜੇਲ੍ਹਾਂ ਵਿਚ ਗੈਰ ਕਾਨੂੰਨੀ ਤਰੀਕੇ ਬੰਦੀ ਬਣਾਕੇ ਰ¤ਖੇ ਗਏ ਸਿ¤ਖਾਂ ਨੂੰ ਫੌਰੀ ਰਿਹਾਅ ਕਰਨ, ਹਿੰਦ ਦੇ ਵਿਧਾਨ ਦੀ ਧਾਰਾ 25 ਜੋ ਕਾਨੂੰਨੀ ਤੌਰ ਤੇ ਵ¤ਖਰੀ ਸਿ¤ਖ ਕੌਮ ਨੂੰ ਹਿੰਦੂ ਗਰਦਾਨਦੀ ਹੈ, ਉਸ ਨੂੰ ਖ਼ਤਮ ਕਰਨ, ਸਿ¤ਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕਰਨ ਅਤੇ ਪੰਜਾਬ ਸੂਬੇ ਨਾਲ ਦਰਿਆਵਾਂ, ਨਹਿਰਾਂ ਦੇ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਹੈ¤ਡਵਰਕਸਾਂ ਅਤੇ ਪੰਜਾਬੀ ਬੋਲਦੇ ਇਲਾਕਿਆ ਅਤੇ ਚੰਡੀਗੜ੍ਹ ਆਦਿ ਗੰਭੀਰ ਮਸਲਿਆ ਨੂੰ ਉਠਾਉਦੇ ਹੋਏ ਯਾਦ-ਪ¤ਤਰ ਦਿ¤ਤੇ ਜਾਣ ਅਤੇ ਕੌਮਾਂਤਰੀ ਪ੍ਰੈਸ ਵਿਚ ਸਿ¤ਖ ਕੌਮ ਦੀ ਆਵਾਜ਼ ਨੂੰ ਉਠਾਕੇ ਕੌਮਾਂਤਰੀ ਪ¤ਧਰ ਉਤੇ ਸਿ¤ਖ ਕੌਮ ਦੇ ਆਜ਼ਾਦੀ ਦੇ ਚ¤ਲ ਰਹੇ ਸੰਘਰਸ਼ ਦੇ ਹ¤ਕ ਵਿਚ ਲੋਕਰਾਏ ਲਾਮਬੰਦ ਕੀਤੀ ਜਾਵੇ । ਉਹਨਾਂ ਪੰਜਾਬ ਅਤੇ ਭਾਰਤ ਵਿਚ ਵ¤ਸਣ ਵਾਲੀ ਸਿ¤ਖ ਕੌਮ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ 26 ਜਨਵਰੀ ਦੇ ਦਿਨ ਆਪਣੇ ਸਕੂਲੀ ਅਤੇ ਹੋਰ ਵਿਦਿਅਕ ਅਦਾਰਿਆ ਵਿਚ ਤਾਲੀਮ ਪ੍ਰਾਪਤ ਕਰਨ ਵਾਲੇ ਬ¤ਚਿਆਂ ਨੂੰ 26 ਜਨਵਰੀ ਦੇ ਸਰਕਾਰੀ ਸਮਾਗਮਾਂ ਵਿਚ ਬਿਲਕੁਲ ਵੀ ਨਾ ਭੇਜਣ ਅਤੇ ਅਜਿਹੇ ਸਮਾਗਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ । ਅਜਿਹੀ ਜ਼ਿੰਮੇਵਾਰੀ ਨਿਭਾਕੇ ਹੀ ਹਿੰਦ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਵ¤ਸਣ ਵਾਲੀ ਸਿ¤ਖ ਕੌਮ ਕੌਮਾਂਤਰੀ ਪ¤ਧਰ ਉਤੇ ਸ¤ਚ ਨੂੰ ਉਜਾਗਰ ਕਰਨ ਅਤੇ ਹਿੰਦੂਤਵ ਤਾਕਤਾਂ ਦੀਆਂ ਮੁਕਾਰਤਾ ਭਰੀਆਂ ਸਾਜ਼ਿਸਾ ਤੋ ਦੁਨੀਆਂ ਦੇ ਨਿਵਾਸੀਆਂ ਨੂੰ ਜਾਣਕਾਰੀ ਦੇਣ ਦੇ ਫਰਜ ਅਦਾ ਕਰ ਸਕਦੇ ਹੋ । ਸ਼ ਮਾਨ ਨੇ ਸ੍ਰੀ ਓਬਾਮਾ ਦੀ 25 ਜਨਵਰੀ ਦੀ ਭਾਰਤ ਯਾਤਰਾ ਦੇ ਕੀਤੇ ਜਾ ਰਹੇ ਅਤਿ ਖਰਚੀਲੇ ਅਤੇ ਲੋਕਾਂ ਦੀ ਆਜ਼ਾਦੀ ਨੂੰ ਖ਼ਤਮ ਕਰਕੇ ਕੀਤੇ ਜਾ ਰਹੇ ਸੁਰ¤ਖਿਆ ਪ੍ਰਬੰਧਾਂ ਸੰਬੰਧੀ ਸ੍ਰੀ ਓਬਾਮਾ ਜੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਆਪ ਜੀ ਨੂੰ ਬਾਹਰੋ ਤਾਂ ਕੋਈ ਖ਼ਤਰਾ ਨਹੀਂ । ਪਰ ਹਿੰਦੂਤਵ ਮੁਤ¤ਸਵੀ ਜਮਾਤਾਂ ਤੇ ਸੰਗਠਨ ਘ¤ਟ ਗਿਣਤੀ ਸਿ¤ਖ, ਮੁਸਲਿਮ ਕੌਮ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਉਦੀਆਂ ਹੋਈਆਂ ਅਤੇ ਕੌਮਾਂਤਰੀ ਪ¤ਧਰ ਤੇ ਬਦਨਾਮ ਕਰਨ ਦੀ ਸਾਜ਼ਿਸ ਅਧੀਨ ਸ੍ਰੀ ਓਬਾਮਾ ਜੀ ਦੀ ਸੁਰ¤ਖਿਆ ਦਾ ਜਨਾਜ਼ਾਂ ਕ¤ਢਣ ਲਈ ਕਿਸੇ ਅੰਦਰੂਨੀ ਸਾਜ਼ਿਸ ਤੇ ਜ਼ਰੂਰ ਅਮਲ ਕਰ ਸਕਦੀਆਂ ਹਨ ।

WRITTEN BY