Skip to content
Independent perspectives. Global stories.
BREAKING

ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 9ਵੇਂ ਦਿਨ ’ਚ ਦਾਖਲ

Share this story

ਸ਼ਰੀਰਕ ਕਮਜੋਰੀ ਦੇ ਬਾਵਜੂਦ ਚੜ੍ਹਦੀਕਲਾ ’ਚ
Page-3_23 ਲੁਧਿਆਣਾ, 24 ਜਨਵਰੀ (ਪੀ.ਟੀ.)-ਬੰਦੀ ਸਿੰਘਾਂ ਦੀ ਰਿਹਾਈ ਲਈ ਇਥੋਂ ਨੇੜੇ ਪੈਂਦੇ ਪਿੰਡ ਹਸਨਪੁਰ ਵਿਖੇ ਮਰਨਵਰਤ ਉਪਰ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁਖ ਹੜਤਾਲ ਅੱਜ 9ਵੇਂ ਦਿਨ ’ਚ ਦਾਖਲ ਹੋ ਗਈ। ਭੁਖ ਹੜਤਾਲ ਕਾਰਨ ਬੇਸ਼ੱਕ ਬਾਪੂ ਖਾਲਸਾ ਸਰੀਰਕ  ਤੌਰ ਤੇ ਕਮਜ਼ੌਰ ਮਹਿਸੂਸ ਕਰ ਰਹੇ ਹਨ। ਪ੍ਰੰਤੂ ਫਿਰ ਵੀ ਉਹ ਮਾਨਸਿਕ ਤੌਰ ਤੇ ਪੁਰੀ ਚੜ੍ਹਦੀਕਲਾ ਵਿੱਚ ਹਨ। ਉਨ੍ਹਾਂ ਨੇ ਮੁੜ ਇਹ ਦੌਹਰਾਇਆ ਹੈ। ਕਿ ਉਹ ਇਸ ਸੰਘਰਸ਼ ਨੂੰ ਤੋੜ ਜਿੱਤ ਤਕ ਜਾਰੀ ਰੱਖਣਗੇ। ਉਨ੍ਹਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ ਗੁਰੂ ਸਾਹਿਬ ਖੁਦ ਮੇਹਰ ਕਰਨ ਗਏ। ਇਸ ਦੌਰਾਨ ਪੁਲਿਸ ਵੱਲੋਂ ਪਿੰਡ ਹਸਨਪੁਰ ਦੀ ਸਖਤ ਨਾਕਾ ਬੰਦੀ ਕੀਤੀ ਹੋਈ ਅਤੇ ਪੁਲਿਸ ਆਉਣ ਜਾਣ ਵਾਲਿਆਂ ’ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਦੀ ਇਕ ਪਾਰਟੀ ਨੇ ਬਾਪੂ ਖਾਲਸਾ ਦੇ

ਘਰ ਅੱਗੇ ਵੀ ਪੱਕਾ ਨਾਕਾ ਲਾ ਲਿਆ ਹੈ। ਬਾਪੂ ਖਾਲਸਾ ਨੂੰ ਮਿਲਣ ਆਉਣ ਵਾਲੀਆਂ ਸੰਗਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਾਪੂ ਖਾਲਸਾ ਭੁਖ ਹੜਤਾਲ ਦੇ 9ਵੇਂ ਦਿਨ ਪੁਰੀ ਤਰ੍ਹਾਂ ਚੜ੍ਹਦੀਕਲ੍ਹਾ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਜਿੰਦਗੀ ਦੇ ਨਾਲ ਸਿੱਖ ਬੰਦੀ ਰਿਹਾਅ ਹੋ ਜਾਣ ਤਾਂ ਇਹ ਉੁਨ੍ਹਾਂ ਲਈ ਬੇਹੱਦ ਸੰਤੋਖ ਦੀ ਗੱਲ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪੁਰੀ ਤਰ੍ਹਾਂ ਚੜਦੀਕਲ੍ਹਾਂ ਵਿੱਚ ਹਨ ਅਤੇ ਆਪਣੇ ਇਰਾਦੇ ਵਿੱਚ ਪੁਰੀ ਤਰ੍ਹਾਂ ਦ੍ਰਿੜ ਹਨ।
ਬਾਪੂ ਖਾਲਸਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਇਸ ਸੰਘਰਸ਼ ਦੌਰਾਨ ਉਹ ਗੁਰੂ ਚਰਨਾਂ ਵਿੱਚ ਜਾ ਬਿਾਰਜ ਦੇ ਹਨ ਤਾਂ ਉਨ੍ਹਾਂ ਦੀ ਕੋਈ ਯਾਦਗਰ ਨਾ ਬਣਾਈ ਜਾਵੇ ਨਾਂ ਹੀ ਉਨ੍ਹਾਂ ਦੇ ਨਾਂਅ ਉਪਰ ਕਿਸੇ ਨੂੰ ਮਾਇਆ ਦਿੱਤਾ ਜਾਵੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਬਹੁਤ ਹੀ ਜਲਦ ਸਾਰੇ ਸਿੱਖ ਨਜ਼ਰ ਬੰਦ ਜੇਲ੍ਹਾਂ ਵਿਚੋਂ ਬਾਹਰ ਆਉਣ ਗਏ ਅਤੇ ਕੌਮ ਦੀ ਵੱਡੀ ਜਿੱਤ ਹੋਵੇਗੀ।

WRITTEN BY